Monday, March 30, 2026

ਦਿੱਲੀ ਕਮੇਟੀ ਦੇ ਸਕੂਲ ਸਟਾਫ ਨੂੰ 6ਵੇਂ ਤਨਖਾਹ ਕਮਿਸ਼ਨ ਦੇ ਹਿਸਾਬ ਨਾਲ ਬਕਾਇਆ ਰਕਮ ਦਾ ਭੁਗਤਾਨ ਸ਼ੁਰ

PPN0705201509ਨਵੀਂ ਦਿੱਲੀ, 7 ਮਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਈ 2014 ਤੋਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਸਟਾਫ ਨੂੰ ੬ਵੇਂ ਤਨਖਾਹ ਕਮੀਸ਼ਨ ਹਿਸਾਬ ਨਾਲ ਤਨਖਾਹ ਦੇਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਅੱਜ ਵੱਡਾ ਹੁੰਗਾਰਾ ਮਿਲਿਆ। ਕਮੇਟੀ ਵੱਲੋਂ ਸਟਾਫ ਨੂੰ 6ਵੇਂ ਤਨਖਾਹ ਕਮੀਸ਼ਨ ਦੇ ਹਿਸਾਬ ਨਾਲ ਬਕਾਇਆ ਰਕਮ ਦਾ ਵੀ ਭੁਗਤਾਨ ਕਰਨ ਦੀ ਅੱਜ 8 ਸਕੂਲਾਂ ‘ਚ ਸ਼ੁਰੂਆਤ ਕੀਤੀ ਗਈ। ਕਮੇਟੀ ਦੇ ਸਾਬਕਾ ਪ੍ਰਧਾਨ ਅਤੇ 6ਵੇਂ ਤਨਖਾਹ ਕਮੀਸ਼ਨ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਹਿੱਤ ਨੇ ਅੱਜ ਤਿਲਕ ਨਗਰ, ਫਤਹਿ ਨਗਰ, ਹਰੀ ਨਗਰ, ਕਰੋਲ ਬਾਗ, ਪੰਜਾਬੀ ਬਾਗ, ਕਾਲਕਾ ਜੀ, ਹੇਮਕੁੰਟ ਕਲੌਨੀ  ਅਤੇ ਢੱਕਾ ਧੀਰਪੁਰ ਸਕਲਾਂ ‘ਚ ਪਹੁੰਚ ਕਰਕੇ ਖੁਦ ਪ੍ਰਿੰਸੀਪਲਾਂ ਨੂੰ ਬਕਾਇਆ ਰਕਮ ਦੇ ਇਕ ਹਿੱਸੇ ਦੇ ਚੈਕ ਤਕਸੀਮ ਕੀਤੇ। ਹਿੱਤ ਵੱਲੋਂ ਬਾਕੀ ਸਕੂਲਾਂ ਦੇ ਸਟਾਫ ਨੂੰ ਵੀ ਛੇਤੀ ਹੀ ਚੈਕ ਦੇਣ ਦਾ ਦਾਅਵਾ ਕੀਤਾ ਗਿਆ ਹੈ।
ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਸਟਾਫ ਨੂੰ ਬਣਦਾ ਹੱਕ ਦੇਣ ਦੇ ਲਏ ਗਏ ਫੈਸਲੇ ਦੇ ਤਹਿਤ ਇਹ ਭੁਗਤਾਨ ਸਕੂਲ ਸੋਸਾਇਟੀ ਵੱਲੋਂ ਕਰਨ ਦੀ ਵੀ ਹਿੱਤ ਨੇ ਜਾਣਕਾਰੀ ਦਿੱਤੀ। ਹਿੱਤ ਨੇ ਕਿਹਾ ਕਿ ਕੁਝ ਸਕੂਲਾਂ ਦੇ ਸਟਾਫ ਵੱਲੋਂ ਕਮੇਟੀ ਨੂੰ ਲਿਖਤ ‘ਚ ਬਕਾਇਆ ਰਕਮ ਨਹੀਂ ਲੈਣ ਦੀ ਲਿਖਤੀ ਮੰਜ਼ੂਰੀ ਦਿੱਤੀ ਗਈ ਸੀ ਪਰ ਫਿਰ ਵੀ ਕਮੇਟੀ ਵੱਲੋਂ ਸਾਰੇ ਸਟਾਫ ਦੇ ਨਾਲ ਹੀ ਇਨ੍ਹਾਂ ਸਕੂਲਾਂ ਦੇ ਸਟਾਫ ਨੂੰ ਵੀ ਬਣਦਾ ਹੱਕ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਹਿੱਤ ਨੇ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ 2013’ਚ ਕਮੇਟੀ ਪ੍ਰਬੰਧਕਾਂ ਕੋਲ ਆਪਣੇ ਕਾਰਜਕਾਲ ਦੀ ਸਮਾਪਤੀ ‘ਤੇ 96 ਕਰੋੜ ਰੁਪਏ ਛੱਡ ਕੇ ਜਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਦੇ ਨਾਲ ਹੀ ਸਰਨਾ ਨੂੰ ਉਸ ਦੇ ਕਾਰਜ ਕਾਲ ਦੌਰਾਨ ਦੇ ਸਟਾਫ ਦੇ ਬਕਾਇਆ ਰਕਮ ਦੇ ਵੇਰਵੇ ਦੀ ਸੱਚਾਈ ਨੂੰ ਵੀ ਜਨਤਕ ਕਰਨ ਦੀ ਅਪੀਲ ਕੀਤੀ। 11 ਸਾਲ ਦੀ ਇਸ ਮਦ ‘ਚ ਬਕਾਇਆ ਰਕਮ ਦੇ ਨਾਲ ਹੀ ਸਕੂਲਾਂ ‘ਚ 5 ਮਹੀਨੇ ਅਤੇ ਕਮੇਟੀ ਸਟਾਫ ਨੂੰ 2 ਮਹੀਨੇ ਦੀ ਤਨਖਾਹਵਾਂ ਦੀ ਦੇਣਦਾਰੀ ਕਮੇਟੀ ਸਿਰ ਛੱਡ ਕੇ ਜਾਉਣ  ਦਾ ਵੀ ਸਰਨਾ ‘ਤੇ ਹਿੱਤ ਨੇ ਦੋਸ਼ ਲਗਾਇਆ। ਹਿਤ ਨੇ ਕਮੇਟੀ ਚੋਣਾ ਤੋਂ ਪਹਿਲਾਂ 2012 ਵਿਚ ਕੋਰਟ ‘ਚ ਹਲਫਨਾਮਾ ਦਾਖਿਲ ਕਰਨ ਦੇ ਬਾਵਜੂਦ ਸਟਾਫ ਨੂੰ ਉਨ੍ਹਾਂ ਦਾ ਬਣਦਾ ਹੱਕ ਸਰਨਾ ਵੱਲੋਂ ਆਪਣੇ ਦਲ ਦੀ ਸੰਭਾਵੀ ਹਾਰ ਨੂੰ ਸਾਹਮਣੇ ਵੇਖਕੇ ਨਹੀਂ ਦੇਣ ਦੀ ਵੀ ਗੱਲ ਕਹੀ।  ਸਕੂਲਾਂ ‘ਚ ਜ਼ਰੂਰਤ ਤੋਂ ਵੱਧ ਅਤੇ ਨਾਕਾਬਿਲ ਸਟਾਫ ਦੀ ਭਰਤੀ ਕਰਨ ਦਾ ਵੀ ਸਰਨਾ ‘ਤੇ ਹਿੱਤ ਨੇ ਆਰੋਪ ਲਗਾਇਆ। ਇਸੇ ਮੰਦਭਾਗੇ ਰੁਝਾਨ ਕਰਕੇ ਸਕੂਲਾਂ ਦੀ ਆਮਦਨੀ ਤੋਂ ਵੱਧ ਤਨਖਾਹਵਾਂ ਹੋਣ ਦਾ ਵੀ ਹਿੱਤ ਨੇ ਖੁਲਾਸਾ ਕੀਤਾ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply