ਲਵਲੀ ਯੂਨੀਵਰਸਿਟੀ ਫਗਵਾੜਾ ਦਾ ਪਹਿਲੀ ਵਾਰ ਓਵਰ-ਆਲ ਟਰਾਫੀ ‘ਤੇ ਕਬਜ਼ਾ
ਅੰਮ੍ਰਿਤਸਰ, 4 ਦਸੰਬਰ (ਜਗਦੀਪ ਸਿੰਘ) – ਯੁਵਕ ਸੇਵਾਵਾਂ ਵਿਭਾਗ, ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ
ਚਾਰ ਦਿਨਾ ਅੰਤਰ-ਵਰਿਸਟੀ ਯੁਵਕ ਮੇਲਾ ਚੋਥੇ ਦਿਨ ਗਿੱਧੇ ਦੀਆਂ ਧਮਾਲਾਂ ਅਤੇ ਪੰਜਾਬ ਦੇ ਰਿਵਾਇਤੀ ਲੋਕ ਸਾਜ਼ਾਂ ਦੀ ਸੁਰੀਲੀ ਗੁੰਜ਼ ਨਾਲ ਅਮਿਟ ਯਾਦਾਂ ਛੱਡਦਾ ਸਫਲਤਾ ਸਹਿਤ ਸੰਪਨ ਹੋ ਗਿਆ।
21 ਯੂਨੀਵਰਸਿਟੀਆਂ ਦੇ 2500 ਦੇ ਕਰੀਬ ਵਲੋਂ 54 ਵੱਖ-ਵੱਖ ਕਲਾ-ਵੰਨਗੀਆਂ ਵਿੱਚ ਸ਼ਿਰਕਤ ਕੀਤੀ ਗਈ। ਸਮੁੱਚੇ ਮੁਕਾਬਲਿਆਂ ਵਿੱਚ ਪ੍ਰਾਪਤ ਅੰਕਾਂ ਦੇ ਕੁੱਲ ਜੋੜ ਦੇ ਅਧਾਰ ‘ਤੇ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਯੂਨੀਵਰਸਿਟੀ ਫਗਵਾੜਾ ਇਸ ਮੇਲੇ ਦੀ ਓਵਰ-ਆਲ ਟਰਾਫ਼ੀ ਜਿੱਤਣ ਵਿੱਚ ਸਫਲ ਰਹੀ।ਦੂਜਾ ਸਥਾਨ ਭਾਵ ਪਹਿਲਾ ਰਨਰ-ਅਪ ਐਵਾਰਡ ਪੰਜਾਬੀ ਯੂਨੀਵਰਸਿਟੀ ਪਟਿਆਲੇ ਅਤੇ ਤੀਜਾ ਸਥਾਨ ਭਾਵ ਦੂਜਾ ਰਨਰ-ਅਪ ਪੰਜਾਬ ਯੂਨੀਵਰਸਿਟੀ ਦੇ ਹਿੱਸੇ ਆਇਆ।
ਯੁਵਕ ਮੇਲੇ ਦੇ ਆਖਰੀ ਦਿਨ ਪਰਮਿੰਦਰ ਗੋਲਡੀ ਚੇਅਰਮੈਨ ਯੂਥ ਡਿਵੈਲਮੈਂਟ ਬੋਰਡ ਪੰਜਾਬ ਉਚੇਚੇ ਰੂਪ ਵਿੱਚ ਪਹੁੰਚੇ।ਉਹਨਾਂ ਜਿਥੇ ਜੇਤੂ ਵਿਿਦਆਰਥੀਆਂ ਨੂੰ ਵਧਾਈ ਦਿੱਤੀ ਉਥੇ ਆਪਣੀਆਂ ਪ੍ਰਰੇਣਾਤਮਕ ਦਲੀਲਾਂ ਨਾਲ ਸ਼ਿਰਕਤ ਕਰਨ ਵਾਲੇ ਸਮੂਹ ਵਿਿਦਆਰਥੀਆਂ ਨੂੰ ਆਸ਼ੀਰਵਾਦ ਦਿੱਤਾ।ਯੂਨੀਵਰਸਿਟੀ ਦੇ ਦਸ਼ਮੇਸ਼ ਹਾਲ ਨਾਲ ਆਪਣੀਆਂ ਭਾਵਨਾਤਮਕ ਸਾਂਝਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਹਾਲ ਇਹ ਵੱਡੇ-ਵੱਡੇ ਕਲਾਕਾਰਾਂ ਅਤੇ ਸਾਹਿਤਕਾਰਾਂ ਲਈ ਇਹ ਰਨ-ਵੇਅ ਵਾਂਗ ਹੈ, ਜਿਥੋਂ ਉਡਾਨ ਭਰ ਕੇ ਉਹ ਅੱਜ ਉਚੀਆਂ ਮੰਜ਼ਿਲਾਂ ਨੂੰ ਪ੍ਰਾਪਤ ਕਰਨ ਦੇ ਯੋਗ ਹੋਏ ਹਨ।
ਵਾਈਸ-ਚਾਂਸਲਰ ਪ੍ਰੋਫੈਸਰ (ਡਾ.) ਕਰਮਜੀਤ ਸਿੰਘ ਵਲੋਂ ਸਮਾਪਤੀ ਸਮਾਰੋਹ ਤੇ ਯੁਵਕ ਸੇਵਾਵਾਂ ਵਿਭਾਗ ਦੇ ਇਸ ਉਪਰਾਲੇ ਅਤੇ ਸਮੂਹ ਯੂਨੀਵਰਸਿਟੀਆਂ ਦੇ ਸਹਿਯੋਗ ਦੀ ਸਲਾਘਾ ਕਰਦਿਆ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਅਜਿਹੇ ਯੁਵਕ ਮੇਲੇ ਵਿਿਦਆਰਥੀਆਂ ਅੰਦਰ ਸਵੈ-ਵਿਸ਼ਵਾਸ਼ ਭਰਦੇ ਹਨ, ਕਿਉਂਕਿ ਮੇਲਿਆਂ ਰਾਹੀਂ ਉਪਲੱਬਧ ਮੰਚਾਂ ਰਾਹੀਂ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਵਿਖਾਉਣ ਅਤੇ ਨਿਖਾਰਨ ਦੇ ਮੌਕੇ ਮਿਲਦੇ ਹਨ।ਉਨ੍ਹਾਂ ਭਰੋਸਾ ਦਿਵਾਇਆ ਕਿ ਪੰਜਾਬ ਦਾ ਨਾਮ ਦੁਨੀਆਂ ਦੇ ਨਕਸ਼ੇ ਉਪਰ ਸੁਨਹਿਰੀ ਅੱਖਰਾਂ ਵਿੱਚ ਉੱਕਰ ਦੇਣ ਦੀ ਪ੍ਰਕਿਿਰਆ ਵਿੱਚ ਗੁਰੂ ਨਾਨਕ ਯੂਨੀਵਰਸਿਟੀ ਪੰਜਾਬ ਸਰਕਾਰ ਦੇ ਨਾਲ਼ ਮੋਢੇ ਨਾਲ਼ ਮੋਢਾ ਜੋੜ ਕੇ ਕੰਮ ਕਰੇਗੀ।ਸਮਾਪਤੀ ਸਮਾਰੋਹ ਉਪਰੰਤ ਪ੍ਰਸਿੱਧ ਲੋਕ ਗਾਇਕ ਵੀਰ ਸਿੰਘ ਵਲੋਂ ਆਪਣੀ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਝੂੰਮਣ ਲਾ ਦਿੱਤਾ।ਅੰਤ ਵਿੱਚ ਵਿਭਾਗ ਦੇ ਡਿਪਟੀ ਡਾਇਰੈਕਟਰ ਕੁਲਵਿੰਦਰ ਸਿੰਘ ਵਲੋਂ ਸਮੂਹ ਯੂਨੀਵਰਸਿਟੀਆਂ ਦਾ ਧੰਨਵਾਦ ਕੀਤਾ।
Punjab Post Daily Online Newspaper & Print Media