Wednesday, November 20, 2024

ਹਰੇ-ਭਰੇ ਰੁੱਖ

ਦੇਣ ਠੰਢੀਆਂ ਹਵਾਵਾਂ,
ਸੋਹਣੇ ਹਰੇ-ਭਰੇ ਰੁੱਖ।
ਇਨ੍ਹਾਂ ਧਰਤੀ ਸ਼ਿੰਗਾਰੀ,
ਸਾਨੂੰ ਦਿੰਦੇ ਬੜਾ ਸੁੱਖ।
ਛਾਂ ਮਾਂਵਾਂ ਜਿਹੀ ਦਿੰਦੇ,
ਮੋਹ ਇਨ੍ਹਾਂ ਨਾਲ ਪਾਈਏ।
ਧੀਆਂ-ਪੁੱਤਾਂ ਦੀ ਤਰ੍ਹਾਂ,
ਲਾਡ ਇਨ੍ਹਾਂ ਨੂੰ ਲਡਾਈਏ।
ਭਵਿੱਖ ਸੁੰਦਰ ਬਣਾਈਏ,
ਕਰੀਏ ਇਨ੍ਹਾਂ ਵੱਲ ਮੁੱਖ।
ਦੇਣ ਠੰਢੀਆਂ ਹਵਾਵਾਂ,
ਸੋਹਣੇ ਹਰੇ-ਭਰੇ ਰੁੱਖ।
ਭੂਮੀ ਖੁਰਨ ਤੋਂ ਬਚਾਉਣ,
ਕਰਨ ਲੋੜਾਂ ਪੂਰੀਆਂ।
ਸਾਂਝ ਇਨ੍ਹਾਂ ਨਾਲ ਪੁਰਾਣੀ,
ਕਾਹਨੂੰ ਪਾਈਏ ਦੂਰੀਆਂ।
ਸੁੰਞੀਂ ਹੋਣ ਤੋਂ ਬਚਾਈਏ,
ਇਸ ਧਰਤੀ ਦੀ ਕੁੱਖ।
ਦੇਣ ਠੰਢੀਆਂ ਹਵਾਵਾਂ,
ਸੋਹਣੇ ਹਰੇ-ਭਰੇ ਰੁੱਖ।
ਖ਼ੂਬ ਵਰਖਾ ਲਿਆਉਣ,
ਫ਼ਲ ਖਾਵਣੇ ਨੂੰ ਦੇਣ।
ਲਾਈਏ ਰਲ-ਮਿਲ ਬੂਟੇ,
ਸੋਕੇ ਕਦੇ ਵੀ ਨਾ ਪੈਣ।
ਹੋਵੇ ਸਾਰੇ ਹਰਿਆਵਲ,
ਮਿਟੇ ਧਰਤੀ ਦੀ ਭੁੱਖ।
ਦੇਣ ਠੰਢੀਆਂ ਹਵਾਵਾਂ,
ਸੋਹਣੇ ਹਰੇ-ਭਰੇ ਰੁੱਖ।
ਇਨ੍ਹਾਂ ਧਰਤੀ ਸ਼ਿੰਗਾਰੀ,
ਕਰੀਏ ਇਨ੍ਹਾਂ ਵੱਲ ਮੁੱਖ।
ਕਵਿਤਾ 1508202405

ਸੁਖਬੀਰ ਸਿੰਘ ਖੁਰਮਣੀਆਂ,
53, ਗੁਰੂ ਹਰਿਗੋਬਿੰਦ ਐਵਨਿਊ,ਪੈਰਾਡਾਈਜ਼ 2,
ਛੇਹਰਟਾ (ਅੰਮ੍ਰਿਤਸਰ)। ਮੋ -9855512677

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …