ਅੰਮ੍ਰਿਤਸਰ, 17 ਮਈ (ਜਗਦੀਪ ਸਿੰਘ) – ਪਦਮਸ਼੍ਰੀ ਅਵਾਰਡੀ ਆਰਿਆ ਰਤਨ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਅਤੇ ਚੇਅਰਮੈਨ
ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਅੰਮ੍ਰਿਤਸਰ ਦੇ ਅਸ਼ੀਰਵਾਦ ਅਤੇ ਯੋਗ ਅਗਵਾਈ ਹੇਠ ਸਕੂਲ ਨੇ ਬਾਰ੍ਹਵੀਂ ਜਮਾਤ ਬੋਰਡ ਪ੍ਰੀਖਿਆ 2026 ਵਿੱਚ ਵਿਦਿਆਰਥੀਆਂ ਦੀ ਵਿਸ਼ੇਸ਼ ਪ੍ਰਾਪਤੀ ਦਾ ਮਾਣਮੱਤਾ ਜਸ਼ਨ ਮਨਾਇਆ।
ਵਿਦਿਆਰਥੀਆਂ ਦੀ ਇਹ ਵਿਲੱਖਣ ਸਫਲਤਾ ਉਨ੍ਹਾਂ ਦੀ ਲਗਨ, ਦ੍ਰਿੜ੍ਹ ਨਿਸਚੇ ਅਤੇ ਅਟੱਲ ਮਿਹਨਤ ਦਾ ਪ੍ਰਤੀਕ ਹੈ, ਜਿਸ ਵਿੱਚ ਅਧਿਆਪਕਾਂ ਦੀ ਸਮਰਪਿਤ ਮਿਹਨਤ ਅਤੇ ਮਾਪਿਆਂ ਦੇ ਪੂਰੇ ਸਹਿਯੋਗ ਦਾ ਮਹੱਤਵਪੂਰਨ ਯੋਗਦਾਨ ਰਿਹਾ ।
ਮਿਲੇ ਵੇਰਵੇ ਅਨੁਸਾਰ ਸਕੂਲ ਦੇ 22 ਵਿਦਿਆਰਥੀਆਂ ਨੇ 95 ਫੀਸਦ ਤੋਂ ਵੱਧ, 75 ਵਿਦਿਆਰਥੀਆਂ ਨੇ 90ਫੀਸਦ ਵੱਧ, 120 ਵਿਦਿਆਰਥੀਆਂ ਨੇ 85 ਫੀਸਦ ਤੋਂ ਵੱਧ ਅੰਕ ਪ੍ਰਾਪਤ ਕੀਤੇ।ਕਾਮਰਸ ਸਟ੍ਰੀਮ ਦੀ ਨਿਕੰੁਜ ਸ਼ਰਮਾ, ਨੇ 98.6 ਫੀਸਦ ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾ ਸਥਾਨ, ਆਰਟਸ ਸਟ੍ਰੀਮ ਦੀ ਸਮਾਇਰਾ ਖੰਨਾ ਨੇ 98.4 ਫੀਸਦ ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਦੂਜਾ ਸਥਾਨ ਅਤੇ ਕਾਮਰਸ ਸਟ੍ਰੀਮ ਦੀ ਯਸ਼ਵੀ ਗੁਪਤਾ, ਨੇ 97.8 ਫੀਸਦ ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਤੀਜਾ ਸਥਾਨ ਹਾਸਲ ਕੀਤਾ।ਇਸ ਉਪਲਬੱਧੀ `ਤੇ ਐਲ.ਐਮ.ਸੀ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਉਨ੍ਹਾਂ ਨੇ ਅਧਿਆਪਕਾਂ ਦੀ ਨਿਰੰਤਰ ਮਿਹਨਤ ਅਤੇ ਮਾਪਿਆਂ ਦੇ ਅਟੁੱਟ ਸਹਿਯੋਗ ਦੀ ਵੀ ਸਰਾਹਨਾ ਕੀਤੀ।
ਸਕੂਲ ਦੇ ਪ੍ਰਬੰਧਕ ਸ਼੍ਰੀਮਤੀ ਸਵੀਨ ਪੁਰੀ ਨੇ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਇਹ ਸ਼ਾਨਦਾਰ ਨਤੀਜਾ ਇਮਾਨਦਾਰ ਯਤਨਾਂ, ਲਗਾਤਾਰ ਮਿਹਨਤ ਅਤੇ ਸਕੂਲ ਦੁਆਰਾ ਪ੍ਰਦਾਨ ਕੀਤੀ ਮਜ਼ਬੂਤ ਅਕਾਦਮਿਕ ਨੀਂਹ ਦਾ ਨਤੀਜਾ ਹੈ।
ਸਕੂਲ ਦੇ ਸ਼ਾਨਦਾਰ ਨਤੀਜਿਆਂ `ਤੇ ਗਹਿਰਾ ਮਾਣ ਅਤੇ ਸੰਤੋਖ ਪ੍ਰਗਟ ਕਰਦਿਆਂ ਸਕੂਲ ਦੇ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਕਿਹਾ ਕਿ ਇਹ ਬਾਕਮਾਲ ਪ੍ਰਦਰਸ਼ਨ ਵਿਦਿਆਰਥੀਆਂ ਦੀ ਅਣਥੱਕ ਮਿਹਨਤ, ਅਧਿਆਪਕਾਂ ਦੇ ਸਮਰਪਿਤ ਮਾਰਗਦਰਸ਼ਨ ਅਤੇ ਸਕੂਲ ਦੀ ਅਕਾਦਮਿਕ ਉੱਚਾਈਆਂ ਦੇ ਨਾਲ-ਨਾਲ ਚਰਿੱਤਰ ਨਿਰਮਾਣ ਅਤੇ ਨੈਤਿਕ ਮੁੱਲਾਂ ਦੇ ਵਿਕਾਸ ਪ੍ਰਤੀ ਵਚਨਬੱਧਤਾ ਦਾ ਪ੍ਰਮਾਣ ਹੈ।ਉਨ੍ਹਾਂ ਨੇ ਸਕੂਲ ਦੇ ਚੇਅਰਮੈਨ ਡਾ. ਪੂਨਮ ਸੂਰੀ ਦਾ ਅਟੁੱਟ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ।ਵਾਈਸ ਚੇਅਰਪਰਸਨ ਡਾ. ਜੇ.ਕਾਕੜੀਆ, ਵੀ.ਕੇ.ਚੋਪੜਾ, ਡਾਇਰੈਕਟਰ ਪਬਲਿਕ ਸਕੂਲਜ਼, ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ, ਸਕੂਲ ਦੇ ਪ੍ਰਬੰਧਕ ਸ਼੍ਰੀਮਤੀ ਸਵੀਨ ਪੁਰੀ ਜੀ ਦਾ ਵੀ ਉਨ੍ਹਾਂ ਦੇ ਨਿਰੰਤਰ ਸਹਿਯੋਗ ਅਤੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਮੁਕਾਮ ਤੱਕ ਪਹੁੰਚਾਉਣ ਵਿੱਚ ਪਾਏ ਬੇਸ਼ਕੀਮਤੀ ਯੋਗਦਾਨ ਲਈ ਤਹਿਦਿਲੋਂ ਧੰਨਵਾਦ ਪ੍ਰਗਟ ਕੀਤਾ ।
Check Also
DAV Public School celebrates outstanding success in NEET UG 2026
Amritsar, July 18 (Punjab Post Bureau) – DAV Public School Lawrence Road is proud to …
Punjab Post Daily Online Newspaper & Print Media