Wednesday, December 31, 2025

ਫਿਰੋਜਪੁਰ ਤੋਂ ਸੁਨੀਲ ਜਾਖੜ ਨੂੰ ਉਮੀਦਵਾਰ ਅੇਲਾਨਨ ‘ਤੇ ਕਾਂਗਰਸ ਹਾਈਕਮਾਨ ਦਾ ਕੀਤਾ ਧੰਨਵਾਦ

PPN250305
ਫਾਜਿਲਕਾ ,  ੨੫ ਮਾਰਚ (ਵਿਨੀਤ ਅਰੋੜਾ):   ਕਾਂਗਰਸ ਪਾਰਟੀ ਵੱਲੋਂ ਫਿਰੋਜਪੁਰ ਲੋਕ ਸਭਾ ਸੀਟ ਤੋਂ ਸੁਨੀਲ ਜਾਖੜ ਦਾ ਨਾਮ ਉਮੀਦਵਾਰ  ਐਲਾਨਨ ਨਾਲ ਕਾਗਰਸੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ ।  ਜਾਖੜ  ਦੇ ਨਾਮ ਦੀ ਘੋਸ਼ਣਾ  ਦੇ ਬਾਅਦ ਕਾਂਗਰਸੀਆਂ ਨੇ ਇੱਕਜੁਟ ਹੋਕੇ ਪਾਰਟੀ ਹਾਈਕਮਾਨ  ਦੇ ਫੈਸਲੇ ਦਾ ਸਵਾਗਤ ਕੀਤਾ, ਮਿਠਾਈ ਵੰਡੀ ਅਤੇ ਪਟਾਕੇ ਚਲਾਏ।ਜਿਲਾ ਫਾਜਿਲਕਾ ਤੋਂ ਕਾਂਗਰਸ  ਦੇ ਪ੍ਰਧਾਨ ਕੋਸ਼ਲ ਬੂਕ ਅਤੇ ਯੁਥ ਕਾਗਰਸ ਦੇ ਪ੍ਰਧਾਨ ਰਜਮ ਕਾਮਰਾ ਨੇ ਇਸਦੇ ਲਈ ਕਾਂਗਰਸ ਹਾਈਕਮਾਨ  ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਦੱਸਿਆ ਕਿ ਇਸ ਵਾਰ ਜਿਲਾ ਫਿਰੋਜਪੁਰ ਤੋਂ ਕਾਂਗਰਸ  ਦੇ ਉਮੀਦਵਾਰ ਸੁਨੀਲ ਜਾਖੜ ਰਿਕਾਰਡ ਮਤਾਂ ਨਾਲ ਜਿੱਤ ਹਾਸਲ ਕਰ ਫਿਰੋਜਪੁਰ ਦੀ ਸੀਟ ਪਾਰਟੀ ਦੀ ਝੋਲੀ ਵਿੱਚ ਪਾਉਣਗੇ ।  ਇਸ ਮੌਕੇ ਉੱਤੇ ਉਨ•ਾਂ  ਦੇ  ਨਾਲ ਡਾ ਹਰਜੀਤ ਸ਼ਾਹਰੀ, ਸੁੱਚਾ ਸਿੰਘ ਨਵਾਂਹਸਤਾ,  ਬਲਬੀਰ ਸਵਨਾ, ਲਕਸ਼ਮਣ ਸਿੰਘ ਢਾਣੀ ਮੋਹਣਾ ਰਾਮ, ਦਲੀਪ ਸਿੰਘ ਢਾਣੀ ਮੋਹਣਾ ਰਾਮ, ਕਰਨੈਲ ਸਿੰਘ ਢਾਣੀ ਮੋਹਣਾ ਰਾਮ, ਬੱਬੂ ਬਾਜਵਾ, ਕੱਕੁ ਸਿੰਘ ਨੰਬਰਦਾਰ ਝੁਗੇ ਗੁਲਾਬ,  ਬੰਤਾ ਸਿੰਘ ਕਬੂਲਸ਼ਾਹ,  ਗੁਰੂਦੇਵ ਸਿੰਘ  ਨੰਬਰਦਾਰ,  ਡਾ. ਗੁਰਮੀਤ ਸਿੰਘ  ਮੁਹੰਮਦ ਪੀਰਾ,  ਉੱਤਮ ਸਿੰਘ, ਹਰੰਬਸ ਸਿੰਘ, ਲਾਲ ਸਿੰਘ  ਸਰਪੰਚ ਖਾਨਪੁਰ,  ਪੁਰਣ ਸਿੰਘ,  ਫੁੰਮਨ ਸਿੰਘ ਰੇਤੇਵਾਲੀ ਭੈਣੀ, ਬੱਗਾ ਸਿੰਘ ਸਰਪੰਚ, ਜਰਨੈਲ ਸਿੰਘ ਤੇਜਾ ਰੂਹੇਲਾ ਆਦਿ ਮੌਜੂਦ ਸਨ ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply