ਫਾਜਿਲਕਾ, 25 ਮਾਰਚ (ਵਿਨੀਤ ਅਰੋੜਾ)- ਸ਼੍ਰੀਲੰਕਾ ਕੋਲੰਬੋ ਵਿੱਚ ਤਿੰਨ ਤੋਂ ਸੱਤ ਅਪ੍ਰੈਲ 2014 ਤੱਕ ਹੋਣ ਵਾਲੀ ਸਮਿਤੀ ਮੂਰਥਿ ਥੋਡਾਮਨ ਮੇਮੋਰੀਅਲ ਟੀ-20 ਕ੍ਰਿਕੇਟ ਟੂਰਨਾਮੇਂਟ ਵਿੱਚ ਇੰਡਿਅਨ ਟੀ-੨੦ ਕ੍ਰਿਕੇਟ ਫੇਡਰੇਸ਼ਨ ਦੀ ਟੀਮ ਆਈਟੀਸੀਐਫ ਬੋਰਡ ਇਲੇਵਨ ਭਾਗ ਲਵੇਂਗੀ।ਇਹ ਟੀਮ 30ਮਾਰਚ 2014 ਨੂੰ ਭਾਰਤ ਤੋਂ ਕੋਲੰਬੋ ਲਈ ਰਵਾਨਾ ਹੋਵੇਗੀ।ਆਈਟੀਸੀਐਫ ਦੇ ਲਾਇਜਨ ਆਫਿਸਰ ਪੰਕਜ ਧਮੀਜਾ ਨੇ ਦੱਸਿਆ ਕਿ ਟੂਰਨਾਮੇਂਟ ਲਈ ਟੀਮ ਦੀ ਚੋਣ ਕਰ ਲਈ ਗਈ ਹੈ।ਟੀਮ ਦੇ ਨਾਲ ਬਤੋਰ ਮੈਨੇਜਰ ਆਈਪੀਸੀਐਲ ਦੀ ਅੰਪਾਇਰਿੰਗ ਕਮੇਟੀ ਦੇ ਚੇਅਰਮੈਨ ਅਤੇ ਮੂਲ ਰੂਪ ਤੋਂ ਫਾਜਿਲਕਾ ਨਿਵਾਸੀ ਰਾਜੇਸ਼ ਸ਼ਰਮਾ ਬੰਟੀ ਅਤੇ ਕੋਚ ਦੇ ਰੂਪ ਵਿੱਚ ਇੰਡਿਅਨ ਕ੍ਰਿਕੇਟ ਅਕੈਡਮੀ ਦੇ ਡਾਇਰੇਕਟਰ ਅਤੇ ਫਾਜਿਲਕਾ ਵਿੱਚ ਲੰਬੇ ਸਮੇਂ ਤੋਂ ਕ੍ਰਿਕੇਟ ਨੂੰ ਸਮਰਪਤ ਟੀ-20 ਕ੍ਰਿਕੇਟ ਐਸੋਸਿਏਸ਼ਨ ਦੇ ਕੋਚ ਨਰੇਸ਼ ਕੁਮਾਰ ਗੋਗੀ ਟੀਮ ਦੇ ਨਾਲ ਕਾਲੰਬੋ ਜਾਣਗੇ।ਇਹ ਦੋਨਾਂ ਅਧਿਕਾਰੀ 30 ਮਾਰਚ ਨੂੰ ਫਾਜਿਲਕਾ ਤੋਂ ਰਵਾਨਾ ਹੋਣਗੇ।ਕੋਲੰਬੋ ਵਿੱਚ ਆਈਟੀਸੀਐਫ ਦੀ ਟੀਮ ਆਪਣੇ ਤਿੰਨ ਮੈਚ ਖੇਡੇਗੀ।ਅੱਠ ਅਪ੍ਰੈਲ ਨੂੰ ਟੀਮ ਭਾਰਤ ਪਰਤੇਗੀ।ਟੀਮ ਦੀ ਸਫਲਤਾ ਦੀ ਸਾਰੇ ਫਾਜਿਲਕਾ ਅਤੇ ਦੇਸ਼ ਵਾਸੀ ਕਾਮਨਾਵਾਂ ਕਰ ਰਹੇ ਹਨ ਅਤੇ ਫਾਜਿਲਕਾ ਦੇ ਕ੍ਰਿਕੇਟਰਾਂ ਦੇ ਬਤੋਰ ਅਧਿਕਾਰੀ ਚੋਣ ਤੇ ਫਾਜ਼ਿਲਕਾ ਵਿਚ ਖੁਸ਼ੀ ਦੀ ਲਹਿਰ ਹੈ।
Check Also
ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ …