Thursday, July 4, 2024

ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਵਲੋਂ ਸਨਮਾਨ ਸਮਾਰੋਹ ਦਾ ਆਯੋਜਨ

ਸੰਗਰੂਰ, 29 ਜੂਨ (ਜਗਸੀਰ ਲੌਂਗੋਵਾਲ) – ਸਥਾਨਕ ਜਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਵੱਖ-ਵੱਖ ਸਰਕਾਰੀ, ਅਰਧ-ਸਰਕਾਰੀ, ਜੁਡੀਸ਼ਰੀ ਅਤੇ ਬੈਂਕਾਂ ਵਿਚੋਂ ਸੇਵਾ ਮੁਕਤ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਮਾਜ ਸੇਵੀ ਸੰਸਥਾ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਵਲੋਂ ਸੱਭਿਆਚਾਰਕ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਦੀ ਅਗਵਾਈ ਵਿੱਚ ਸੰਪਨ ਹੋਇਆ।ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਵਾਇਸ ਚੇਅਰਮੈਨ ਲਾਲ ਚੰਦ ਸੈਣੀ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਖ਼ਾਲਸਾ, ਕਰਨੈਲ ਸਿੰਘ ਸੇਖੋਂ, ਡਾ. ਮਨਮੋਹਨ ਸਿੰਘ, ਓ.ਪੀ ਖ਼ੀਪਲ, ਕਿਸ਼ੋਰੀ ਲਾਲ, ਆਰਗੇਨਾਈਜ਼ਰ ਰਾਜ ਕੁਮਾਰ ਬਾਂਸਲ, ਮੁੱਖ ਸਲਾਹਕਾਰ ਆਰ.ਐਲ ਪਾਂਧੀ, ਨੈਸ਼ਨਲ ਅਵਾਰਡੀ ਮਾਸਟਰ ਸਤਦੇਵ ਸ਼ਰਮਾ, ਸਕੱਤਰ ਜਨਰਲ ਤਿਲਕ ਰਾਜ ਸਤੀਜਾ, ਵਾਇਸ ਪ੍ਰਧਾਨ ਰਜਿੰਦਰ ਸਿੰਘ ਚੰਗਾਲ, ਰਜਿੰਦਰ ਗੋਇਲ ਅਤੇ ਮਾਸਟਰ ਰਾਮ ਸਰੂਪ ਅਲੀਸ਼ੇਰ ਤੋਂ ਇਲਾਵਾ ਖੁਰਾਕ ਸਪਲਾਈ ਵਿਭਾਗ ਦੇ ਪ੍ਰਧਾਨ ਜਗਦੇਵ ਸਿੰਘ ਖੰਡੇਵਾਦ, ਕਰ ਅਤੇ ਆਬਕਾਰੀ ਦੇ ਅਸ਼ੋਕ ਕੁਮਾਰ ਡੱਲਾ, ਡੀ.ਸੀ ਦਫ਼ਤਰ ਦੇ ਬਲਦੇਵ ਰਾਜ ਮਦਾਨ, ਜੁਡੀਸਰੀ ਦੇ ਮੰਗਤ ਰਾਜ ਸਖ਼ੀਜਾ, ਪੀ.ਡਬਲਊ.ਡੀ. ਦੇ ਮਹਿੰਦਰ ਸਿੰਘ ਢੀਂਡਸਾ ਆਦਿ ਮੌਜ਼ੂਦ ਸਨ।
ਸਮਾਗਮ ਵਿੱਚ ਬਤੌਰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ ਸਾਬਕਾ ਮੁਲਾਜਮ ਆਗੂ ਐਨ.ਆਰ.ਆਈ ਮਲਕੀਤ ਸਿੰਘ ਬਰੜਵਾਲ ਅਤੇ ਗਿਆਨ ਸਿੰਘ ਭੁੱਲਰ, ਸੀਨੀਅਰ ਸਿਟੀਜਨ ਭਲਾਈ ਸੰਸਥਾ ਦੇ ਸਰਪ੍ਰਸਤ ਮਹਾਸ਼ਾ ਸੁਰਿੰਦਰ ਗੁਪਤਾ ਨੇ ਬਜ਼ੁਰਗਾਂ ਦੀ ਦੇਖਭਾਲ ਅਤੇ ਉਨ੍ਹਾਂ ਦੇ ਇੱਜ਼ਤ, ਮਾਨ-ਸਤਿਕਾਰ ਸਬੰਧੀ ਆਪਣੇ ਵਿਚਾਰ ਦਿੱਤੇ ਅਤੇ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸਲਾਘਾ ਕੀਤੀ।ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਪਹੁੰਚੇ ਨੈਸ਼ਨਲ ਅਵਾਰਡੀ ਮਾਸਟਰ ਸਤਦੇਵ ਸ਼ਰਮਾ, ਕੁਲਵੰਤ ਰਾਏ ਬਾਂਸਲ, ਗੋਬਿੰਦਰ ਸ਼ਰਮਾ, ਸੁਰਜੀਤ ਸਿੰਘ ਕਾਲੀਆ (ਸਾਬਕਾ ਈ.ਓ) ਨੇ ਕਿਹਾ ਕਿ ਪੈਨਸ਼ਨਰਾਂ ਕੋਲ ਬਹੁਤ ਜਿਆਦਾ ਜਿੰਦਗੀ ਦਾ ਤਜਰਬਾ ਹੁੰਦਾ ਹੈ।ਜਿਸ ਦਾ ਸਮਾਜ ਨੂੰ ਲਾਭ ਲੈਣਾ ਚਾਹੀਦਾ ਹੈ। ਬਜੁਰਗ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ।ਇਨ੍ਹਾਂ ਨੂੰ ਪੂਰਾ ਮਾਨ ਸਤਿਕਾਰ ਦੇਣਾ ਚਾਹੀਦਾ ਹੈ।ਸੱਭਿਆਚਾਰਕ ਸਮਾਗਮ ਦੌਰਾਨ ਸੁਰਜੀਤ ਸਿੰਘ ਕਾਲੀਆ ਸਾਬਕਾ ਈ.ਓ, ਵਾਸਦੇਵ ਸ਼ਰਮਾ, ਮਹੇਸ਼ ਜੋਹਰ, ਦਰਸ਼ਨ ਸਿੰਘ ਚੀਮਾ, ਬਲਦੇਵ ਸਿੰਘ ਰਤਨ, ਰਵਿੰਦਰ ਪਾਲ ਗੁਪਤਾ, ਵਰਿੰਦਰ ਬਾਂਸਲ, ਤਰਸੇਮ ਜਿੰਦਲ, ਅਸ਼ੋਕ ਨਾਗਪਾਲ, ਮੰਗਤ ਰਾਜ ਸਖੀਜਾ, ਕਰਨੈਲ ਸਿੰਘ ਸੇਖੋਂ, ਜਨਕ ਰਾਜ ਜੋਸ਼ੀ, ਅਸੋਕ ਕੁਮਾਰ ਚੌਹਾਨ, ਥਾਣੇਦਾਰ ਬਲਜਿੰਦਰ ਸਿੰਘ, ਮਿੱਠੂ ਸਿੰਘ ਦੁੱਗਾਂ, ਕੈਪਟਨ ਅਨਿਲ ਕੁਮਾਰ, ਉਜਾਗਰ ਸਿੰਘ, ਮਹਿੰਦਰ ਸਿੰਘ ਵਿਜੈ ਕੁਮਾਰ ਵਲੋਂ ਸੱਭਿਆਚਾਰਕ ਗੀਤਾਂ ਅਤੇ ਵਿਚਾਰਾਂ ਰਾਹੀਂ ਹਾਜ਼ਰੀਨ ਦਾ ਮਨੋਰਜ਼ੰਨ ਕੀਤਾ।ਜਨਰਲ ਸਕੱਤਰ ਕੰਵਲਜੀਤ ਸਿੰਘ ਅਤੇ ਜਨਕ ਰਾਜ ਸ਼ਰਮਾ ਵਲੋਂ ਮੰਚ ਸੰਚਾਲਨ ਕੀਤਾ ਗਿਆ।
ਸੁਰਿੰਦਰਪਾਲ ਸਿੰਘ ਸਿਦਕੀ, ਰਜਿੰਦਰ ਸਿੰਘ ਚੰਗਾਲ, ਜਗਦੇਵ ਸਿੰਘ ਖੰਡੇਵਾਦ, ਕੈਪਟਨ ਅਨਿਲ ਗੋਇਲ, ਮਦਨ ਲਾਲ, ਡਾ. ਮਨਮੋਹਨ ਸਿੰਘ, ਪੰਡਿਤ ਰਾਜ ਕੁਮਾਰ ਸ਼ਰਮਾ, ਯੁਧਿਸ਼ਟਰ ਕੁਮਾਰ, ਸੁਰਿੰਦਰ ਪਾਲ ਗਰਗ, ਮਾਸਟਰ ਨਰਿੰਦਰ ਕੋਸ਼ਲ, ਜਸਪਾਲ ਸਿੰਘ ਵਾਲੀਆ, ਮੁਕੇਸ਼ ਕੁਮਾਰ, ਹਰਬੰਸ ਲਾਲ ਗਰਗ, ਮਹਿੰਦਰ ਸਿੰਘ ਢੀਂਡਸਾ, ਸਤਪਾਲ ਸਿੰਗਲਾ, ਹਰੀ ਚੰਦ ਮਹਿਤਾ, ਪਵਨ ਕੁਮਾਰ ਗਰਗ ਨੇ ਵੀ ਆਪਣੇ ਵਿਚਾਰ ਅਤੇ ਬਹੁਮੁਲੇ ਸੁਝਾਓ ਦਿੱਤੇ।ਸਮਾਗਮ ਦੌਰਾਨ ਜੂਨ ਮਹੀਨੇ ਦੌਰਾਨ ਜਿਨ੍ਹਾਂ ਸਖ਼ਸੀਅਤਾਂ ਦੇ ਜਨਮ ਹੋਏ ਹਨ, ਉਨ੍ਹਾਂ ਵਿੱਚ ਜਨਕ ਰਾਜ ਜੋਸ਼ੀ, ਡਾ. ਮਨਮੋਹਨ ਸਿੰਘ, ਅਸੋਕ ਕੁਮਾਰ ਚੌਹਾਨ, ਅਸੋਕ ਨਾਗਪਾਲ, ਥਾਣੇਦਾਰ ਬਲਜਿੰਦਰ ਸਿੰਘ, ਮਿੱਠੂ ਦੁੱਗਾਂ ਅਤੇ ਨਵੇਂ ਬਣੇ ਮੈਂਬਰ ਉਜਾਗਰ ਸਿੰਘ ਅਤੇ ਮਹਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਰਾਜਿੰਦਰ ਸੁਨੇਜਾ, ਗਿਰਧਾਰੀ ਲਾਲ, ਵੈਦ ਹਾਕਮ ਸਿੰਘ, ਨਰਿੰਦਰ ਕੌਸ਼ਲ, ਜਗਦੀਸ਼ ਸਿੰਘ ਵਾਲੀਆ, ਕੁਲਵੰਤ ਰਾਏ ਬਾਂਸਲ, ਮੁਕੇਸ਼ ਕੁਮਾਰ, ਰਾਜਿੰਦਰ ਕੁਮਾਰ, ਰਾਮ ਕੁਮਾਰ ਗਰਗ, ਅਸ਼ੋਕ ਕੁਮਾਰ ਕਾਂਸਲ, ਹਰਬੰਸ ਲਾਲ ਗਰਗ, ਓ.ਪੀ ਗਰੋਵਰ, ਤਰਸੇਮ ਜਿੰਦਲ, ਮਦਨ ਗੋਪਾਲ ਸਿੰਗਲਾ, ਰਾਜ ਕੁਮਾਰ ਬਾਂਸਲ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਐਸੋਸੀਏਸ਼ਨ ਦੇ ਅਹੁੱਦੇਦਾਰ ਅਤੇ ਮੈਂਬਰ ਹਾਜ਼ਰ ਸਨ।

Check Also

ਸਟੇਟ ਬੈਂਕ ਦਿਵਸ ਮੌਕੇ ਬੂਟੇ ਲਾਏ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਭਾਰਤੀ ਸਟੇਟ ਬੈਂਕ ਦੀ ਖਾਨਪੁਰ ਸਾਖਾ ਵਲੋਂ ਬੈਂਕ ਦਿਵਸ …