Wednesday, January 15, 2025

ਗੁਰੂ ਨਾਨਕ ਦੇਵ ਯੂਨੀਵਰਸਟੀ ਵਿਸ਼ਵ ਭਰ ਦੀਆਂ ਯੂਨੀਵਰਸਿਟੀਆਂ ‘ਚ ਛਾਈ

ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ `ਚ 9.3 ਫੀਸਦੀ ਰੈਂਕ ਹੋਇਆ ਹਾਸਿਲ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ ਖੁਰਮਣੀਆਂ) – ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ ਦੁਆਰਾ ਜਾਰੀ ਆਊਟਕੋਨ-ਬੇਸਫ ਗਲੋਬਲ 2000 ਸੂਚੀ ਦੇ 2024 ਐਡੀਸ਼ਨ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਸ਼ਵ ਭਰ ਵਿੱਚ ਚੋਟੀ ਦੇ 9.3 ਫੀਸਦੀ (20966 ਯੂਨੀਵਰਸਿਟੀਆਂ ਵਿਚੋਂ 1975ਵਾਂ ਸਥਾਨ) ਸਥਾਨ ‘ਤੇ ਹੈ।ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ ਦਰਜਾਬੰਦੀ ਕਰਨ ਸਮੇਂ ਸਿੱਖਿਆ, ਰੁਜ਼ਗਾਰ, ਫੈਕਲਟੀ ਅਤੇ ਖੋਜ਼ ਨੂੰ ਅਧਾਰ ਬਣਾਇਆ ਗਿਆ ਹੈ।ਜਿਸ ਵਿਚ ਰੈਂਕਿੰਗ ਡੇਟਾ ਪੁਆਇੰਟਾਂ `ਤੇ ਅਧਾਰਿਤ ਹੈ।ਸਰਵੇਖਣ ਅਨੁਸਾਰ ਏਸ਼ੀਆ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 767ਵੇਂ ਸਥਾਨ ਦਾ ਦਰਜ਼ਾ ਮਿਲਿਆ ਹੈ, ਜੋ ਯੂਨੀਵਰਸਿਟੀ ਲਈ ਬਹੁਤ ਹੀ ਮਾਣ ਵਾਲੀ ਗੱਲ ਹੋ ਨਿਬੜੀ ਹੈ ।
ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ ਨੇ ਇਸ ਦੀ ਰੁਜ਼ਗਾਰਯੋਗਤਾ ਅਤੇ ਖੋਜ ਰੈਂਕ ਨੂੰ ਕ੍ਰਮਵਾਰ 1541ਵੇਂ ਅਤੇ 1899ਵੇਂ ਰੈਂਕ `ਤੇ ਰੱਖਿਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਉੱਤਰੀ ਖੇਤਰ (ਜੰਮੂ, ਕਸ਼ਮੀਰ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼) ਦੀ ਇਕੋ-ਇਕ ਬਹੁ-ਵਿਸ਼ੇਸ਼ ਰਾਜ ਯੂਨੀਵਰਸਿਟੀ ਹੈ। ਯੂਨੀਵਰਸਿਟੀ ਨੇ ਆਪਣੀਆਂ ਸ਼ਾਨਦਾਰ ਪ੍ਰਾਪਤੀਆਂ ਦੇ ਸਿਲਸਲੇ ਜਾਰੀ ਰੱਖਦਿਆਂ ਵਿਸ਼ਵ ਭਰ ਦੀਆਂ ਯੂਨੀਵਰਸਿਟੀਆਂ ਵਿੱਚ ਆਪਣਾ ਨਾਂ ਸ਼ੁਮਾਰ ਨਵਾਂ ਕਿਰਤੀਮਾਨ ਹਾਸਿਲ ਕੀਤਾ ਹੈ।ਜਿਸ ਦੇ ਨਾਲ ਯੂਨੀਵਰਸਿਟੀ ਦੇ ਭਾਈਚਾਰੇ ਵਿੱਚ ਖੁਸ਼ੀ ਦਾ ਮਾਹੌਲ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਨੇ ਯੂਨੀਵਰਸਿਟੀ ਨੂੰ ਵਿਸ਼ਵ ਭਰ ਵਿੱਚ ਉਚੀਆਂ ਸਿਖਰਾਂ `ਤੇ ਲਿਜਾਣ ਲਈ ਫੈਕਲਟੀ, ਸਟਾਫ਼, ਰਿਸਰਚ ਸਕਾਲਰਾਂ ਅਤੇ ਵਿਦਿਆਰਥੀਆਂ ਦੇ ਸਿਰ ਸਿਹਰਾ ਸਜਾਉਂਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਸਾਰੇ ਪ੍ਰੋਗਰਾਮਾਂ ਦੀ ਉੱਚ ਪੱਧਰੀ ਅਕਾਦਮਿਕਤਾ, ਉਚ ਪੱਧਰੀ ਖੋਜ ਅਤੇ ਉਚ ਰੁਜ਼ਗਾਰ ਯੋਗਤਾ ਨੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ।
ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ ਨੇ ਜੋ ਤਾਜਾ ਅੰਕੜੇ ਪੇਸ਼ ਕੀਤੇ ਹਨ ਬਹੁਤ ਹੀ ਤਸੱਲੀਬਖ਼ਸ਼ ਹਨ ਅਤੇ ਸਾਨੂੰ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਿਤ ਕਰਦੇ ਹਨ।ਉਨ੍ਹਾਂ ਯੂਨਿਵਰਸਿਟੀ ਵੱਲੋਂ ਹੋਰ ਵੀ ਸਮੇਂ-ਸਮੇਂ ਜੋ ਪ੍ਰਾਪਤੀਆਂ ਕੀਤੀਆਂ ਦੇ ਬਾਰੇ ਦਸਦਿਆਂ ਕਿਹਾ ਕਿ ਸਕੋਪਸ ਵਿੱਚ ਸਿਖਰਲੇ 10 ਪ੍ਰਤੀਸ਼ਤ ਉੱਚ ਦਰਜੇ ਦੇ ਪੇਪਰਾਂ ਦੇ ਨਾਲ ਐਚ-ਇੰਡੈਕਸ ਨੂੰ 64 ਤੋਂ 145 ਤਕ ਪਹੁੰਚਾਉਣਾ ਯੂਨੀਵਰਸਿਟੀ ਦੀ ਇੱਕ ਸ਼ਾਨਦਾਰ ਪ੍ਰਾਪਤੀ ਹੈ। ਯੂਨੀਵਰਸਿਟੀ ਦੀ ਨਿਰਫ਼ ਰੈਂਕਿੰਗ 48ਵੇਂ ਸਥਾਨ `ਤੇ ਹੋਣ ਕਰਕੇ ਹੀ ਇਸ ਨੂੰ ਦੇਸ਼ ਵਿੱਚ ਉਚ ਪੱਧਰੀ ਉੱਚ ਵਿਦਿਅਕ ਸੰਸਥਾਨ ਦੇ ਇਲੀਟ ਕਲੱਬ ਦਾ ਇੱਕ ਹਿੱਸਾ ਬਣਾਉਂਦੀ ਹੈ।ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਤਰਜ਼ੀਹ ਦਿੱਤੀ ਜਾਂਦੀ ਹੈ, ਜਿਸ ਕਰਕੇ ਵੀ ਇਹ ਯੂਨੀਵਰਸਿਟੀ ਵਿਦਿਆਰਥੀਆਂ ਦੀ ਹੁਣ ਪਹਿਲੀ ਪਸੰਦ ਬਣ ਗਈ ਹੈ।

Check Also

ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ

ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …