ਫਾਜਿਲਕਾ , 27 ਮਾਰਚ (ਵਿਨੀਤ ਅਰੋੜਾ): ਸਵਾਮੀ ਦਯਾਨੰਦ ਮਾਡਲ ਪਬਲਿਕ ਹਾਈ ਸਕੂਲ ਦਾ ਨਰਸਰੀ ਤੋਂ ਲੈ ਕੇ ਨੌਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ।ਜਾਣਕਾਰੀ ਦਿੰਦੇ ਸਕੂਲ ਦੀ ਵਾਇਸ ਪ੍ਰਿੰਸੀਪਲ ਮੈਡਮ ਤੇਜਸਵੀ ਜੁਨੇਜਾ ਨੇ ਦੱਸਿਆ ਕਿ ਵਿਦਿਆਰਥਣ ਮਨੀਸ਼ਾ, ਰਿਤੀਕਾ, ਕੋਮਲ, ਅਨਮੋਲ, ਸਨੇਹਾ, ਸ਼ਰੂਤੀ, ਰਾਜਨ, ਸੁਧੀਰ, ਭੂਮੀ, ਕਾਜਲ, ਅਮਨ, ਨੇਹਾ, ਗੌਰਵ, ਸਮੀਰ, ਅੰਸ਼, ਵਿਕ੍ਰਾਂਤ ਨੇ ਪਹਿਲਾਂ ਸਥਾਨ ਹਾਸਲ ਕੀਤਾ ਹੈ।ਪ੍ਰਬੰਧਕ ਨਰੇਸ਼ ਜੁਨੇਜਾ ਅਤੇ ਪ੍ਰਿੰਸੀਪਲ ਸੁਮਨ ਜੁਨੇਜਾ ਨੇ ਇਸ ਚੰਗੇ ਨਤੀਜੀਆਂ ਲਈ ਸਕੂਲ ਸਟਾਫ ਅਤੇ ਅਭਿਭਾਵਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।ਜਿਨਾਂ ਦੀਆਂ ਕੋਸ਼ਿਸ਼ਾਂ ਨਾਲ ਬੱਚਿਆਂ ਨੇ ਚੰਗੇ ਅੰਕ ਲੈ ਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ ।ਬਾਅਦ ਵਿੱਚ ਨਵੇਂ ਸਤਰ ਦਾ ਸ਼ੁੱਭ ਆਰੰਭ ਕਰਦੇ ਹੋਏ ਹਵਨ ਯੱਗ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਪੰਡਤ ਨਿਵੇਦਨ ਸ਼ਾਸਤਰੀ ਵੱਲੋਂ ਵਿਧੀ ਪੂਰਵਕ ਹਵਨ ਯੱਗ ਸੰਪੰਨ ਕਰਵਾ ਕੇ ਨਵੇਂ ਸਤਰ ਲਈ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਸਟਾਫ ਮੈਬਰਾਂ ਵਿੱਚ ਸ਼੍ਰੀਮਤੀ ਕਿਰਨ, ਸੋਨਮ, ਸੁਨੀਤਾ, ਮੀਨੂ, ਅਸ਼ਵਿਨੀ ਸ਼ਰਮਾ, ਅਮਿਤ ਕਟਾਰਿਆ, ਸੀਮਾ ਰਾਣੀ, ਅਮਿਤ ਗਗਨੇਜਾ, ਸੁਮਨ ਬਤਰਾ, ਰਸ਼ਮੀ ਅਰੋੜਾ, ਅਰਪਣਾ ਆਦਿ ਸ਼ਾਮਿਲ ਸਨ ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …