Wednesday, December 31, 2025

ਬੀਬੀਕੇ ਡੀਏਵੀ ਕਾਲਜ ਵੂਮੈਨ ਵਿਖੇ ਸੱਤ-ਰੋਜ਼ਾ ਵਿਸ਼ੇਸ਼ ਐਨਐਸਐਸ ਕੈਂਪ ਦਾ ਆਯੋਜਨ

ਅੰਮ੍ਰਿਤਸਰ, 26 ਦਸੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਫਾਰ ਵੁਮੈਨ ਨੇ ਉਨਤ ਭਾਰਤ ਅਭਿਆਨ ਅਤੇ ਮਾਈ ਭਾਰਤ ਦੇ ਸਾਂਝੇ ਉਦੇਸ਼ ਹੇਠ ਸੱਤ-ਰੋਜ਼ਾ ਵਿਸ਼ੇਸ਼ ਸਾਲਾਨਾ ਐਨ.ਐਸ.ਐਸ ਕੈਂਪ ਦਾ ਸਫਲਤਾਪੂਰਵਕ ਆਯੋਜਨ ਕੀਤਾ, ਜਿਸ ਦਾ ਕੇਂਦਰੀ ਥੀਮ “ਯੂਥ ਫਾਰ ਮਾਈ ਭਾਰਤ ਐਂਡ ਡਿਜੀਟਲ ਲਿਟਰੇਸੀ” ਸੀ।ਕੈਂਪ ਵਿੱਚ ਐਨ.ਐਸ.ਐਸ ਵਲੰਟੀਅਰਾਂ ਦੀ ਉਤਸ਼ਾਹੀ ਭਾਗੀਦਾਰੀ ਦੇਖੀ ਗਈ ਅਤੇ ਨੌਜਵਾਨਾਂ ਵਿੱਚ ਭਾਈਚਾਰਕ ਸ਼ਮੂਲੀਅਤ, ਸਮਾਜਿਕ ਜ਼ਿੰਮੇਵਾਰੀ ਅਤੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ `ਤੇ ਕੇਂਦ੍ਰਿਤ ਕੀਤਾ ਗਿਆ।
ਕੈਂਪ ਦੀ ਸ਼ੁਰੂਆਤ ਹਵਨ ਯੱਗ ਨਾਲ ਹੋਈ, ਜਿਸ ਤੋਂ ਬਾਅਦ ਵੋਟਰ ਜਾਗਰੂੂਤਾ ਭਾਸ਼ਣ ਦਿੱਤੇ ਗਏ।ਗੋਦ ਲਏ ਪਿੰਡ ਮਾਲਾਵਾਲੀ ਵਿੱਚ ਵਿਆਪਕ ਪਹੁੰਚ ਅਤੇ ਭਲਾਈ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕਿੱਤਾਮੁਖੀ ਹੁਨਰਾਂ ਨੂੰ ਉਤਸ਼ਾਹਿਤ ਕਰਨ ਲਈ ਟਾਈ ਐਂਡ ਡਾਈ ਵਰਕਸ਼ਾਪਾਂ ਅਤੇ ਡਾ. ਅਦਿਤੀ ਜੈਨ, ਫਾਈਨ ਆਰਟਸ ਵਿਭਾਗ ਦੁਆਰਾ ਬਣਾਏ ਗਏ “ਨਸ਼ਿਆਂ ਨੂੰ ਨਾਂਹ ਕਹੋ” ਦੇ ਸੰਦੇਸ਼ ਨੂੰ ਦੇਣ ਵਾਲੀਆਂ ਕੰਧ ਪੇਂਟਿੰਗਾਂ ਸ਼ਾਮਲ ਹਨ।ਰੁੱਖ ਲਗਾਉਣ ਦੀਆਂ ਮੁਹਿੰਮਾਂ, ਦੰਦਾਂ ਦੀ ਜਾਂਚ ਕੈਂਪ ਅਤੇ ਸਟੇਸ਼ਨਰੀ, ਕੱਪੜੇ ਅਤੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀ ਵੰਡ ਵੀ ਕੀਤੀ ਗਈ।
ਐਨ.ਐਸ.ਐਸ ਪ੍ਰੋਗਰਾਮ ਅਫਸਰ ਸ਼੍ਰੀਮਤੀ ਸੁਰਭੀ ਸੇਠੀ ਦੁਆਰਾ ਵਾਤਾਵਰਣ ਸੰਭਾਲ ਅਤੇ ਸਫਾਈ ਬਾਰੇ ਦਿੱਤੇ ਗਏ ਜਾਗਰੂਕਤਾ ਭਾਸ਼ਣ, ਜਿਸ ਵਿੱਚ ਪਲਾਸਟਿਕ ਦੀ ਵਰਤੋਂ ਘਟਾਉਣ `ਤੇ ਜ਼ੋਰ ਦਿੱਤਾ ਗਿਆ, ਜਦੋਂਕਿ ਐਨ.ਐਸ.ਐਸ ਪ੍ਰੋਗਰਾਮ ਅਫਸਰ ਡਾ. ਨਿਧੀ ਅਗਰਵਾਲ ਨੇ ਭਾਗੀਦਾਰਾਂ ਨੂੰ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਨੁਕਸਾਨਦੇਹ ਪ੍ਰਭਾਵਾਂ, ਕੁੱਤਿਆਂ ਦੇ ਕੱਟਣ ਦੀ ਰੋਕਥਾਮ ਅਤੇ ਸਿਹਤਮੰਦ ਅਤੇ ਉਤਪਾਦਕ ਜੀਵਨ ਜਿਊਣ ਦੇ ਤਰੀਕਿਆਂ ਬਾਰੇ ਸੰਬੋਧਨ ਕੀਤਾ। ਸਾਈਬਰ ਸੁਰੱਖਿਆ ਅਤੇ ਪਾਣੀ ਸੰਭਾਲ ਬਾਰੇ ਸੈਸ਼ਨਾਂ ਨੇ ਭਾਈਚਾਰੇ ਨੂੰ ਹੋਰ ਸੰਵੇਦਨਸ਼ੀਲ ਬਣਾਇਆ।ਡਿਜੀਟਲ ਮੁੱਲਾਂ `ਤੇ ਨੁੱਕੜ ਨਾਟਕ ਅਤੇ `ਬੈਸਟ ਆਊਟ ਆਫ ਵੇਸਟ` ਵਰਕਸ਼ਾਪ ਵਰਗੀਆਂ ਸੱਭਿਆਚਾਰਕ ਅਤੇ ਰਚਨਾਤਮਕ ਗਤੀਵਿਧੀਆਂ ਨੇ ਕੈਂਪ ਦੇ ਸਮੁੱਚੇ ਪ੍ਰਭਾਵ ਨੂੰ ਵਧਾਇਆ।ਡਾ. ਬੀਨੂ ਕਪੂਰ ਦੁਆਰਾ ਆਯੋਜਿਤ ਇੱੱਕ ਟਾਈ ਐਂਡ ਡਾਈ ਵਰਕਸ਼ਾਪ ਨੇ ਪਿੰਡ ਦੇ ਵਿਦਿਆਰਥੀਆਂ ਵਿੱਚ ਰਚਨਾਤਮਕਤਾ ਅਤੇ ਹੁਨਰ ਵਿਕਾਸ ਨੂੰ ਉਤਸ਼ਾਹਿਤ ਕੀਤਾ।
ਵਲੰਟੀਅਰਾਂ ਨੇ ਭਾਈ ਕਨ੍ਹਈਆ ਜੀ ਓਲਡ ਏਜ਼ ਹੋਮ ਦਾ ਵੀ ਦੌਰਾ ਕੀਤਾ, ਜਿਥੇ ਉਨ੍ਹਾਂ ਨੇ ਜ਼ਰੂਰੀ ਚੀਜ਼ਾਂ ਵੰਡੀਆਂ ਅਤੇ ਫਲਾਂ ਦੇ ਬੂਟੇ ਲਗਾਏ, ਖੁਸ਼ੀ ਅਤੇ ਹਮਦਰਦੀ ਫੈਲਾਈ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਐਨ.ਐਸ.ਐਸ ਵਲੰਟੀਅਰਾਂ, ਪ੍ਰੋਗਰਾਮ ਅਫਸਰਾਂ ਅਤੇ ਐਨ.ਐਸ.ਐਸ ਟੀਮ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …