ਅੰਮ੍ਰਿਤਸਰ, 1 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਵੈਟਰਨਰੀ ਪੇਸ਼ੇ ’ਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਦੇ ਰਸਮੀ ਪ੍ਰਵੇਸ਼ ਸਬੰਧੀ ‘ਵਾਈਟ ਕੋਟ ਸਮਾਰੋਹ’ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਐਚ.ਕੇ ਵਰਮਾ ਵਲੋਂ ਪਹਿਲੇ ਸਾਲ ਬੀ.ਵੀ.ਸੀ ਅਤੇ ਏ. ਐਚ. ਡਿਗਰੀ ਕੋਰਸ ਦੇ 100 ਵਿਦਿਆਰਥੀਆਂ ਨੂੰ ਚਿੱਟੇ ਕੋਟ (ਵਾਈਟ ਕੋਟ) ਭੇਟ ਕੀਤੇ ਗਏ।
ਪ੍ਰਿੰਸੀਪਲ: ਡਾ. ਵਰਮਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਚਿੱਟਾ ਕੋਟ ਪਹਿਨਣ ਵਾਲੇ ਨੂੰ ਇਕ ਸਿਖਲਾਈ ਪ੍ਰਾਪਤ ਵੈਟਰਨਰੀ ਵਜੋਂ ਪਛਾਣ ਦਿੰਦਾ ਹੈ।ਉਨ੍ਹਾਂ ਕਿਹਾ ਕਿ ਜਿਵੇਂ ਕਿ ਤੁਸੀਂ ਪਹਿਨਦੇ ਹੋ, ਇਹ ਕੋਟ ਤੁਹਾਡੇ ਮੋਢਿਆਂ ’ਤੇ ਇਸ ਚਿੱਟੇ ਕੋਟ ਦੀ ਸ਼ਾਨ, ਸਨਮਾਨ ਅਤੇ ਮਹੱਤਤਾ ਨੂੰ ਬਣਾਈ ਰੱਖਣ ਲਈ ਜ਼ਿੰਮੇਵਾਰੀਆਂ ਲਿਆਉਂਦਾ ਹੈ। ਉਨ੍ਹਾਂ ਨੇ ਇਸ ਨਾਲ ਜੁੜੀਆਂ ਜ਼ਿੰਮੇਵਾਰੀਆਂ ’ਤੇ ਜ਼ੋਰ ਦਿੰਦਿਆਂ ਪਸ਼ੂਆਂ ਦੇ ਡਾਕਟਰਾਂ ਨੂੰ ਜਾਨਵਰਾਂ ਦੀ ਸਿਹਤ ਅਤੇ ਭਲਾਈ ਦੇ ਰੱਖਿਅਕ ਵਜੋਂ ਫਰਜ਼ਾਂ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ।ਡਾ. ਵਰਮਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਹਾਸ਼ੀਏ ’ਤੇ ਰਹਿੰਦੇ, ਬੇਜ਼ਮੀਨ ਅਤੇ ਛੋਟੇ ਕਿਸਾਨਾਂ ਦੀ ਸੇਵਾ ਕਰਨ ਤੋਂ ਕਦੇ ਵੀ ਪਿਛਾਂਹ ਨਾ ਹਟਣ।
ਸਮਾਗਮ ਦੀ ਪ੍ਰਧਾਨਗੀ ਪ੍ਰਿੰ: ਡਾ. ਵਰਮਾ ਨੇ ਐਨਾਟੋਮੀ ਮੁਖੀ ਡਾ. ਏ.ਡੀ ਪਾਟਿਲ ਫਿਜ਼ੀਓਲੋਜੀ ਮੁਖੀ ਡਾ. ਨਰੇਸ਼ ਕੁਮਾਰ ਐਲ.ਪੀ.ਐਮ ਮੁਖੀ ਡਾ. ਐਸ.ਐਸ ਚੋਪਾਡੇ ਅਤੇ ਪਹਿਲੇ ਸਾਲ ਦੇ ਹੋਰ ਫੈਕਲਟੀ ਮੈਂਬਰਾਂ ਦੀ ਮੌਜ਼ੂਦਗੀ ’ਚ ਕੀਤੀ।ਉਨ੍ਹਾਂ ਵਿਦਿਆਰਥੀਆਂ ਨੂੰ ਸਮਾਜ ਦੀਆਂ ਉਮੀਦਾਂ ਅਤੇ ਪਸ਼ੂਆਂ ਦੇ ਪੇਸ਼ਿਆਂ ਲਈ ਢੁੱਕਵੀਆਂ ਜ਼ਿੰਮੇਵਾਰੀਆਂ ਸਬੰਧੀ ਸਲਾਹ ਦਿੰਦਿਆਂ ਕਿਹਾ ਕਿ ਚਿੱਟਾ ਕੋਟ ਸਿਰਫ਼ ਇੱਕ ਪਹਿਰਾਵਾ ਨਹੀਂ, ਸਗੋਂ ਵੈਟਰਨਰੀ ਅਤੇ ਪਸ਼ੂ ਪਾਲਣ ਖੇਤਰ ’ਚ ਉਤਕ੍ਰਿਸ਼ਟਤਾ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ।ਡਾ. ਵਰਮਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪਸ਼ੂਆਂ, ਪੋਲਟਰੀ ਦੀ ਸਿਹਤ, ਭਲਾਈ, ਰੱਖਿਆ ਕਰਨ ਅਤੇ ਪੀੜਾ ਤੋਂ ਮੁਕਤ ਕਰਨ ਸਬੰਧੀ ਸਹੁੰ ਵੀ ਚੁੱਕਾਈ ਗਈ।ਮੈਨੇਜਿੰਗ ਡਾਇਰੈਕਟਰ ਡਾ. ਐਸ.ਕੇ ਨਾਗਪਾਲ ਨੇ ਵਿਦਿਆਰਥੀਆਂ ਨੂੰ ਚਿੱਟਾ ਕੋਟ ਪ੍ਰਾਪਤ ਕਰਨ ’ਤੇ ਵਧਾਈ ਦਿੱਤੀ।ਡਾ. ਅਨੁਸ਼ਰੀ ਪਾਂਡੇ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
Check Also
ਜੰਡਿਆਲਾ ਗੁਰੂ ਵਿਖੇ 1.25 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪ੍ਰੈੱਸ ਕਲੱਬ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ
ਅੰਮ੍ਰਿਤਸਰ, 1 ਮਾਰਚ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਵਿਧਾਨ ਸਭਾ ਹਲਕਾ …
Punjab Post Daily Online Newspaper & Print Media