ਅੰਮ੍ਰਿਤਸਰ, 13 ਜਨਵਰੀ (ਸੁਖਬੀਰ ਸਿੰਘ) – – ਬਿਆਸ ਬਾਬਾ ਬਕਾਲਾ ਮਹਿਤਾ ਬਟਾਲਾ ਸੜਕ ਦੇ ਲੈਫਟ ਆਊਟ ਪ੍ਰੋਜੈਕਟ ਅਧੀਨ ਮਹਿਤਾ ਅਤੇ ਬੁੱਟਰ ਵਿਖੇ
ਉਸਾਰੇ ਜਾ ਰਹੇ ਪੁਲਾਂ ਦਾ ਨਿਰੀਖਣ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ ਕੀਤਾ ਗਿਆ।ਉਨਾਂ ਨੇ ਦੱਸਿਆ ਕਿ ਬਿਆਸ ਬਾਬਾ ਬਕਾਲਾ ਮਹਿਤਾ ਬਟਾਲਾ ਸੜਕ ਸੈਕਸ਼ਨ ਉਪਰ ਲੋਕ ਨਿਰਮਾਣ ਵਿਭਾਗ ਵਲੋਂ ਤਿੰਨ ਪੁਲਾਂ (ਮਹਿਤਾ, ਬੁੱਟਰ ਅਤੇ ਗੱਗੜਭਾਣਾ) ਦਾ ਨਿਰਮਾਣ 8.53 ਕਰੋੜ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ।ਮਹਿਤਾ ਅਤੇ ਬੁੱਟਰ ਵਿਖੇ ਉਸਾਰੀ ਅਧੀਨ ਪੁਲ ਅਪ੍ਰੈਲ 2026 ਤੱਕ ਮੁਕੰਮਲ ਹੋ ਜਾਣਗੇ, ਗੱਗੜਭਾਣਾ ਵਿਖੇ ਪੁਲ ਦੀ ਉਸਾਰੀ ਨਹਿਰੀ ਵਿਭਾਗ ਵਲੋ ਬੰਦੀ ਮਿਲਣ ਉਪਰੰਤ ਸ਼ੁਰੂ ਕਰਕੇ ਜਲਦ ਮੁਕੰਮਲ ਕਰ ਦਿੱਤਾ ਜਾਵੇਗਾ।ਉਹਨਾਂ ਦੱਸਿਆ ਕਿ ਮਹਿਤਾ ਪੁਲ ਦੀ ਲੰਬਾਈ 105 ਫੁੱਟ ਅਤੇ ਚੌੜਾਈ 42 ਫੁੱਟ ਹੈ, ਜਦਕਿ ਬੁੱਟਰ ਪੁਲ ਦੀ ਲੰਬਾਈ 70 ਫੁੱਟ ਤੇ ਚੌੜਾਈ 42 ਫੁੱਟ ਹੈ।ਇਸੇ ਤਰ੍ਹਾਂ ਗੱਗੜਭਾਣਾ ਪੁਲ ਦੀ ਲੰਬਾਈ 106 ਫੁੱਟ ਤੇ ਚੌੜਾਈ 42 ਫੁੱਟ ਹੈ।ਮੰਤਰੀ ਈ.ਟੀ.ਓ ਨੇ ਕੰਮ ਦੀ ਗੁਣਵੱਤਾ ‘ਤੇ ਧਿਆਨ ਦੇਣ ਅਤੇ ਇਸ ਨੂੰ ਸਮੇਂ ਸੀਮਾ ਅੰਦਰ ਪੂਰੇ ਕਰਨ ਦੀ ਹਦਾਇਤ ਕੀਤੀ, ਤਾਂ ਜੋ ਲੋਕਾਂ ਨੂੰ ਆਵਾਜਾਈ ਦੀ ਬਿਹਤਰ ਸਹੂਲਤ ਦਿੱਤੀ ਜਾ ਸਕੇ।
Check Also
ਮਾਮਲਾ ਏ.ਆਈ ਤਕਨੀਕ ਦੀ ਦੁਰਵਰਤੋਂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਗ਼ਲਤ ਤਸਵੀਰ ਬਣਾਏ ਜਾਣ ਦਾ
ਸ਼੍ਰੋਮਣੀ ਕਮੇਟੀ ਨੇ ਸਾਈਬਰ ਕਰਾਈਮ ਸੈਲ ਕੋਲ ਦਰਜ਼ ਕਰਵਾਈ ਸ਼ਿਕਾਇਤ ਅੰਮ੍ਰਿਤਸਰ, 10 ਜਨਵਰੀ (ਜਗਦੀਪ ਸਿੰਘ) …
Punjab Post Daily Online Newspaper & Print Media