ਅੰਮ੍ਰਿਤਸਰ, 1 ਮਾਰਚ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਉਤਰੀ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹੋਰ ਤੇਜ਼ੀ ਦੇਣ ਦੇ ਉਦੇਸ਼ ਨਾਲ ਕਰਮਜੀਤ ਸਿੰਘ ਰਿੰਟੂ ਵੱਲੋਂ ਅੱਜ ਵਾਰਡ ਨੰਬਰ 17 ਮੁਸਤਫ਼ਾਬਾਦ, ਬਟਾਲਾ ਰੋਡ ਵਿਖੇ ਮੇਨ ਬਾਜ਼ਾਰ, ਗਲੀ ਬੁਰਜ਼ ਵਾਲੀ ਅਤੇ ਹੋਰ ਸਾਰੀਆਂ ਗਲੀਆਂ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ ਕੀਤਾ ਗਿਆ।ਇਸ ਦੇ ਨਾਲ ਹੀ ਦਯਾਨੰਦ ਨਗਰ ਪੰਚਾਇਤ ਦੇ ਅਧੀਨ ਦੇਵੀ ਨਗਰ ਵਿੱਚ ਮੇਨ ਬਜ਼ਾਰ ਦੀ ਮੁੱਖ ਸੜਕ ਅਤੇ ਲਿੰਕ ਗਲੀਆਂ ਦੇ ਨਿਰਮਾਣ ਕਾਰਜ਼ਾਂ ਦੀ ਵੀ ਸ਼ੁਰੂਆਤ ਕੀਤੀ ਗਈ।
ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਹਲਕਾ ਅੰਮ੍ਰਿਤਸਰ ਉੱਤਰੀ ਵਿੱਚ ਵਿਕਾਸ ਕਾਰਜ਼ ਯੋਜਨਾਬੱਧ ਅਤੇ ਲੰਬੇ ਸਮੇਂ ਦੀ ਸੋਚ ਨਾਲ ਕੀਤੇ ਜਾ ਰਹੇ ਹਨ।“ਅਸੀਂ ਹਰ ਇਲਾਕੇ ਵਿੱਚ ਪਹਿਲਾਂ ਸੀਵਰੇਜ਼, ਪੀਣਯੋਗ ਪਾਣੀ ਅਤੇ ਹੋਰ ਜ਼ਰੂਰੀ ਬੁਨਿਆਦੀ ਸੁਵਿਧਾਵਾਂ ਨੂੰ ਸੁਧਾਰਦੇ ਹਾਂ ਅਤੇ ਉਸ ਤੋਂ ਬਾਅਦ ਹੀ ਸੜਕਾਂ ਦਾ ਨਿਰਮਾਣ ਕਰਦੇ ਹਾਂ, ਤਾਂ ਜੋ ਮੁੜ-ਮੁੜ ਖੁਦਾਈ ਦੀ ਲੋੜ ਨਾ ਪਵੇ ਅਤੇ ਲੋਕਾਂ ਨੂੰ ਪੱਕੀ ਅਤੇ ਲੰਬੇ ਸਮੇਂ ਦੀ ਰਾਹਤ ਮਿਲੇ।ਇਲਾਕਾ ਨਿਵਾਸੀਆਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਦੇ ਹੋਏ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਅਤੇ ਕਿਹਾ ਗਿਆ ਕਿ ਲੰਮੇ ਸਮੇਂ ਬਾਅਦ ਇਲਾਕੇ ਵਿੱਚ ਇਸ ਤਰ੍ਹਾਂ ਦੇ ਯੋਜਨਾਬੱਧ ਅਤੇ ਗੁਣਵੱਤਾ ਵਾਲੇ ਵਿਕਾਸ ਕੰਮ ਹੋ ਰਹੇ ਹਨ, ਜਿਸ ਨਾਲ ਉਨ੍ਹਾਂ ਦੀ ਰੋਜ਼ਮਰਰਾ ਦੀ ਜ਼ਿੰਦਗੀ ਵਿੱਚ ਵੱਡਾ ਸੁਧਾਰ ਆਵੇਗਾ।
ਸੀਨੀਅਰ ਡਿਪਟੀ ਮੇਅਰ ਸ੍ਰੀਮਤੀ ਪ੍ਰਿਯੰਕਾ ਸ਼ਰਮਾ, ਕੌਂਸਲਰ ਅਨੇਕ ਸਿੰਘ, ਗੁਰਜੀਤ ਸਿੰਘ ਸੋਨੂ, ਰਾਮ ਲੁਭਾਇਆ, ਪਵਨ ਕੁਮਾਰ (ਹੈਪੀ) ਸਰਪੰਚ, ਬਲਾਕ ਪ੍ਰਧਾਨ ਸ਼ੈਲਾ, ਹਰਮਿੰਦਰ ਕੌਰ ਮੋਂਟੂ, ਸ਼ਿੰਦੀ ਸਭਕਾ ਸਰਪੰਚ, ਕਿਰਨਪ੍ਰੀਤ ਸਿੰਘ, ਸੰਦੀਪ ਸਿੰਘ, ਪੰਧੇਰ ਅਤੇ ਹੋਰ ਮੋਹਤਬਰ ਸਖਸ਼ੀਅਤਾਂ ਸਮੇਤ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਮੌਜੂਦ ਰਹੇ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media