ਸੰਗਰੂਰ, 1 ਫਰਵਰੀ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਟਿਊਟ ਆਫ ਇੰਜਨੀਰਿੰਗ ਅਤੇ ਤਕਨਾਲੋਜੀ (ਸਲਾਈਟ) ਦੇ ਸਫਾਈ ਆਊਟ ਸੌਰਸਿੰਗ ਸਮੂਹ ਸਟਾਫ ਵਲੋਂ ਸਫਾਈ ਸੇਵਕ ਭੋਲਾ ਸਿੰਘ ਮੰਡੇਰ ਦੇ ਸਨਮਾਨ ਵਿੱਚ ਨਿੱਘੀ ਵਿਦਾਇਗੀ ਪਾਰਟੀ ਸਥਾਨਕ ਕਲੱਬ ਵਿੱਚ ਆਯੋਜਤ ਕੀਤੀ ਗਈ।ਇੰਚਾਰਜ਼ ਸੁਖਵੀਰ ਸਿੰਘ, ਸੁਪਰਵਾਈਜ਼ਰ ਪੂਰਨ ਸਿੰਘ ਅਤੇ ਮਨਦੀਪ ਸਿੰਘ ਦੀ ਅਗਵਾਈ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਸਫਾਈ ਕਰਮਚਾਰੀਆਂ ਨੇ ਭੋਲਾ ਸਿੰਘ ਦੀਆਂ ਸੇਵਾਵਾਂ ਦੀ ਸਰਾਹਣਾ ਕੀਤੀ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਸੰਸਥਾ ਦੇ ਕਰਮਚਾਰੀਆਂ ਜੁਝਾਰ ਸਿੰਘ ਲੌਂਗੋਵਾਲ, ਜਗਦੀਸ਼ ਚੰਦ, ਰਾਮਕਰਨ ਨੇ ਭੋਲਾ ਸਿੰਘ ਦੀਆਂ ਇਮਾਨਦਾਰੀ ਨਾਲ ਨਿਭਾਈਆਂ ਸੇਵਾਵਾਂ ਦੀ ਸਲਾਘਾ ਕੀਤੀ।ਉਹਨਾਂ ਕਿਹਾ।ਇਸ ਤੋਂ ਪਹਿਲਾਂ ਸਤਪਾਲ ਸਿੰਘ ਦੀ ਅਗਵਾਈ ਵਿੱਚ ਹੋਸਟਲ ਸਟਾਫ ਵਲੋਂ ਵੀ ਭੋਲਾ ਸਿੰਘ ਦਾ ਸਨਮਾਨ ਕੀਤਾ ਗਿਆ।
Check Also
ਬੀਬੀ ਭਾਨੀ ਕਾਲਜ ਵਿਖੇ ਵਿਦਾਇਗੀ ਪਾਰਟੀ ਦਾ ਆਯੋਜਨ
ਸੰਗਰੂਰ, 12 ਮਾਰਚ (ਜਗਸੀਰ ਲੌਂਗੋਵਾਲ) – ਬੀਬੀ ਭਾਨੀ ਕਾਲਜ ਆਫ ਐਜੂਕੇਸ਼ਨ ਈ.ਟੀ.ਟੀ ਵਿੱਚ ਅੱਜ ਵਿਦਾਇਗੀ …