ਅੰਮ੍ਰਿਤਸਰ, 19 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ ਵਲੋਂ ਬੀ.ਐਸ.ਸੀ ਆਨਰਜ਼ ਟਰੈਵਲ ਐਂਡ ਟੂਰਿਜ਼ਮ ਸਮੈਸਟਰ ਪਹਿਲਾਂ ਦੇ ਵਿਦਿਆਰਥੀਆਂ ਲਈ ਪੋਸਟਰ ਮੁਕਾਬਲਾ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ‘ਸੈਰ-ਸਪਾਟਾ ਅਤੇ ਸ਼ਾਂਤੀ’ ਵਿਸ਼ੇ ’ਤੇ ਕਰਵਾਏ ਗਏ ਪ੍ਰੋਗਰਾਮ ’ਚ ਵਿਦਿਆਰਥੀਆਂ ਨੂੰ ਆਪਣੇ ਵਿਚਾਰਾਂ ਨੂੰ ਸਿਰਜਣਾਤਮਕ ਢੰਗ ਨਾਲ ਪ੍ਰਗਟ ਕਰਨ ਲਈ ਪ੍ਰੇਰਿਤ ਕੀਤਾ ਗਿਆ ਕਿ ਕਿਵੇਂ ਸੈਰ ਸਪਾਟਾ ਸੱਭਿਆਚਾਰਾਂ ’ਚ ਵਿਸ਼ਵ-ਵਿਆਪੀ ਸਦਭਾਵਨਾ ਅਤੇ ਆਪਸੀ ਸਮਝ ਵਧਾ ਸਕਦਾ ਹੈ।
ਡਾ. ਮਹਿਲ ਸਿੰਘ ਨੇ ਹੈਡ ਅਤੇ ਡੀਨ ਡਾ: ਏ.ਕੇ ਕਾਹਲੋਂ ਅਤੇ ਬੀ.ਐਸ.ਸੀ ਆਨਰਜ਼ ਟਰੈਵਲ ਐਂਡ ਟੂਰਿਜ਼ਮ ਦੇ ਇੰਚਾਰਜ ਡਾ. ਅਜੈ ਸਹਿਗਲ ਵੱਲੋਂ ਵਿਸ਼ਵ ਸੈਰ-ਸਪਾਟਾ ਦਿਵਸ ਨੂੰ ਸਮਰਪਿਤ ਵਿਉਂਤਬੰਦੀ ਢੰਗ ਨਾਲ ਉਲੀਕੇ ਗਏ ਪ੍ਰੋਗਰਾਮ ਦੀ ਸ਼ਲਾਘਾ ਕੀਤਾ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਮੁਕਾਬਲੇ ’ਚ ਸਰਗਰਮੀ ਨਾਲ ਹਿੱਸਾ ਲੈਂਦਿਆਂ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ।
ਡਾ. ਕਾਹਲੋਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਇਸ ਸਮਾਗਮ ਦਾ ਮਕਸਦ ਟਿਕਾਊ ਸੈਰ-ਸਪਾਟਾ ਅਭਿਆਸਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ ਕਿ ਕਿਵੇਂ ਸੈਰ-ਸਪਾਟਾ ਸਥਾਨਕ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਸ਼ਾਂਤੀ ਬਣਾਈ ਰੱਖਣ ’ਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦਾ ਹੈ।
ਕੋਆਰਡੀਨੇਟਰ ਡਾ. ਸਹਿਗਲ ਨੇ ਕਿਹਾ ਕਿ ਮੁਕਾਬਲੇ ਨੇ ਵਿਦਿਆਰਥੀਆਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਲਈ ਇਕ ਵਧੀਆ ਪਲੇਟਫਾਰਮ ਪ੍ਰਦਾਨ ਕੀਤਾ ਹੈ।ਡਾ. ਸਵਰਾਜ ਕੌਰ, ਡਾ. ਪੂਨਮ ਸ਼ਰਮਾ ਡਾ. ਦੀਪਕ ਦੇਵਗਨ ਨੇ ਮੁਕਾਬਲੇ ਦੇ ਜਜਮੈਂਟ ਦੀ ਭੂਮਿਕਾ ਅਦਾ ਕੀਤੀ।ਇਸ ਮੌਕੇ ਡਾ. ਨਿਧੀ ਸੱਭਰਵਾਲ, ਪ੍ਰੋ. ਸ਼ੀਤਲ ਗੁਪਤਾ, ਪ੍ਰੋ. ਪਾਰੁਲ ਸ਼ਰਮਾ, ਪ੍ਰੋ. ਹੀਰਾ ਸਿੰਘ, ਸ੍ਰੀਮਤੀ ਤ੍ਰਿਵੇਣੀ ਸਹਿਗਲ ਹਾਜ਼ਰ ਸਨ।
Check Also
68ਵੀਆਂ ਨੈਸ਼ਨਲ ਖੇਡਾਂ ‘ਚੋਂ ਕੋਮਲਪ੍ਰੀਤ ਨੇ ਜਿੱਤਿਆ ਕਾਂਸੇ ਦਾ ਤਮਗਾ
ਭੀਖੀ, 21 ਨਵੰਬਰ (ਕਮਲ ਜ਼ਿੰਦਲ) – ਜੰਮੂ ਵਿਖੇ ਹੋਈਆਂ 68ਵੀਆਂ ਨੈਸ਼ਨਲ ਖੇਡਾਂ ਵਿੱਚ ਸਰਵਹਿੱਤਕਾਰੀ ਵਿੱਦਿਆ …