Monday, July 8, 2024

ਦੇਸ ਰਾਜ ਹੈਰੀਟੇਜ ਪਬਲਿਕ ਸਕੂਲ ਬਟਾਲਾ ਵਿਖੇ ਵਿਸਾਖੀ ਮੇਲਾ ਆਯੋਜਿਤ

PPN1104201502

ਬਟਾਲਾ, 11 ਅਪਰੈਲ (ਨਰਿੰਦਰ ਬਰਨਾਲ) – ਹਰ ਸਾਲ ਦੀ ਤਰ੍ਹਾਂ ਸ਼ਨੀਵਾਰ ਨੂੰ ਸੱਭਿਆਰ ਦੀ ਪਹਿਚਾਣ ਤੇ ਪੰਜਾਬ ਦਾ ਮਹਿੰਕਾਂ ਵੰਡਦਾ ਤਿਉਹਾਰ ਵਿਸਾਖੀ ਦੇਸ ਰਾਜ ਹੈਰੀਟੇਜ਼ ਸਕੂਲ ਅਲੀਵਾਲ ਰੋਡ ਬਟਾਲਾ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ।ਛੋਟੇ ਛੋਟੇ ਬੱਚਿਆਂ ਦੁਆਰਾ ਵਿਸਾਖੀ ਮਨਾਉਦਿਆਂ ਸੱਭਿਆਚਾਰਕ ਰੰਗ ਪੇਸ਼ ਕੀਤੇ, ਇਸ ਮੌਕੇ ਲੋਕ ਗੀਤ, ਭੰਗੜੇ ਦੀ ਪੇਸ਼ ਕਾਰੀ ਨੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ।ਇਸ ਸਮਾਰੋਹ ਵਿਚ ਸਕੂਲ ਦੇ ਡਾਇਰੈਕਟਰ ਸ੍ਰੀ ਮਦਨ ਲਾਲ, ਪ੍ਰਧਾਨ ਸ੍ਰੀਮਤੀ ਪਰਪ੍ਰੀਤ ਕੌਰ ਤੇ ਸਕੂਲ ਦੇ ਸਮੂਹ ਸਟਾਫ ਮੈਬਰ ਹਾਜਰ ਸਨ।ਡਾਇਰੈਕਟਰ ਨੇ ਆਪਣੇ ਸੰਬੋਧਨੀ ਭਾਸਣ ਵਿਚ ਕਿਹਾ ਕਿ ਵਿਦਿਆਰਥੀਆਂ ਨਾਲ ਮਨਾਏ ਤਿਉਹਾਰਾਂ ਨਾਨ ਖੁਸ਼ੀ ਵਿਚ ਵਾਧਾ ਹੁੰਦਾ ਤੇ ਵਿਦਿਆਰਥੀ ਪਿਆਰ ਦੀ ਭਾਵਨਾ ਨਾਲ ਰਹਿਣਾ ਸਿੱਖਦੇ ਹਨ।ਪੰਜਾਬ ਸੱਭਿਅਚਾਰਕ ਤਿਊਹਾਰਾਂ ਨਾਲ ਅਮੀਰ ਵਿਰਸਾ ਸਮੋਈ ਬੈਠਾ ਹੈ।ਵਿਦਿਆਰਥੀਆਂ ਵੱਲੋਂ ਪੰਜਾਬੀ ਪਹਿਰਾਵਾ ਪਹਿਨਿਆ ਗਿਆ ਸੀ, ਭੰਗੜੇ ਤੇ ਗਿੱਧੇ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਡਾਇਰੈਕਟਰ ਸ੍ਰੀ ਮਦਨ ਲਾਲ ਵੱਲੋ ਸਨਮਾਨ ਚਿੰਨ ਦਿਤੇ ਗਏ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply