ਭਿੱਖੀਵਿੰਡ, 20 ਜਨਵਰੀ (ਕੁਲਵਿੰਦਰ ਸਿੰਘ ਕੰਬੋਕੇਫ਼ ਲਖਵਿੰਦਰ ਸਿੰਘ ਗੋਲਣ) – ਅੱਡਾ ਭਿੱਖੀਵਿੰਡ ਤੋਂ ਥੌੜੀ ਦੂਰ ਪੈਂਦੇ ਪਿੰਡ ਮਾੜੀ ਕੰਬੋਕੇ ਵਿਖੇ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਦਾ ਜਨਮ ਦਿਹਾੜਾ ਮੁੱਖ ਸੇਵਾਦਾਰ ਬਾਬਾ ਚਤਰ ਸਿੰਘ ਢਾਬ ਸਾਹਿਬ ਵਾਲਿਆਂ ਅਤੇ ਪਿੰਡ ਮਾੜੀ ਕੰਬੋਕੇ ਦੀ ਕਮੇਟੀ ਵੱਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਇਸ ਸਮੇਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਉਪਰੰਤ ਖੁੱਲੇ ਪੰਡਾਲ ਵਿੱਚ ਦੀਵਾਨ ਵੀ ਸਜਾਏ ਗਏ। ਜਿਸ ਦੌਰਾਨ ਪੰਥ ਦੇ ਉੱਘੇ ਰਾਗੀ, ਢਾਡੀ ਅਤੇ ਕਵੀਸ਼ਰਾਂ ਵੱਲੋਂ ਗੁਰਬਾਣੀ ਕੀਰਤਨ ਅਤੇ ਸਿੱਖ ਇਤਿਹਾਸ ਬਾਰੇ ਪ੍ਰਸੰਗ ਸੁਣਾ ਕੇ ਹਾਜ਼ਰੀ ਲਗਵਾਈ ਗਈ।ਸਟੇਜ਼ ਤੇ ਮੋਜੂਦ ਬਾਬਾ ਚਤਰ ਸਿੰਘ ਢਾਬ ਸਾਹਿਬ ਪੱਧਰੀ ਵਾਲੇ, ਬਾਬਾ ਹਰਭਜਨ ਸਿੰਘ ਮਾੜੀ ਕੰਬੋਕੇ ਬਾਉਲੀ ਸਾਹਿਬ ਵਾਲੇ, ਬਾਬਾ ਬਲਵਿੰਦਰ ਸਿੰਘ ਮਾੜੀ ਕੰਬੋਕੇ ਵਾਲੇ, ਬਾਬਾ ਮੰਜੀ ਦਾਸ ਕੁਟੀਆ ਵਾਲੇ, ਸਰਪੰਚ ਪਲਵਿੰਦਰ ਸਿੰਘ ਕੰਬੋਕੇ, ਹਰਦਿਆਲ ਸਿੰਘ ਕੰਬੋਕੇ, ਸਤਨਾਮ ਸਿੰਘ ਆਦਿ ਹਾਜ਼ਰ ਸਨ। ਦੀਵਾਨ ਦੀ ਸਮਾਪਤੀ ਤੋਂ ਬਆਦ ਸ਼ਾਮ ਨੂੰ ਨਿਹੰਗ ਸਿੰਘਾਂ ਵੱਲੋਂ ਨੇਜੇਬਾਜੀ ਦੇ ਜੋਹਰ ਦਿਖਾਈ ਗਏ ਅਤੇ ਕਬੱਡੀ ਦਾ ਮੈਚ ਵੀ ਕਰਵਾਇਆ ਗਿਆ।ਸਮਾਗਮ ਸਮੇਂ ਗੁਰੂ ਕੇ ਲੰਗਰ ਦੀ ਸੇਵਾ ਸੰਗਤਾਂ ਵੱਲੋਂ ਸ਼ਰਧਾ-ਭਾਵਨਾ ਨਾਲ ਨਿਭਾਈ ਗਈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …