Monday, October 7, 2024

ਸੱਚਾ ਇਨਸਾਨ

ਨਾ ਡਾਕਟਰ, ਨਾ ਇੰਜੀਨੀਅਰ, ਨਾ ਵਿਦਵਾਨ ਬਣਨ ਦੀ
ਨਾ ਹਿੰਦੂ, ਨਾ ਸਿੱਖ, ਨਾ ਮੁਸਲਮਾਨ ਬਣਨ ਦੀ
ਬਸ ਤਮੰਨਾ ਹੈ, ਜੀਵਨ ਵਿੱਚ
ਇੱਕ ਸੱਚਾ ਇਨਸਾਨ ਬਣਨ ਦੀ।
ਲੋਕਾਂ ਦੀਆਂ ਅੱਖਾਂ ਵਿੱਚ ਇਨਸਾਨ ਹਾਂ ਮੈਂ
ਫਿਰ ਵੀ ਦੁਨੀਆਂ ਲਈ ਮਹਿਮਾਨ ਹਾਂ ਮੈਂ।

ਠੀਕ ਹੈ ਸਮਾਜ ਲਈ ਮੈਂ ਕੁੱਝ ਵੀ ਨਹੀਂ
ਪਰ ਆਪਣੇ ਮਾਪਿਆਂ ਲਈ
ਉਹਨਾਂ ਦੀ ਸੰਤਾਨ ਹਾਂ ਮੈਂ
ਸੱਚਾ ਸੁੱਚਾ ਇਨਸਾਨ ਹਾਂ ਮੈਂ
ਕੁਦਰਤ ਦਾ ਪਹਿਰੇਦਾਰ ਹਾਂ ਮੈਂ।

ਭਾਵੇਂ ਇਹ ਮੰਡੀ ਦੁਨੀਆਂ ਪੈਸੇ ਦੀ
ਹਰ ਚੀਜ਼ ਵਿਕਦੀ ਮਿੱਤਰਾ
ਸੱਚੇ ਇਨਸਾਨ ਦੀ ਰਾਹ ਮਹਾਨ ਮਿੱਤਰਾ
ਮੈਂ ਜਾਣਾ ਸੱਚੇ ਇਨਸਾਨ ਦੇ ਰਾਹ ਮਿੱਤਰਾ।

ਮੈਂ ਬਣਨਾ ਸੱਚਾ ਇਨਸਾਨ ਮਿੱਤਰਾ
ਮੈਂ ਬਣਨਾ ਸੱਚਾ ਇਨਸਾਨ ਮਿੱਤਰਾ।
ਕਵਿਤਾ 1508202406
ਸੋਨੂ ਰਾਮ, ਜਮਾਤ ਨੌਵੀਂ-ਏ,
ਸਰਕਾਰੀ ਸੀਨੀਅਰ ਸੈਕੈੰਡਰੀ ਸਕੂਲ ਮੁੰਡੇ,
ਧਨੌਲਾ, ਜਿਲ੍ਹਾ ਬਰਨਾਲਾ।

Check Also

ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਸ੍ਰੀਮਤੀ ਕੈਲਾਸ਼ ਕੌਰ ਦੇ ਅਕਾਲ ਚਲਾਣੇ `ਤੇ ਦੁੱਖ਼ ਦਾ ਪ੍ਰਗਟਾਵਾ

ਅੰਮ੍ਰਿਤਸਰ, 7 ਅਕਤੂਬਰ (ਦੀਪ ਦਵਿੰਦਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਭਾਅ ਜੀ ਗੁਰਸ਼ਰਨ ਸਿੰਘ …