Wednesday, December 11, 2024

ਚੀਫ਼ ਖ਼ਾਲਸਾ ਚੈਰੀਟੇਬਲ ਹਸਪਤਾਲ ਵਿਖੇ ਅਤਿ ਆਧੁਨਿਕ ਉੱਚ ਤਕਨੀਕੀ ਲੇਜ਼ਰ ਮਸ਼ੀਨ ਦਾ ਉਦਘਾਟਨ

ਅੰਮ੍ਰਿਤਸਰ, 19 ਜੁਲਾਈ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਹਸਪਤਾਲ ਦੇ ਫਿਜੀਓਥੈਰਿਪੀ ਵਿੰਗ ਵਿਖੇ ਅਤਿ ਆਧੁਨਿਕ ਉੱਚ ਤਕਨੀਕੀ ਟੈਕ-ਲੇਜ਼ਰ-ਐਸ.ਐਸ-2000 ਮਸ਼ੀਨ ਦਾ ਉਦਘਾਟਨ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜ਼ਰ ਵਲੋਂ ਕੀਤਾ ਗਿਆ।ਦੀਵਾਨ ਦੇ ਐਡੀ. ਆਨਰੇਰੀ ਸਕੱਤਰ ਅਤੇ ਹਸਪਤਾਲ ਦੇ ਮੈਂਬਰ ਇੰਚਾਰਜ਼ ਜਸਪਾਲ ਸਿੰਘ ਢਿੱਲੋਂ ਅਤੇ ਹਸਪਤਾਲ ਮੈਂਬਰ ਇੰਚਾਰਜ਼ ਡਾ. ਆਤਮਜੀਤ ਸਿੰਘ ਬਸਰਾ, ਡਾ. ਜਤਿੰਦਰਪਾਲ ਕੌਰ ਨੇ ਦੱਸਿਆ ਕਿ ਉਕਤ ਅਤਿ ਆਧੁਨਿਕ ਨਵੀਂ ਮਸ਼ੀਨ ਨਾਲ ਜੋੜਾਂ ਦੇ ਦਰਦ, ਡਿਸਕ ਰੋਗ, ਮਾਸਪੇਸ਼ੀਆ ਵਿੱਚ ਖਿਚਾਅ, ਹੱਡੀਆਂ ਤੇ ਲੱਕ ਦਾ ਦਰਦ, ਰੀਡ ਦੀ ਹੱਡੀ, ਜਾਮ ਹੋਏ ਜ਼ੋੜਾਂ ਤੋਂ ਇਲਾਵਾ ਡਾਇਬੀਟਿਕ ਨਿਉਰਪੈਥੀ, ਅਲਸਰ, ਜਖਮਾਂ ਅਤੇ ਕਿਲ ਮੁਹਾਸਿਆਂ ਦਾ ਵੀ ਇਲਾਜ਼ ਕਿਰਨਾਂ ਰਾਹੀਂ ਬਿਨ੍ਹਾਂ ਕਿਸੇ ਦਰਦ, ਬਿਨ੍ਹਾਂ ਕਿਸੇ ਸਾਈਡ ਇਫੈਕਟ ਤੋ ਬਹੁਤ ਸਹਿਜ਼ ਅਤੇ ਸਰਲ ਤਰੀਕੇ ਨਾਲ ਕੀਤਾ ਜਾ ਸਕਦਾ ਹੈ।ਉਹਨਾਂ ਨੇ ਦੱਸਿਆ ਕਿ ਇਸ ਮਸ਼ੀਨ ਦੀ ਵਿਸੇਸ਼ਤਾ ਇਹ ਹੈ ਕਿ ਇਸ ਆਧੁਨਿਕ ਲੇਜ਼ਰ ਮਸ਼ੀਨ ਨਾਲ ਮਰੀਜ਼ਾਂ ਦੇ ਇਲਾਜ਼ ਦੇ ਨਾਲ-ਨਾਲ ਸਕੈਨਿੰਗ ਰਾਹੀਂ ਬਿਮਾਰੀ ਦੀ ਜੜ੍ਹ ਤੱਕ ਪਹੁੰਚ ਕੇ ਸਕਰੀਨ ਤੇ ਬਿਮਾਰੀ ਦੇ ਠੀਕ ਹੋਣ ਦੀ ਦਰ ‘ਤੇ ਵੀ ਨਜ਼ਰ ਰੱਖੀ ਜਾ ਸਕਦੀ ਹੈ।ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜ਼ਰ, ਮੀਤ ਪ੍ਰਧਾਨ ਜਗਜੀਤ ਸਿੰਘ, ਕਾਰਜ਼ਕਾਰੀ ਆਨਰੇਰੀ ਸਕੱਤਰ/ਐਡੀ. ਆਨਰੇਰੀ ਸਕੱਤਰ ਸੁਖਜਿੰਦਰ ਸਿੰਘ ਪ੍ਰਿੰਸ ਨੇ ਞਕਿਹਾ ਕਿ ਸਿੱਖੀ-ਸਿੱਖਿਆ ਦੇ ਨਾਲ-ਨਾਲ ਚੀਫ਼ ਖ਼ਾਲਸਾ ਦੀਵਾਨ ਵੱਲੋਂ ਹੈਲਥ ਖੇਤਰ ਵਿੱਚ ਵੀ ਲਗਾਤਾਰ ਨਵੀਆਂ ਪਹਿਲ ਕਦਮੀਆਂ ਕੀਤੀਆਂ ਜਾ ਰਹੀਆਂ ਹਨ।ਉਹਨਾਂ ਕਿਹਾ ਕਿ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਹਸਪਤਾਲ ਦੇ ਫਿਜੀਓਥੈਰਿਪੀ ਵਿੰਗ ਦੇ ਨਾਲ-ਨਾਲ ਹੋਮਿਓਪੈਥੀ, ਡੈਂਟਲ ਵਿੰਗ, ਐਲੋਪੈਥੀ ਵਿੰਗ, ਕਲੀਨਿਕਲ ਲੇਬਜ਼ ਅਤੇ ਐਕਸ-ਰੇ ਵਿੰਗ ਨੂੰ ਵੀ ਆਧੁਨਿਕ ਸੁਵਿਧਾਵਾਂ ਅਤੇ ਤਕਨੀਕੀ ਉਪਕਰਨਾਂ ਨਾਲ ਸੁੁਸੱਜਿਤ ਕਰਨ ਨਾਲ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।
ਇਸ ਮੋਕੇ ਦੀਵਾਨ ਰਣਦੀਪ ਸਿੰਘ, ਹਰਵਿੰਦਰਪਾਲ ਸਿੰਘ ਚੁੱਘ ਅਤੇ ਹਸਪਤਾਲ ਸਟਾਫ ਮੌਜ਼ੂਦ ਸੀ।

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …