
ਹੁਸ਼ਿਆਰਪੁਰ, 31 ਮਾਰਚ (ਸਤਵਿੰਦਰ ਸਿੰਘ) – ਰਾਸ਼ਟਰੀ ਹੈਲਥ ਮਿਸ਼ਨ ਅਧੀਨ ਕੰਮ ਕਰਦੇ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਕੀਤੀ ਜਾ ਰਹੀ ਕਲਮ ਛੋੜ ਹੜਤਾਲ ਦੇ ਅਠਾਰ੍ਹਵੇਂ ਦਿਨ ਵੀ ਕੰਮ ਕਾਜ ਨੂੰ ਪੂਰੀ ਤਰ੍ਹਾਂ ਠੱਪ ਰੱਖਿਆ ਗਿਆ। ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਅੱਗੇ ਧਰਨਾ ਦੇਣ ਦੌਰਾਨ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਰ੍ਹੇ ਬਾਜ਼ੀ ਕੀਤੀ ਗਈ। ਸਰਕਾਰ ਵੱਲੋਂ ਹਾਂ ਪੱਖੀ ਹੁੰਗਾਰਾਂ ਨਾਂ ਦੇਣ ਤੇ ਕੌਮੀ ਸਿਹਤ ਮਿਸ਼ਨ ਦੇ ਸਮੂਹ ਮੁਲਾਜ਼ਮਾਂ ਵੱਲੋਂ ਹੜਤਾਲ ਨੂੰ ਲਗਾਤਾਰ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਹੈ। ਰਾਸ਼ਟਰੀ ਸਿਹਤ ਮਿਸ਼ਨ ਤਹਿਤ ਕੰਮ ਕਰਦੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ, ਪ੍ਰਬੰਧਕੀ ਸਟਾਫ, ਆਰ.ਐਨ.ਟੀ.ਸੀ.ਪੀ., ਐਨ.ਐਲ. ਈ.ਪੀ., ਆਈ.ਡੀ.ਐਸ.ਪੀ., ਐਨ.ਸੀ.ਪੀ.ਸੀ.ਡੀ.ਐਸ., ਆਯੂਸ਼ ਅਤੇ ਹੋਮੀਓਪੈਥੀ ਸਟਾਫ ਵੱਲੋਂ ਆਪੋ ਆਪਣੇ ਖੇਤਰਾਂ ਅਧੀਨ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਜਿਵੇਂ ਓ.ਪੀ.ਡੀ., ਗਰਭਵਤੀ ਮਾਂਵਾਂ ਦਾ ਰਜਿਸਟਰੇਸ਼ਨ, ਐਂਟੀ ਨੇਟਲ ਅਤੇ ਪੋਸਟ ਨੇਟਲ ਚੈਕਅਪ, ਟੀਕਾਕਰਣ, ਜਣੇਪਾ ਸੇਵਾਵਾਂ, ਜਨਨੀ ਸੁਰੱਖਿਆ ਯੋਜਨਾ ਤਹਿਤ ਦਿੱਤੇ ਜਾਣ ਵਾਲੇ ਲਾਭ, ਪਰਿਵਾਰ ਨਿਯੋਜਨ ਪ੍ਰੋਗਰਾਮ ਅਧੀਨ ਕੀਤੇ ਜਾਂਦੇ ਭੁਗਤਾਨ, ਐਮਰਜੇਂਸੀ ਸੇਵਾਵਾਂ, ਮੌਬਾਈਲ ਮੈਡੀਕਲ ਯੂਨਿਟ ਹੇਠ ਦਿੱਤੀਆਂ ਜਾਂਦੀਆਂ ਸਹੂਲਤਾਂ, ਆਯੂਰਵੈਦਿਕ ਅਤੇ ਹੋਮਿਓਪੈਥਿਕ ਸਿਹਤ ਸੇਵਾਵਾਂ, ਮਹੀਨਾਵਾਰੀ ਰਿਪੋਰਟਾਂ, ਮੋਨੀਟਰਿੰਗ ਰਿਪੋਰਟਾਂ ਅਤੇ ਕੌਮੀ ਸਿਹਤ ਮਿਸ਼ਨ ਅਧੀਨ ਦਿੱਤੀਆਂ ਜਾਂਦੀਆਂ ਹੋਰ ਸਬੰਧਤ ਸਿਹਤ ਸਹੂਲਤਾਂ ਨੂੰ ਪੂਰੀ ਤਰ੍ਹਾਂ ਬੰਦ ਰੱਖਿਆ ਜਾ ਰਿਹਾ ਹੈ। ਇਸ ਮੌਕੇ ਜਿਲ੍ਹਾ ਪ੍ਰੋਗਰਾਮ ਮੈਨੇਜਰ ਕੌਮੀ ਸਿਹਤ ਮਿਸ਼ਨ ਸ਼੍ਰੀ ਮੁਹੰਮਦ ਆਸਿਫ, ਡਾ. ਸੈਲੇਸ਼, ਅਨੁਰਾਧਾ, ਰਾਹੁਲ, ਰੀਨਾ ਸੰਧੂ, ਸੁਰਜੀਤ ਕੌਰ, ਰਾਣੀ, ਗੁਰਲੀਨ ਆਦਿ ਤੋ ਇਲਾਵਾ ਐਨ.ਐਚ.ਐਮ. ਮੁਲਾਜ਼ਮ ਯੂਨਿਅਨ ਦੇ ਕਰਮਚਾਰੀ ਹਾਜਿਰ ਸਨ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media