ਪੱਟੀ/ਝਬਾਲ 25 ਮਾਰਚ (ਰਾਣਾ) – ਅਗਾਮੀ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਸ਼ਰਾਰਤੀ ਅਨਸਰਾਂ ਤੇ ਸਿਕੰਜਾ ਕੱਸਣ ਲਈ ਡੀ.ਐਸ.ਪੀ ਹਰਪਾਲ ਸਿੰਘ ਦੇ ਹੁਕਮਾਂ ਤੇ ਥਾਣਾ ਮੁਖੀ ਸ਼ਿਵਦਰਸ਼ਨ ਸਿਘ ਭਿੱਖੀਵਿਡ ਦੀ ਅਗਵਾਈ ‘ਚ ਪੁਲਸ ਪਾਰਟੀ ਵੱਲੋ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ।ਇਸ ਸਮੇ ਜਿਨ੍ਹਾ ਵਾਹਨਾਂ ਦੇ ਅਧੂਰੇ ਕਾਗਜ ਜਾਂ ਹੋਰ ਕਮੀਆਂ ਪਾਈਆਂ ਗਈਆਂ, ਉਹਨਾਂ ਦੇ ਚਲਾਣ ਕੱਟੇ ਗਏ।ਇਸ ਮੌਕੇ ਐਸ.ਐਚ.ਓ ਸ਼ਿਵਦਰਸ਼ਨ ਸਿੰਘ ਨੇ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਹਰੇਕ ਵਿਅਕਤੀ ਆਪਣੇ ਵਾਹਨਾਂ ਦੇ ਕਾਗਜ ਪੂਰੇ ਰੱਖੇ ਤੇ ਦੋ ਪਹੀਆ ਵਾਹਣ ਚਲਾਉਣ ਸਮੇਂ ਹੈਲਮਟ ਤੇ ਗੱਡੀ ਚਲਾਉਣ ਸਮੇ ਸ਼ੀਟ ਬੈਲਟ ਦੀ ਵਰਤੋ ਕਰਕੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਹੋਣ ਵਾਲੀਆਂ ਦੁਰਘਟਨਾਂਵਾਂ ਤੋ ਬਚਿਆ ਜਾ ਸਕੇ।ਇਸ ਮੌਕੇ ਐਚ.ਸੀ. ਸੁਖਵੰਤ ਸਿੰਘ, ਜਗਦੀਸ਼ ਸਿੰਘ, ਲਖਵਿੰਦਰ ਸਿੰਘ, ਸਤਨਾਮ ਸਿੰਘ, ਮਲਕੀਤ ਸਿਘ, ਸਲਵਿੰਦਰ ਸਿੰਘ ਅਤੇ ਸਰਬਜੀਤ ਸਿਘ ਜਲੰਧਰੀਆ, ਸੁਨੀਲ ਕੁਮਾਰ ਆਦਿ ਹਾਜਰ ਸਨ।
Check Also
ਜਨਮ ਦਿਨ ਮੁਬਾਰਕ – ਭੂਮਿਕਾ ਕਾਂਸਲ
ਸੰਗਰੂਰ, 2 ਜਨਵਰੀ (ਜਗਸੀਰ ਲੌਂਗੋਵਾਲ) – ਚੀਮਾ ਮੰਡੀ ਸੰਗਰੂਰ ਵਾਸੀ ਸੁਰੇਸ਼ ਕਾਂਸਲ ਲਾਡੀ ਪਿਤਾ ਅਤੇ …