Friday, April 24, 2026

 ‘ਧਾਰਮਿਕ ਦਰਸ਼ਨ ਯਾਤਰਾ’ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਲਾਘਾਯੋਗ ਉਪਰਾਲਾ – ਸੋਖੋਂ

‘ਧਾਰਮਿਕ ਦਰਸ਼ਨ ਯਾਤਰਾ’ਦਾ ਬਠਿੰਡਾ ਜ਼ਿਲ੍ਹੇ ਵਿੱਚ ਪੁੱਜਣ ‘ਤੇ ਕੀਤਾ ਭਰਵਾਂ ਸਵਾਗਤ

ਬਠਿੰਡਾ, ਮਾਨਸਾ/ਮੌੜ ਮੰਡੀ/ ਤਲਵੰਡੀ ਸਾਬੋ, 8 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ, ਅੰਗਰੇਜ਼ ਸਿੰਘ ਵਿੱਕੀ) – ਪੰਜਾਬ ਸਰਕਾਰਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਉਦਮ ਸਦਕਾ ਕੱਢੀ ਜਾ ਰਹੀ ਧਾਰਮਿਕ ਦਰਸ਼ਨ ਯਾਤਰਾ ਅੱਜ ਜ਼ਿਲ੍ਹਾ ਮਾਨਸਾ, ਮੌੜ ਮੰਡੀ ਤਹਿਸੀਲ ਦੇ ਪਿੰਡ ਭਾਈ ਦੇਸਾ ਤੋਂ ਬਠਿੰਡਾ ਜ਼ਿਲੇ ‘ਚ ਦਾਖਿਲ ਹੋਈ। ਗਰਮੀ ਦੀ ਪਰਵਾਹ ਨਾਂ ਕਰਦਿਆਂ ਸੈਂਕੜਿਆਂ ਸੰਗਤਾਂ ਨੇ ਪਿੰਡ ਭਾਈ ਦੇਸਾ ਵਿਖੇ ਲੋਕ ਨਿਰਮਾਣ ਮੰਤਰੀ, ਪੰਜਾਬ ਸz. ਜਨਮੇਜਾ ਸਿੰਘ ਸੇਖੋਂ ਦੀ ਅਗਵਾਈ ਵਿਚ ਇਸ ਦਾ ਭਰਵਾਂ ਸਵਾਗਤ ਕੀਤਾ ਗਿਆ।ਇਸ ਮੌਕੇ ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ, ਐਸ.ਐਸ.ਪੀ ਕੁਲਦੀਪ ਚਾਹਲਵੀ ਉਨ੍ਹਾਂ ਦੇ ਨਾਲ ਸਨ। ਸੰਗਤਾਂ ਨੇ ਬੜੇ ਉਤਸ਼ਾਹ ਨਾਲ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਬੱਸ ਵਿੱਚ ਸੁਸ਼ੋਭਿਤ ਗੁਰੂ ਸਾਹਿਬਾਨ ਨਾਲ ਸਬੰਧਤ ਦੁਰਲੱਭ ਪਾਵਨ ਨਿਸ਼ਾਨੀਆਂ ਦੇ ਦਰਸ਼ਨ ਕੀਤੇ। ਇਹ ਯਾਤਰਾ ਮਾਨਸਾ ਤੋਂ ਹੁੰਦੀ ਹੋਈ ਪਿੰਡ ਭਾਈ ਦੇਸਾ ਰਾਹੀਂ ਬਠਿੰਡਾ ਦੀ ਹੱਦ ਪਿੰਡ ਸੁੱਖਾ ਸਿੰਘ ਵਾਲਾ ਵਿਖੇ ਕਰੀਬ ਦੁਪਹਿਰ 1 ਵਜੇ ਪਹੁੰਚੀ।ਇਸ ਯਾਤਰਾ ਨੂੰ ਬਠਿੰਡਾ ਦੀ ਹੱਦ ਤੱਕ ਮਾਨਸਾ ਦੇ ਡਿਪਟੀ ਕਮਿਸ਼ਨਰ ਭੁਪਿੰਦਰ ਸਿੰਘ ਰਾਏ ਅਤੇ ਐਸ.ਐਸ.ਪੀ ਸ਼੍ਰੀ ਭੁਪਿੰਦਰ ਸਿੰਘ ਖੱਟੜਾ ਵਲੋਂ ਪੂਰੀ ਗੁਰ-ਮਰਿਆਦਾ ਸਹਿਤ ਲਿਆਂਦਾ ਗਿਆ।ਲੋਕ ਨਿਰਮਾਣ ਮੰਤਰੀ, ਪੰਜਾਬ ਸz. ਜਨਮੇਜਾ ਸਿੰਘ ਸੇਖੋਂ ਨੇ ਸਭ ਤੋਂ ਪਹਿਲਾਂ ਪੰਜ ਪਿਆਰਿਆਂ ਨੂੰ ਸਿਰੋਪਾਓ ਪਹਿਨਾ ਕੇ ਯਾਤਰਾ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤਾ ਗਿਆ ਇਹ ਸਾਂਝਾ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਸਦਕਾ ਹੀ ਪੰਜਾਬ ਦੀਆਂ ਸੰਗਤਾਂ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਦੁਰਲੱਭ ਨਿਸ਼ਾਨੀਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਧਾਰਮਿਕ ਦਰਸ਼ਨ ਯਾਤਰਾ ਦੌਰਾਨ ਸੂਬੇ ਦੀਆਂ ਸੰਗਤਾਂ ਨੂੰ ਤਿੰਨ ਗੁਰੂ ਸਾਹਿਬਾਨ ਨਾਲ ਸਬੰਧਤ 13 ਦੁਰਲੱਭ ਨਿਸ਼ਾਨੀਆਂ, ਵਸਤਰਾਂ ਤੇ ਸਸ਼ਤਰਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ, ਇਸ ਤੋਂ ਇਲਾਵਾ ਸ੍ਰੀ ਗੁਰੂ ਗੋਬਿੰਦ ਸਿੰਘ ਜੀੇ ਦੀ ਹੱਥ ਲਿਖਤ ਬਾਣੀ ਵੀ ਪਾਵਨ ਨਿਸ਼ਾਨੀਆਂ ਵਿੱਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਦੀ ਸ਼ਰਧਾ ਨੂੰ ਦੇਖਦੇ ਹੋਏ ਸੂਬਾ ਸਰਕਾਰ ਵਲੋਂ ਇਸ ਯਾਤਰਾ ਦਾ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ 9 ਅਤੇ 10 ਮਈ ਨੂੰ ਦੋ ਦਿਨ ਠਹਿਰਾਓ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ, ਤਾਂ ਜੋ ਸੰਗਤਾਂ ਗੁਰੂ ਸਾਹਿਬਾਨ ਦੀਆਂ ਪਾਵਨ ਨਿਸ਼ਾਨੀਆਂ ਦੇ ਦਰਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ 11 ਮਈ ਨੂੰ ਇਹ ਧਾਰਮਿਕ ਦਰਸ਼ਨ ਯਾਤਰਾ ਭਾਗੀਵਾਂਦਰ, ਕੋਟਸ਼ਮੀਰ, ਜੀਵਨ ਸਿੰਘ ਵਾਲਾ ਹੁੰਦੀ ਹੋਈ ਬਠਿੰਡਾ ਸ਼ਹਿਰ, ਬੱਲੂਆਣਾ, ਕਰਮਗੜ੍ਹ ਸੱਤਰਾਂ ਹੋ ਕੇ ਸ਼੍ਰੀ ਮੁਕਤਸਰ ਸਾਹਿਬ ਲਈ ਰਵਾਨ ਾਹੋਵੇਗੀ। ਉਧਰ ਅੱਜ ਮੌੜ ਕੈਂਚੀਆਂ, ਸੰਦੋਹਾ ਅਤੇ ਤਲਵੰਡੀ ਸਾਬੋ ਨੂੰ ਜਾਣ ਵਾਲੇ ਰੂਟ’ਤੇ ਥਾਂ-ਥਾਂ ਲੱਡੂਆਂ, ਜਲੇਬੀਆਂ, ਪਕੌੜਿਆਂ ਅਤੇ ਛਬੀਲਾਂ ਦੇ ਲੰਗਰ ਲੱਗੇ ਹੋਏ ਸਨ।ਕੇਲੇ, ਚੀਕੂ ਅਤੇ ਤਰਾਂ ਦਾ ਲੰਗਰ ਲਗਾਇਆ ਗਿਆ।ਉਧਰ ਅੱਜ ਮੌੜ ਕੈਂਚੀਆਂ, ਸੰਦੋਹਾ ਅਤੇ ਤਲਵੰਡੀ ਸਾਬੋ ਨੂੰ ਜਾਣਵਾਲੇ ਰੂਟ’ਤੇ ਥਾਂ-ਥਾਂ ਲੱਡੂਆਂ, ਜਲੇਬੀਆਂ, ਪਕੌੜਿਆਂ ਅਤੇ ਛਬੀਲਾਂ ਦੇ ਲੰਗਰ ਲੱਗੇ ਹੋਏ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸੁਮੀਤ ਕੁਮਾਰ ਜਾਰੰਗਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰ ਕੁਮਾਰ ਸ਼ਰਮਾ, ਐਸ.ਡੀ.ਐਮ. ਬਠਿੰਡਾ ਦਮਨਜੀਤ ਸਿੰਘ ਮਾਨ, ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਤੋ ਇਲਾਵਾਹੋਰਵੀਸ਼ਖਸ਼ੀਅਤਾਂ ਹਾਜ਼ਰਸਨ।ਇਸ ਤੋਂ ਪਹਿਲਾਂ ਅੱਜ ਸਵੇਰੇ ਸ਼ੋਭਾ ਯਾਤਰਾ ਨੇ ਪਿੰਡ ਅਕਲੀਆ ਤੋਂ ਮਾਨਸਾ ਜ਼ਿਲ੍ਹੇ ਦੇ ਅੰਦਰ ਪ੍ਰਵੇਸ਼ ਹੋਣ ‘ਤੇ ਜ਼ਿਲ੍ਹਾ ਪ੍ਰਸ਼ਾਸ਼ਨ, ਰਾਜਨੀਤਿਕ ਸਖ਼ਸੀਅਤਾਂ ਤੋਂ ਇਲਾਵਾ ਜ਼ਿਲ੍ਹੇ ਦੇ ਮੋਹਤਬਰ ਵਿਅਕਤੀਆਂ ਅਤੇ ਸਰਧਾਲੂਆਂ ਵਲੋਂ ਇਸ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ।ਇਸ ਮੌਕੇ ਗੁਰੂ ਸਾਹਿਬਦੀਆਂ ਪਾਵਨ ਨਿਸ਼ਾਨੀਆਂ ਦੇ ਦਰਸ਼ਨਾਂ ਲਈ ਪਲਕਾਂ ਵਿਛਾਈ ਬੈਠੇ ਸਰਧਾਲੂਆਂ ਵਿਚ ਖੁਸ਼ੀ ਦੀ ਲਹਿਰ ਦੌੜ ਪਈ।ਇਸ ਉਪਰੰਤ ਇਹ ਸ਼ੋਭਾਯਾਤਰਾ ਜੋਗਾ, ਰੱਲਾ ਅਤੇ ਤਾਮਕੋਟ ਤੋਂ ਹੁੰਦੇ ਹੋਏ ਇੱਥੋਂ ਦੇ ਰੇਨੈਂਸਿਸ ਪਬਲਿਕ ਸਕੂਲ ਮਾਨਸਾ-ਬਰਨਾਲਾ ਰੋਡ ਵਿਖੇ ਸਵੇਰੇ ਆਪਣਾ 2 ਘੰਟੇ ਦਾ ਠਹਿਰਾਓ ਕੀਤਾ। ਸਥਾਨਕ ਸਕੂਲ ਵਿਖੇ ਆਪਣੇ ਠਹਿਰਾਓ ਉਪਰੰਤ ਸਵੇਰੇ 10 ਵਜੇ ਸਿੰਘ ਸਾਹਿਬਾਨ ਗਿਆਨੀ ਮੱਲ ਸਿੰਘ ਸ਼੍ਰੀ ਕੇਸ਼ਗੜ੍ਹ ਸਾਹਿਬ ਅਤੇ ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਦੀ ਹਜ਼ੂਰੀ ਵਿਚ ਅਰਦਾਸ ਕਰਨ ਉਪਰੰਤ ਇਹ ਪਾਵਨ ਧਾਰਮਿਕ ਦਰਸ਼ਨ ਯਾਤਰਾ ਰੇਨੈਂਸਿਸ ਸਕੂਲ ਤੋਂ ਮਾਨਸਾ ਕੈਂਚੀਆਂ, ਪਿੰਡ ਠੂਠਿਆਂ ਵਾਲੀ, ਭੈਣੀ ਬਾਘਾ ਅਤੇ ਭਾਈ ਦੇਸਾ ਦੇ ਰਸਤੇ ਸਰਧਾਲੂਆਂ ਨੂੰ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਾਉਂਦੀ ਬਠਿੰਡਾ ਜ਼ਿਲ੍ਹੇ ਦੀ ਮੋੜ ਮੰਡੀ ਵਿਚ ਪ੍ਰਵੇਸ਼ ਕਰ ਗਈ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply