ਸੰਗਰੂਰ, 1 ਨਵੰਬਰ (ਜਗਸੀਰ ਲੌਂਗੋਵਾਲ) – ਸਥਾਨਕ ਸਿਵਲ ਹਸਪਤਾਲ ਦੇ ਗਾਈਨੀ ਵਾਰਡ ਵਿਖੇ ਦੀਵਾਲੀ ਸਿਬੰਧੀ ਵਿਸ਼ੇਸ਼ ਪ੍ਰੋਗਰਾਮ ਸਹਾਰਾ ਫਾਊਂਡੇਸ਼ਨ ਵਲੋਂ ਸਰਬਜੀਤ ਸਿੰਘ ਰੇਖੀ ਚੇਅਰਮੈਨ ਦੀ ਅਗਵਾਈ ‘ਚ ਕੀਤਾ ਗਿਆ।ਗਾਇਨੀ ਵਾਰਡ ਵਿੱਚ ਨਵ-ਜ਼ੰਮੀਆਂ ਬੱਚੀਆਂ ਅਤੇ ਉਨ੍ਹਾਂ ਦੀਆਂ ਮਾਤਾਵਾਂ ਨੂੰ ਸਹਾਰਾ ਦੇ ਮੈਂਬਰ ਡਾ. ਸੁਮਿੰਦਰ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ ਕੋਆਰਡੀਨੇਟਰ, ਮਨਪ੍ਰੀਤ ਕੌਰ ਨੇ ‘ਬੱਚੀਆਂ ਦਾ ਕਰੋ ਸਤਿਕਾਰ- ਪੁੱਤਰਾਂ ਵਾਂਗੂੰ ਕਰੋ ਪਿਆਰ’ ਦੇ ਨਾਅਰੇ ਹੇਠ ਗੁਲਦਸਤੇ ਭੇਂਟ ਕੀਤੇ।ਫੁੱਲਾਂ ਦੀ ਵਰਖਾ ਕਰਕੇ ਮਿਠਾਈਆਂ ਵੰਡੀਆਂ ਗਈਆਂ ਅਤੇ ਉਨ੍ਹਾਂ ਨੂੰ ਬੂਟੇ ਭੇਟ ਕਰਕੇ ਗਰੀਨ ਦਿਵਾਲੀ ਮਨਾਉਣ ਦਾ ਸੁਨੇਹਾ ਵੀ ਦਿੱਤਾ।ਡਾ. ਕਿਰਪਾਲ ਸਿੰਘ ਸਿਵਲ ਸਰਜਨ ਅਤੇ ਡਾ. ਬਲਜੀਤ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਦੇ ਨਿਰਦੇਸ਼ ਤਹਿਤ ਹੋਏ ਇਸ ਪ੍ਰੋਗਰਾਮ ‘ਚ ਸਰਬਜੀਤ ਸਿੰਘ ਰੇਖੀ ਨੇ ਬੱਚੀਆਂ ਤੇ ਉਨ੍ਹਾਂ ਦੀਆਂ ਮਾਤਾਵਾਂ ਨੂੰ ਸ਼ੁੱਭਇਛਾਵਾਂ ਦਿੱਤੀਆਂ।ਗਾਇਨੀ ਮਾਹਿਰ ਡਾਕਟਰ ਰਮਨਬੀਰ ਕੌਰ, ਡਾਕਟਰ ਅਮਨਪ੍ਰੀਤ ਕੌਰ ਖੰਗੂੜਾ ਤੋਂ ਇਲਾਵਾ ਡਾਕਟਰ ਪ੍ਰਿੰਸੀ ਮਿੱਤਲ ਅਤੇ ਡਾਕਟਰ ਰਵਿੰਦਰ ਲਾਲ ਨੇ ਜਿਥੇ ਸਹਾਰਾ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।ਸੁਰਿੰਦਰ ਪਾਲ ਸਿੰਘ ਸਿਦਕੀ ਨੇ ਦੱਸਿਆ ਕਿ ਗੁਰੂ ਸਾਹਿਬਾਨ ਵਲੋਂ ਇਸਤਰੀ ਜਾਤੀ ਨੂੰ ਬਹੁਤ ਮਾਣ ਬਖਸ਼ਿਆ ਹੈ।ਇਸ ਪ੍ਰੋਗਰਾਮ ਲਈ ਰਣਜੀਤ ਸਿੰਘ ਬੱਬੀ, ਸਟਾਫ ਨਰਸ ਪੂਜਾ ਦਾ ਵਿਸ਼ੇਸ਼ ਸਹਿਯੋਗ ਰਿਹਾ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …