Wednesday, March 12, 2025
Breaking News

ਅਭਿਆਨ ਫਾਊਂਡੇਸ਼ਨ ਨੇ ਬਜ਼ੁਰਗਾਂ ਨਾਲ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ

ਸੰਗਰੂਰ, 2 ਫਰਵਰੀ (ਜਗਸੀਰ ਲੌਂਗੋਵਾਲ) – ਅਭਿਆਨ ਫਾਊਂਡੇਸ਼ਨ ਵੱਲੋਂ ਅੱਜ ਬਸੰਤ ਪੰਚਮੀ ਦਾ ਤਿਓਹਾਰ ਬਜ਼ੁਰਗਾਂ ਨਾਲ ਮਨਾਇਆ ਗਿਆ।ਬਜ਼ੁਰਗ ਮਾਤਾਵਾਂ ਅਤੇ ਬਾਬਿਆਂ ਨੇ ਪਤੰਗ ਉਡਾ ਕੇ ਅਪਣੀ ਖੁਸ਼ੀ ਦਾ ਇਜ਼ਹਾਰ ਕੀਤਾ।ਜਿਕਰਯੋਗ ਹੈ ਕਿ ਅਭਿਆਨ ਫਾਊਂਡੇਸ਼ਨ ਵਲੋਂ ਚਲਾਏ ਜਾ ਰਹੇ ਆਸ਼ੀਰਵਾਦ ਹੋਮ ਵਿੱਚ 25 ਬਜ਼ੁਰਗ ਰਹਿੰਦੇ ਹਨ।ਅਭਿਆਨ ਫਾਊਂਡੇਸ਼ਨ ਦੀ ਟੀਮ ਞਲੋਂ ਵੱਖ-ਵੱਖ ਤਿੳਹਾਰ ਇੰਨਾ ਬਜ਼ੁਰਗਾਂ ਨਾਲ ਮਨਾਇਆ ਜਾਂਦਾ ਹੈ, ਤਾਂ ਕਿ ਆਸ਼ੀਰਵਾਦ ਹੋਮ ਵਿੱਚ ਉਹਨਾਂ ਨੂੰ ਇਕੱਲਾਪਣ ਮਹਿਸੂਸ ਨਾ ਹੋਵੇ ਅਤੇ ਉਹਨਾਂ ਨੂੰ ਇੱਕ ਘਰ ਵਰਗਾ ਮਾਹੌਲ ਹੀ ਮਿਲੇ।ਅਭਿਆਨ ਫਾਊਂਡੇਸ਼ਨ ਵਲੋਂ ਏਹ ਉਪਰਾਲਾ ਲਗਾਤਾਰ 3 ਸਾਲ ਤੋਂ ਚੱਲਦਾ ਆ ਰਿਹਾ ਹੈ।ਇਸ ਮੌਕੇ ਗੋਬਿੰਦ ਸਿੰਘ, ਗੁਰਮੀਤ ਕੌਰ ਅਤੇ ਸੰਦੀਪ ਕੌਰ ਮੌਜ਼ੂਦ ਸਨ।

Check Also

ਬੀਬੀ ਭਾਨੀ ਕਾਲਜ ਵਿਖੇ ਵਿਦਾਇਗੀ ਪਾਰਟੀ ਦਾ ਆਯੋਜਨ

ਸੰਗਰੂਰ, 12 ਮਾਰਚ (ਜਗਸੀਰ ਲੌਂਗੋਵਾਲ) – ਬੀਬੀ ਭਾਨੀ ਕਾਲਜ ਆਫ ਐਜੂਕੇਸ਼ਨ ਈ.ਟੀ.ਟੀ ਵਿੱਚ ਅੱਜ ਵਿਦਾਇਗੀ …