
ਜੰਡਿਆਲਾ ਗੁਰੂ, 30 ਮਈ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਅੰਮ੍ਰਿਤਸਰ ਕਾਲਜ ਆਫ ਇੰਜੀਨਿਰਿੰਗ ਐਂਡ ਟੈਕਨੋਲਜੀ ਦੇ ਮਕੈਨੀਕਲ ਵਿਭਾਗ ਦੇ 10 ਵਿਦਿਆਰਥੀਆ ਨੂੰ ਨਾਮੀ ਕੰਪਨੀਆਂ ਜੀਨਸ, ਇਮਾਮੀ, ਵਿਪਰੋ ਦੀ ਪਲੇਸਮੈਂਟ ਡਰਾਈਵ ਦੇ ਤਹਿਤ ਪਲੇਸਮੈਂਟ ਮਿਲ ਗਈ ਹੈ। ਵਿਦਿਆਰਥੀਆ ਦੀ ਸਫਲਤਾ ‘ਤੇ ਕਾਲਜ ਦੇ ਚੇਅਰਮੈਨ ਐਡਵੋਕੇਟ ਅਮਿਤ ਸ਼ਰਮਾ, ਡਾਇਰੈਕਟਰ ਫਾਇਨਸ ਰਾਗਨੀ ਸ਼ਰਮਾ, ਪ੍ਰਿੰਸੀਪਲ ਡਾ: ਵੀ. ਕੇ ਬੰਗਾ ਨੇ ਉਹਨਾ ਨੂੰ ਵਧਾਈ ਦਿੱਤੀ।ਇਸ ਮੋਕੇ ਕਾਲਜ ਚੇਅਰਮੈਨ ਐਡਵੋਕੇਟ ਅਮਿਤ ਸ਼ਰਮਾ ਨੇ ਕਿਹਾ ਕਿ ੇ ਕਾਲਜ ਦਾ ਮਕਸਦ ਵਿਦਿਆਰਥੀਆ ਨੂੰ ਉੱਚ-ਪੱਧਰ ਦੀ ਸਿੱਖਿਆ ਦੇਣ ਦੇ ਨਾਲ-ਨਾਲ ਉਹਨਾ ਨੂੰ ਚੰਗੀਆਂ ਕੰਪਨੀਆਂ ਦੇ ਵਿਚ ਸਿੱਖਿਆ ਦੇਣ ਦੇ ਨਾਲ-ਨਾਲ ਉਹਨਾ ਨੂੰ ਚੰਗੀ ਕੰਪਨੀਆਂ ਦੇ ਵਿੱਚ ਭੇਜਣਾ ਹੁੰਦਾ ਹੈ। ਇਹੀ ਕਾਰਨ ਹੈ ਕਿ ਉਹਨਾ ਦੇ ਕਾਲਜ ਦੇ ਵਿਦਿਆਰਥੀ ਦੇਸ਼ ਦੀਆਂ ਨਾਮੀ ਕੰਪਨੀਆਂ ਵਿੱਚ ਚੁਣੇ ਜਾਦੇ ਹਨ। ਉਹਨਾ ਨੇ ਦੱਸਿਆ ਕਿ ਉਹਨਾ ਦਾ ਕਾਲਜ ਉੱਤਰੀ ਭਾਰਤ ਦਾ ਇਕੋ ਇੱਕ ਪਹਿਲਾ ਕਾਲਜ ਹੈ, ਜਿਥੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਸੈਂਟਰ ਅੱਾਫ ਐਕਸੀਲੈਂਸ ਲੈੱਬ ਸਥਾਪਿਤ ਕੀਤੀ ਜਾ ਚੁੱਕੀ ਹੈ।ਜਿਸ ਦਾ ਫਾਇਦਾ ਵਿਦਿਆਰਥੀਆਂ ਨੂੰ ਮਿਲਣ ਕਰਕੇ ਉਹ ਵੱਡੀਆਂ ਕੰਪਨੀਆਂ ਵਿਚ ਆਪਣੀ ਜਗ੍ਹਾ ਬਣਾ ਰਹੇ ਹਨ। ਇਸ ਗੱਲਬਾਤ ਦੋਰਾਨ ਉਹਨਾ ਦੇ ਨਾਲ ਮੈਨੇਜਿੰਗ ਡਾਇਰੈਕਟਰ ਡਾ: ਰਜਨੀਸ਼ ਅਰੋੜਾ ਵੀ ਮੋਜੂਦ ਸਨ।
Punjab Post Daily Online Newspaper & Print Media