Thursday, August 20, 2026

25ਵਾਂ ਰਾਸ਼ਟਰੀ ਰੰਗਮੰਚ ਉਤਸਵ-‘ਦੋ ਨਾਟਕ ‘ਜੁੱਤੀ ਕਸੂਰੀ’ ਅਤੇ ‘ਮੇਰੇ ਖੂਨ ਨੇ ਰੁੱਖ ਸਿੰਜ਼ਿਆ ਹੈ’ ਕੀਤੇ ਪੇਸ਼

ਅੰਮ੍ਰਿਤਸਰ, 18 ਮਾਰਚ (ਦੀਪ ਦਵਿੰਦਰ ਸਿੰਘ) – ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਸ਼ੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਵਿਸ਼ਵ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਵਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ 25ਵੇਂ 10 ਦਿਨਾਂ ਰਾਸ਼ਟਰੀ ਰੰਗਮੰਚ ਉਤਸਵ ਦੇ ਚੌਥੇ ਦਿਨ ਗੁਰਮੇਲ ਸ਼ਾਮ ਨਗਰ ਦੁਆਰਾ ਲਿਖੇ ਅਤੇ ਨਿਰਦੇਸ਼ਿਤ ਕੀਤੇ ਦੋ ਨਾਟਕ ‘ਜੁੱਤੀ ਕਸੂਰੀ’ ਅਤੇ ਮੇਰੇ ਖੂਨ ਨੇ ਰੁੱਖ ਸਿੰਜ਼ਿਆ ਹੈ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਪੇਸ਼ ਕੀਤੇ ਗਏ।
ਜੁੱਤੀ ਕਸੂਰੀ ਨਾਟਕ ਪੰਜਾਬੀ ਲੋਕ ਗਾਇਕਾ ਪਦਮ ਸ੍ਰੀ ਸੁਰਿੰਦਰ ਕੌਰ ਦੀ ਗਾਇਕੀ ਅਤੇ ਜੀਵਨੀ ‘ਤੇ ਅਧਾਰਿਤ ਹੈ।ਜਿਸ ਵਿੱਚ ਉਨ੍ਹਾਂ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਤੋਂ ਇਲਾਵਾ ਪੰਜਾਬੀ ਲੋਕ ਗੀਤਾਂ ਦੀ ਭਾਵਭਿੰਨੀ ਮਿਠਾਸ ਦਾ ਰੰਗ ਇਸ ਨਾਟਕ ਵਿੱਚ ਵੇਖਣ ਨੂੰ ਮਿਲਿਆ।ਜੁੱਤੀ ਕਸੂਰੀ ਨਾਟਕ ਦੀ ਮੁੱਖ ਭੂਮਿਕਾ ਰਮਨ ਰੂਪੋਵਾਲੀ ਨੇ ਦਮਦਾਰ ਅਦਾਕਾਰੀ ਪੇਸ਼ ਕੀਤੀ।ਦੂਸਰਾ ਨਾਟਕ ‘ਮੇਰੇ ਖੂਨ ਨੇ ਰੁੱਖ ਸਿੰਜ਼ਿਆ ਹੈ’ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਕੁਰਬਾਨੀ ਅਤੇ ਵਿਚਾਰਧਾਰਾ ’ਤੇ ਰੋਸ਼ਨੀ ਪਾਉਂਦਾ ਹੈ।ਇਸ ਨਾਟਕ ਵਿੱਚ ਸਤਬੀਰ ਸਿੰਘ, ਗੁਰਦੀਪ ਸਿੰਘ, ਵਿਸ਼ਾਲ, ਦੀਪਕ ਕੁਮਾਰ, ਮਨੋਹਰ ਸਿੰਘ, ਨਰਾਇਣ, ਦਾਮਿਨੀ, ਮਨਜੀਤ ਕੌਰ, ਸਚਿਨਪ੍ਰੀਤ ਸਿੰਘ ਅਤੇ ਪਲਕ ਨੇ ਵੱਖ-ਵੱਖ ਭੂਮਿਕਾਵਾਂ ਨਿਭਾਈਆਂ। ਗੀਤ ਅਤੇ ਸੰਗੀਤ ਆਸ਼ੀਸ਼ਪ੍ਰੀਤ ਸਿੰਘ ਅਤੇ ਗੁਰਮੇਲ ਸ਼ਾਮ ਨਗਰ ਵੱਲੋਂ ਦਿੱਤਾ ਗਿਆ।ਰੋਸ਼ਨੀ ਪ੍ਰਭਾਵ ਹਰਪ੍ਰੀਤ ਸਿੰਘ ਵਲੋਂ ਬਾਖੂਬੀ ਨਿਭਾਇਆ ਗਿਆ।
ਇਸ ਮੌਕੇ ਕੇਵਲ ਧਾਲੀਵਾਲ, ਕੁਲਬੀਰ ਸੂਰੀ, ਪ੍ਰਿੰ. ਮੋਨਾ ਕੌਰ, ਜਸਬੀਰ ਗਰੇਵਾਲ, ਮਾਸਟਰ ਕੁਲਜੀਤ ਵੇਰਕਾ ਸਮੇਤ ਨਾਟ ਪ੍ਰੇਮੀ ਹਾਜ਼ਰ ਸਨ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …