Monday, July 20, 2026

ਸਰਕਾਰੀ ਹਾਈ ਸਕੂਲ ਚੂੰਘ ਵਿਖੇ ਕੈਰੀਅਰ ਦਿਵਸ ਮਨਾਇਆ

PPN1505201518ਅਗਲੋਂ ਕੋਠੀ, 15 ਮਈ (ਹਰਦਿਆਲ ਸਿੰਘ ਭੈਣੀ) – ਸਰਕਾਰੀ ਹਾਈ ਸਕੂਲ ਚੂੰਘ ਵਿਖੇ ਕੈਰੀਅਰ ਦਿਵਸ ਮਨਾਇਆ ਗਿਆ। ਜਿਸ ਵਿੱਚ ਕੈਰੀਅਰ ਮਾਸਟਰ ਬਲਜੀਤ ਸਿੰਘ ਵੱਲੋਂ ਨੌਵੀਂ ਅਤੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਕੈਰੀਅਰ ਦਾ ਮਹੱਤਵ ਦੱਸਦੇ ਹੋਏ ਦੱਸਵੀਂ ਤੋਂ ਬਾਅਦ ਹੋਣ ਵਾਲੇ ਕੋਰਸਾਂ ਸੰਬੰਧੀ ਜਾਣਕਾਰੀ ਦਿੱਤੀ ਅਤੇ ਕੁੜੀਆਂ ਅਤੇ ਮੁੰਡਿਆਂ ਦੇ ਵੱਖ-ਵੱਖ ਕੋਰਸ ਕਰਵਾਉਣ ਵਾਲੇ ਅਦਾਰਿਆਂ ਬਾਰੇ ਵੀ ਦੱਸਿਆ ਗਿਆ। ਇਸ ਤੋਂ ਬਾਅਦ ਮੁੱਖ ਅਧਿਆਪਕ ਮੈਡਮ ਕਿਰਨ ਬਾਲਾ ਨੇ ਕੈਰੀਅਰ ਦਿਵਸ ਬਾਰੇ ਚਾਨਣਾ ਪਾਉਂਦਿਆਂ ਐਸ.ਸੀ ਬੱਚਿਆਂ ਲਈ ਬਿਲਕੁਲ ਫ੍ਰੀ ਕੋਰਸਾਂ ਸੰਬੰਧੀ ਜਾਣੂ ਕਰਵਾਇਆ। ਇਸ ਮੌਕੇ ਸਮੂੰਹ ਸਟਾਫ ਤੇ ਅਧਿਆਪਕ ਅੰਮ੍ਰਿਤਪਾਲ ਕੌਰ ਪੰਜਾਬੀ, ਰੁਪਿੰਦਰ ਕੌਰ ਕੰਪਿਊਟਰ, ਨਵਨੀਤ ਕੌਰ ਆਰਟ ਤੇ ਕਰਾਫਟ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply