
ਅੰਮ੍ਰਿਤਸਰ, 11 ਅਪ੍ਰੈਲ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਜਰਨਲਿਜ਼ਮ ਵਿਭਾਗ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਦੇ ਪੇਪਰਾਂ ਵਿਚੋਂ ਉੱਚ ਸਥਾਨ ਪ੍ਰਾਪਤ ਕੀਤੇ।ਬੀ. ਏ. ਜਰਨਲੀਜ਼ਮ ਅਤੇ ਮਾਸ ਕਮਿਊਨੀਕੇਸ਼ਨ ਸਮੈਸਟਰ-ਪਹਿਲਾ, ਤੀਜਾ ਅਤੇ ਪੰਜਵਾਂ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸੰਬਰ 2014 ਦੇ ਪੇਪਰਾਂ ਵਿਚੋਂ ਉੱਚ ਸਥਾਨ ਪ੍ਰਾਪਤ ਕੀਤੇ।ਹਰਸ਼ਿਤਾ ਜੈਨ ਸਮੈਸਟਰ-ਤੀਜਾ ਨੇ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ, ਅਕਾਂਕਸ਼ਾ ਸਰੀਨ ਨੇ ਦੂਸਰਾ ਸਥਾਨ ਅਤੇ ਆਸਥਾ ਮਹਿਰਾ, ਮਾਨਸੀ ਅਰੋੜਾ ਅਤੇ ਜਸਲੀਨ ਕੌਰ ਨੇ ਚੌਥਾ, ਛੇਵਾਂ ਤੇ ਸੱਤਵਾਂ ਸਥਾਨ ਪ੍ਰਾਪਤ ਕੀਤਾ।
ਸਮੈਸਟਰ-ਪਹਿਲਾ ਵਿਚੋਂ ਕੋਮਲ ਸ਼ਰਮਾ ਨੇ ਯੂਨੀਵਰਸਿਟੀ ਵਿਚੋਂ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਕਿਰਨਪ੍ਰੀਤ, ਗੀਤਾਂਜਲੀ ਸ਼ਰਮਾ, ਸਮੀਕਸ਼ਾ ਨਰੂਲਾ, ਗੁਰਪ੍ਰੀਤ, ਗਜ਼ਲ ਢੀਂਗਰਾ ਨੇ ਤੀਸਰਾ, ਚੌਥਾ, ਪੰਜਵਾਂ, ਛੇਵਾਂ ਤੇ ਸੱਤਵਾਂ ਸਥਾਨ ਪ੍ਰਾਪਤ ਕੀਤਾ।ਸਮੈਸਟਰ-ਪੰਜਵਾਂ ਵਿਚੋਂ ਕਿਊਂਸੀ ਅਰੋੜਾ ਨੇ ਯੂਨੀਵਰਸਿਟੀ ਵਿਚੋਂ ਦੂਜਾ ਦਰਜਾ ਹਾਸਿਲ ਕੀਤਾ ਜਦਕਿ ਐਸ਼ਵਰਿਆ ਸ਼ਰਮਾ, ਬਰਖਾ ਚੱਢਾ, ਵਾਨੀਕਾ ਅਤੇ ਅਭਿਲਾਸ਼ਾ ਨੇ ਚੌਥਾ, ਪੰਜਵਾਂ, ਸੱਤਵਾਂ ਸਥਾਨ ਪ੍ਰਾਪਤ ਕੀਤਾ।
ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਨੇ ਵਿਦਿਆਰਥੀਆਂ ਦੀਆਂ ਇਹਨਾਂ ਪ੍ਰਾਪਤੀਆਂ ਤੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਤਸ਼ਾਹਿਤ ਕੀਤਾ।ਵਿਭਾਗ ਦੇ ਮੁੱਖੀ ਪ੍ਰਿਯੰਕਾ ਬੱਸੀ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਇਸ ਮਿਹਨਤ ਤੇ ਉਹਨਾਂ ਨੂੰ ਉਤਸਾਹਿਤ ਕੀਤਾ।ਵਿਸ਼ੇ ਦੀ ਮਹੱਤਤਾ ਤੇ ਚਾਨਣਾ ਪਾਉਂਦੇ ਹੋਏ ਵਿਭਾਗ ਦੇ ਮੁੱਖੀ ਨੇ ਕਿਹਾ ਕਿ ਬੈਚੂਲਰ ਇਨ ਜਰਨਲੀਜ਼ਮ ਅਤੇ ਮਾਸ ਕਮਿਊਨੀਕੇਸ਼ਨ ਵਿਦਿਆਰਥੀਆਂ ਦੇ ਭਵਿੱਖ ਦੇ ਵਿਕਾਸ ਵਿਚ ਮਦਦਗਾਰ ਸਾਬਿਤ ਹੋਵੇਗਾ ਅਤੇ ਉਹਨਾਂ ਨੇ ਯੂਨੀਵਰਸਿਟੀ ਵਿਚ ਆਪਣੀਆਂ ਇਹਨਾਂ ਪ੍ਰਾਪਤੀਆਂ ਨੂੰ ਕਾਇਮ ਰੱਖਣ ਲਈ ਉਤਸ਼ਾਹਿਤ ਕੀਤਾ।
Punjab Post Daily Online Newspaper & Print Media