ਫਾਜਿਲਕਾ, 25 ਮਾਰਚ (ਵਿਨੀਤ ਅਰੋੜਾ)- ਚੋਣਾਂ ਨੂੰ ਧਿਆਨ ਵਿੱਚ ਰੱਖਕੇ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਅਤੇ ਸ਼ਹਿਰ ਨੂੰ ਨਸ਼ਾ ਮੁਕਤ ਕਰਨ ਲਈ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ ਦੇ ਤਹਿਤ ਜਿਲਾ ਪੁਲਿਸ ਨੂੰ ਵੱਖ-ਵੱਖ ਮਾਮਲਿਆਂ ਵਿੱਚ 9 ਕਿੱਲੋ 250 ਗਰਾਮ ਅਫੀਮ ਸਹਿਤ ਚਾਰ ਨੂੰ ਕਾਬੂ ਕਰਨ ਵਿੱਚ ਸਫਲਤਾ ਮਿਲੀ ਹੈ ।ਇਹ ਜਾਣਕਾਰੀ ਦਿੰਦਿਆਂ ਜਿਲਾ ਪੁਲਿਸ ਪ੍ਰਮੁੱਖ ਅਸ਼ੋਕ ਬਾਠ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿਹਾ ਕਿ ਏਐਸਆਈ ਦਰਸ਼ਨ ਸਿੰਘ ਨਾਰਕੋਟਿਕ ਸੈਲ ਅਬੋਹਰ ਅਤੇ ਪੁਲਿਸ ਪਾਰਟੀ ਦੁਆਰਾ ੨.੩੦ ਦੇ ਕਰੀਬ ਬੱਸ ਅੱਡਿਆਂ ਸੈਦਾਵਾਲੀ, ਜੀ.ਟੀ ਰੋਡ ਗੰਗਾਨਗਰ ਪੁੱਲ ਉੱਤੇ ਪਹੁੰਚੀ ਤਾਂ ਵਿਪਰੀਤ ਦਿਸ਼ਾ ਤੋਂ ਆ ਰਹੇ ਇੱਕ ਵਿਅਕਤੀ ਦੇ ਹੱਥ ਵਿੱਚ ਇੱਕ ਥੈਲਾ ਵਿਖਾਈ ਦਿੱਤਾ।ਉਕਤ ਵਿਅਕਤੀ ਪੁਲਿਸ ਪਾਰਟੀ ਨੂੰ ਵੇਖ ਕੇ ਪਿੱਛੇ ਵੱਲ ਭੱਜਣ ਲੱਗਾ ਤਾਂ ਪੁਲਿਸ ਨੂੰ ਸ਼ੱਕ ਹੋ ਗਿਆ, ਜਿਸ ‘ਤੇ ਪੁਲਿਸ ਨੇ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ।ਜਦੋਂ ਪੁਲਿਸ ਨੇ ਉਕਤ ਵਿਅਕਤੀ ਦੀ ਸੱਖਤੀ ਨਾਲ ਪੁੱਛਗਿਛ ਕੀਤੀ ਤਾਂ ਮਾਗੀ ਲਾਲ ਪੁੱਤ ਪ੍ਰਭੂ ਲਾਲ ਕੌਮ ਭੀਲ ਵਾਸੀ ਟਾਮੋਟੀ ਥਾਨਾ ਕੁਕੜੇਸ਼ਵਰ ਜਿਲਾ ਨੀਮਚ ਮੱਧ ਪ੍ਰਦੇਸ਼ ਦੀ ਡੀਐਸਪੀ ਬੱਲੂਆਣਾ ਸਾਹਮਣੇ ਲਈ ਗਈ ਤਲਾਸ਼ੀ ਦੌਰਾਨ ਦੋਸ਼ੀ ਦੇ ਥੈਲੇ ਵਿਚੋਂ ਇੱਕ ਪਲਾਸਟਿਕ ਦੇ ਲਿਫਾਫੇ ਵਿੱਚ ਰੱਖੇ ਮੌਮੀ ਲਿਫਾਫੇ ਨਾਲ ਚਿਮੜੀ 3 ਕਿੱਲੋਗ੍ਰਾਮ ਅਫੀਮ ਬਰਾਮਦ ਕੀਤੀ ਗਈ।ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਪਰਾਧਿਕ ਧਾਰਾ 18/61/85 ਐਨਡੀਪੀਐਸ ਐਕਟ ਤਹਿਤ ਥਾਨਾ ਸਦਰ ਅਬੋਹਰ ਵਿੱਖੇ ਮੁਕੱਦਮਾ ਨੰਬਰ 21 ਦਰਜ ਕੀਤਾ ਗਿਆ ਹੈ।ਦੋਸ਼ੀ ਤੋਂ ਸੱਖਤੀ ਨਾਲ ਪੁੱਛਗਿਛ ਜਾਰੀ ਹੈ ਅਤੇ ਉਸ ਤੋਂ ਹੋਰ ਬਰਾਮਦਗੀ ਦੀ ਵੀ ਸੰਭਾਵਨਾ ਹੈ।ਇਸੇ ਤਰਾਂ ਇੱਕ ਹੋਰ ਮਾਮਲੇ ਵਿੱਚ ਏਐਸਆਈ ਸਤਪਾਲ ਇੰਚਾਰਜ ਰੇਂਜ ਨਾਰਕੋਟਿਕ ਸੈਲ ਫਿਰੋਜਪੁਰ ਅਤੇ ਸਟਾਫ ਵੱਲੋਂ 5.30 ਵਜੇ ਦੇ ਕਰੀਬ ਗੱਡੀਆਂ ਦੀ ਵਿਸ਼ੇਸ਼ ਚੈਕਿੰਗ ਲਈ ਬਹਾਵਵਾਲਾ ਤੋਂ ਰਾਜਪੁਰਾ ਜਾ ਰਹੇ ਸਨ ਜਦੋਂ ਪੁਲਿਸ ਪਾਰਟੀ ਇੰਡਿਅਨ ਆਇਲ ਪਟਰੋਲ ਪੰਪ ਤੋਂ ਅੱਧਾ ਕਿਲੋਮੀਟਰ ਦੂਰ ਪਹੁੰਚੀ ਤਾਂ ਮਟੀਲੀ ਦੇ ਕੋਲੋਂ ਇੱਕ ਕਾਰ ਨੰਬਰ ਡੀਐਲ-3-ਸੀਏਜੇ-9090 ਬਲੈਕ ਰੰਗ ਨਿਸ਼ਾਨ ਸਕੋਡਾ ਜਿਸ ਨੂੰ ਇੱਕ ਵਿਅਕਤੀ ਚਲਾ ਰਿਹਾ ਸੀ ਅਤੇ ਇੱਕ ਹੋਰ ਆਦਮੀ ਵੀ ਨਾਲ ਬੈਠਾ ਹੋਇਆ ਸੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਕਾਰ ਡਰਾਈਵਰ ਨੇ ਕਾਰ ‘ਚੋਂ ਉਤਰ ਕੇ ਭੱਜਣ ਲੱਗਾ ਤਾਂ ਏਐਸਆਈ ਸਤਪਾਲ ਨੇ ਉਸਨੂੰ ਥੋੜੀ ਦੂਰੀ ਤੋਂ ਕਾਬੂ ਕਰ ਲਿਆ । ਡਰਾਈਵਰ ਨੇ ਆਪਣਾ ਨਾਮ ਨਾਨਕ ਸਿੰਘ ਉਰਫ ਨਾਨਕੂ ਪੁੱਤ ਜੀਤ ਸਿੰਘ ਕੌਮ ਰਾਏ ਸਿੱਖ ਵਾਸੀ ਪਿੰਡ ਦਲਮੀਰ ਖੇੜਾ ਹਾਲ ਆਬਾਦ ਗਲੀ ਨੰਬਰ ਇੱਕ ਸੁਭਾਸ਼ ਨਗਰ ਅਬੋਹਰ ਅਤੇ ਦੂੱਜੇ ਵਿਅਕਤੀ ਦਾ ਨਾਮ ਕੁਲਵਿੰਦਰ ਸਿੰਘ ਪੁੱਤਰ ਸੁਖਪਾਲ ਸਿੰਘ ਵਾਸੀ ਮਕਾਨ ਨੰਬਰ ਬੀ-838 ਪੁਰਾਣੀ ਸੂਰਜ ਨਗਰੀ ਅਬੋਹਰ ਨਜਦੀਕ ਧੋਬੀ ਘਾਟ ਦੱਸਿਆ।ਡੀਐਸਪੀ ਵੀਰ ਚੰਦ ਦੀ ਹਾਜਰੀ ਵਿੱਚ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਦੇ ਅਗਲੀ ਸੀਟਾਂ ਦੇ ਵਿਚਕਾਰ ਇੱਕ ਮੌਮੀ ਲਿਫਾਫੇ ਵਿੱਚ ਚਿੰਮੜੀ ਅਫੀਮ ਬਰਾਮਦ ਹੋਈ ਜਿਸਦਾ ਭਾਰ 5 ਕਿੱਲੋ 250 ਗਰਾਮ ਨਿਕਲਿਆ ।ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨਾਂ ਦੇ ਖਿਲਾਫ ਮੁਕੱਦਮਾ ਨੰਬਰ 38 ਧਾਰਾ 18/61/85 ਐਨਡੀਪੀਐਸ ਏਕਟ ਦੇ ਤਹਿਤ ਥਾਣਾ ਬਹਾਵਵਾਲਾ ਵਿੱਚ ਦਰਜ ਕੀਤਾ ਗਿਆ ਹੈ ।ਐਸਐਸਪੀ ਨੇ ਦੱਸਿਆ ਕਿ ਦੋਸ਼ੀਆਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਉਕਤ ਅਫੀਮ ਕਿੱਥੋ ਲਿਆਏ ਸਨ ਅਤੇ ਕਿੱਥੇ ਉੱਤੇ ਸਪਲਾਈ ਦੇਣੀ ਸੀ ।ਇਸੇ ਤਰਾਂ ਇੱਕ ਹੋਰ ਮਾਮਲੇ ਵਿੱਚ ਸਬ ਇੰਸਪੈਕਟਰ ਗੁਰਚਰਨ ਸਿੰਘ ਚੌਕੀ ਸੀਤੋ ਗੁੰਨੇ ਪੁਲਿਸ ਪਾਰਟੀ ਸਮੇਤ 4.30 ਵਜੇ ਸੇਮਨਾਲਾ ਪਿੰਡ ਮੌਡੀਖੇੜਾ ਜੀਟੀ ਰੋੜ ਸੀਤੋ ਗੁੰਨੋ ਡਬਵਾਲੀ ਰੋੜ ਉੱਤੇ ਇੱਕ ਮੋਟਰਸਾਇਕਿਲ ਪਲਾਟਿਨਾ ਬਿਨਾਂ ਨੰਬਰ ਜਿਸਨੂੰ ਇੱਕ ਵਿਅਕਤੀ ਚਲਾ ਰਿਹਾ ਸੀ ਅਤੇ ਉਹ ਡਬਵਾਲੀ ਵੱਲੋਂ ਆ ਰਿਹਾ ਸੀ, ਪੁਲਿਸ ਪਾਰਟੀ ਨੂੰ ਵੇਖਕੇ ਉਹ ਘਬਰਾ ਗਿਆ ਅਤੇ ਪਿੱਛੇ ਮੁੜਣ ਲਗਾ ਤਾਂ ਪੁਲਿਸ ਨੂੰ ਸ਼ਕ ਹੋ ਗਿਆ ਕਿ ਉਕਤ ਵਿਅਕਤੀ ਦੇ ਕੋਲ ਜਰੂਰ ਹੀ ਕੋਈ ਅਸਾਮਾਜਿਕ ਚੀਜ ਹੈ।ਇਸ ਉੱਤੇ ਪੁਲਿਸ ਨੇ ਉਸਦਾ ਪਿੱਛਾ ਕਰ ੨ ਕਿਲੋਮੀਟਰ ਦੂਰ ਕਾਬੂ ਕੀਤਾ। ਉਸਨੇ ਆਪਣਾ ਨਾਮ ਸੁਰਿੰਦਰ ਸਿੰਘ ਪੁੱਤ ਰਮੇਸ਼ ਸਿੰਘ ਕੌਮ ਰਾਏ ਸਿੱਖ ਪਿੰਡ ਕਾਠਗੜ ਥਾਨਾ ਸਦਰ ਜਲਾਲਾਬਾਦ ਦੱਸਿਆ।ਜਦੋਂ ਉਸਦੇ ਮੋਟਰਸਾਇਕਿਲ ਦੀ ਤਲਾਸ਼ੀ ਲਈ ਗਈ ਤਾਂ ਪਲਾਸਟਿਕ ਮੌਮੀ ਲਿਫਾਫੇ ਵਿੱਚ ਚਿੰਮੜੀ ਇੱਕ ਕਿੱਲੋਗ੍ਰਾਮ ਅਫੀਮ ਬਰਾਮਦ ਕੀਤੀ ਗਈ ।ਦੋਸ਼ੀ ਨੂੰ ਗਿਰਫਤਾਰ ਕਰਕੇ ਉਸਦੇ ਖਿਲਾਫ ਧਾਰਾ 18/61/85 ਐਨਡੀਪੀਐਸ ਐਕਟ ਦੇ ਤਹਿਤ ਥਾਨਾ ਬਹਾਵਵਾਲਾ ਵਿੱਚ ਮੁਕੱਦਮਾ ਨੰਬਰ 36 ਦਰਜ ਕੀਤਾ ਗਿਆ ਹੈ ।ਉਨਾਂ ਨੇ ਦੱਸਿਆ ਕਿ ਜਿਲਾ ਪੁਲਿਸ ਵੱਲੋਂ ਫੜੀ ਗਈ ਅਫੀਮ ਦੀ ਕੀਮਤ 9 ਲੱਖ 25 ਹਜਾਰ ਰੁਪਏ ਹੈ।ਇਸ ਮੌਕੇ ਉਨਾਂ ਦੇ ਨਾਲ ਐਸਪੀਐਚ ਮਨਮੋਹਨ ਸ਼ਰਮਾ ਅਤੇ ਡੀਐਸਪੀ ਬੱਲੂਆਨਾ ਵੀਰ ਚੰਦ ਦੇ ਸਮੇਤ ਕਈ ਉੱਚਾ ਅਧਿਕਾਰੀ ਮੌਜੂਦ ਸਨ ।
Check Also
ਖ਼ਾਲਸਾ ਕਾਲਜ ਵਿਖੇ ‘ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦਾ 19 ਨੂੰ ਹੋਵੇਗਾ ਆਗਾਜ਼
5 ਰੋਜ਼ਾ ਮੇਲੇ ਦੀ ਛੀਨਾ ਕਰਨਗੇ ਪ੍ਰਧਾਨਗੀ ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ …