
ਛੇਹਰਟਾ, 22 ਮਈ (ਨੋਬਲ) – ਡਾ. ਤਰਸੇਮ ਸਿੰਘ ਸਿਆਲਕਾ ਨੂੰ ਅਨੁਸੂਚਿਤ ਜਾਤੀ ਅਤੇ ਪਛੜੀਆਂ ਸੇਣੀਆਂ ਅੰਮ੍ਰਿਤਸਰ ਦਿਹਾਤੀ ਦਾ ਪ੍ਰਧਾਨ ਬਨਾਉਣ ‘ਤੇ ਸਵਿੰਦਰ ਸਿੰਘ ਬਿੱਟੂ ਕੋਹਾਲੀ ਕੌਮੀ ਮੈਂਬਰ ਵਰਕਿੰਗ ਕਮੇਟੀ ਨੇ ਪਾਰਟੀ ਹਾਈਕਮਾਂਡ, ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਐਸ.ਸੀ ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਅਤੇ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਦਾ ਤਹਿ ਦਿਲੋਂ ਧੰਨਵਾਦ ਕੀਤਾ।ਬਿੱਟੂ ਕੋਹਾਲੀ ਨੇ ਕਿਹਾ ਕਿ ਡਾ. ਤਰਸੇਮ ਸਿੰਘ ਸਿਆਲਕਾ ਨੂੰ ਦਿਹਾਤੀ ਪ੍ਰਧਾਨ ਲਗਾਏ ਜਾਣ ਤੇ ਐਸ.ਸੀ ਵਿੰਗ ਹੋਰ ਮਜ਼ਬੂਤ ਹੋਵੇਗਾ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵਰਕਰ ਅਹਿਮ ਰੋਲ ਅਦਾ ਕਰਨਗੇ ਤੇ ਪਾਰਟੀ ਤੀਜੀ ਵਾਰ ਸਰਕਾਰ ਬਣਾਏਗੀੇ।ਇਸ ਮੌਕੇ ਦਲਬੀਰ ਸਿੰਘ, ਸਾਬਕਾ ਸਰਪੰਚ ਸਰਬਦਿਆਲ ਸਿੰਘ, ਪੰਚਾਇਤ ਮੈਂਬਰ ਸਰਮੇਜ ਸਿੰਘ, ਸਰਪੰਚ ਰਾਮ ਸਿੰਘ ਚਵਿੰਡਾ ਦੇਵੀ, ਬਾਬਾ ਬਲਵਿੰਦਰ ਸਿੰਘ, ਰਣਜੀਤ ਸਿੰਘ, ਮੈਂਬਰ ਜਿਲਾ ਪ੍ਰੀਸ਼ਦ ਜੈਲ ਸਿੰਘ ਗੋਪਾਲਪੁਰਾ, ਸਰਪੰਚ ਅਮਰੀਕ ਸਿੰਘ ਮੀਆਂਪੰਧੇਰ, ਕੁਲਵਿੰਦਰ ਸਿੰਘ, ਸੁੱਚਾ ਸਿੰਘ ਬਾਸਰਕੇ, ਪੰਚਾਇਤ ਮੈਂਬਰ ਅਮਰੀਕ ਸਿੰਘ ਮੀਰਾਂਕੋਟ, ਧਰਮਿੰਦਰ ਸਿੰਘ ਅਟਾਰੀ, ਹਰਜਿੰਦਰ ਸਿੰਘ ਅਟਾਰੀ ਆਦਿ ਹਾਜਰ ਸਨ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media