Thursday, March 19, 2026

ਪਠਾਨਕੋਟ ਦੀਆਂ ਗਲੀਆਂ ਨਾਲੀਆਂ ਦੀ ਨਵ-ਉਸਾਰੀ ਅਤੇ ਮੁਰੰਮਤ ‘ਤੇ ਖਰਚ ਕੀਤੇ 869.96 ਲੱਖ

MLA Pkt Ashwani

ਪਠਾਨਕੋਟ, 4 ਜੂਨ (ਪ.ਪ) – ਪੰਜਾਬ ਸਰਕਾਰ ਵੱਲੋਂ ਪਠਾਨਕੋਟ ਦੀਆਂ ਗਲੀਆਂ ਨਾਲੀਆਂ ਦੀ ਨਵ-ਉਸਾਰੀ ਅਤੇ ਮੁਰੰਮਤ ‘ਤੇ 869.96 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਜਿਸ ਵਿਚੋਂ 16.74 ਲੱਖ ਰੁਪਏ ਮੁਹੱਲਾ ਅਨੰਦਪੁਰ ਦੇ ਪੁਰਾਣੇ ਟਿਊਬਵੈਲ ਦੀ ਪਿਛਲੇ ਪਾਸੇ ਵਾਲੀ ਗਲੀ ਵਿੱਚ, 18.37 ਲੱਖ ਰੁਪਏ ਮੁਹੱਲਾ ਚਰਜੀਆਂ ਸ਼ਿਵ ਮੰਦਰ ਵਾਲੀ ਗਲੀ ਵਿੱਚ, 22.72 ਲੱਖ ਰੁਪਏ ਚੇਲੀ ਮਾਤਾ ਮੰਦਰ ਤੋਂ ਸ਼ਮਸ਼ਾਨ ਘਾਟ ਤੱਕ ਜਾਂਦੀ ਗਲੀ ਵਿੱਚ, 35.21 ਲੱਖ ਰੁਪਏ ਦੇਵਾਜੀ ਨਗਰ ਦੀਆਂ ਗਲੀਆਂ ਵਿੱਚ, 26.32 ਲੱਖ ਰੁਪਏ ਮੁਹੱਲਾ ਰਾਮਪੁਰਾ ਦੀਆਂ ਗਲੀਆਂ ਵਿੱਚ, 27.20 ਲੱਖ ਰੁਪਏ ਵਾਰਡ ਨੰ: 13 ਦੀ ਨਵੀ ਕਲੌਨੀ ਦੀਆਂ ਗਲੀਆਂ ਵਿੱਚ, 19.67 ਲੱਖ ਰੁਪਏ ਰਾਮਸ਼ਰਨਮ ਕਲੌਨੀ ਦੀਆਂ ਗਲੀਆਂ ਵਿੱਚ, 21.94 ਲੱਖ ਰੁਪਏ ਸਲਾਰੀਆ ਨਗਰ ਦੀਆਂ ਗਲੀਆਂ ਵਿੱਚ, 23.32 ਲੱਖ ਰੁਪਏ ਮੁਹੱਲਾ ਨਰੋਟ ਕਲੌਨੀ ਦੀਆਂ ਗਲੀਆਂ ਵਿੱਚ, 26.78 ਲੱਖ ਰੁਪਏ ਵਾਰਡ ਨੰ: 25 ਦੀਆਂ ਗਲੀਆਂ ਵਿੱਚ, 34.45 ਲੱਖ ਰੁਪਏ ਮੁਹੱਲਾ ਭਾਰਤ ਨਗਰ ਦੀਆਂ ਗਲੀਆਂ ਵਿੱਚ, 25.41 ਲੱਖ ਰੁਪਏ ਮੁਹੱਲਾ ਰਜਿੰਦਰ ਨਗਰ ਦੀਆਂ ਗਲੀਆਂ ਵਿੱਚ, 17.16 ਲੱਖ ਰੁਪਏ ਮੁਹੱਲਾ ਬਾਲਾਜੀ ਨਗਰ ਢਾਕੀ ਰੋਡ ਦੀਆਂ ਗਲੀਆਂ ਵਿੱਚ, 23.44 ਲੱਖ ਰੁਪਏ ਐਫ.ਸੀ.ਆਈ. ਗਦਾਮਾਂ ਦੇ ਸਾਹਮਣੇ ਪ੍ਰੇਮ ਨਗਰ ਦੀਆਂ ਗਲੀਆਂ ਵਿੱਚ, 35.29 ਲੱਖ ਰੁਪਏ ਦੋਲਤਪੁਰ ਸਕੂਲ ਢਾਕੀ ਰੋਡ ਦੇ ਪਿਛਲੇ ਪਾਸੇ ਦੀਆਂ ਗਲੀਆਂ ਵਿੱਚ ਅਤੇ 17.18 ਲੱਖ ਰੁਪਏ ਵਾਰਡ ਨੰ: 29 ਵਿੱਚ ਪੈਂਦੇ ਕਪੂਰ ਹਸਪਤਾਲ ਦੇ ਨੇੜੇ ਵਾਲੀਆਂ ਗਲੀਆਂ ਵਿੱਚ ਇੰਟਰਲੋਕਿੰਗ ਟਾਇਲਾਂ ਲਗਾਉਣ ‘ਤੇ ਖਰਚ ਕੀਤੇ ਗਏ ਹਨ।
ਸ਼੍ਰੀ ਸ਼ਰਮਾ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਹੀ ਉਕਤ ਰਾਸ਼ੀ ਵਿਚੋਂ ਮੀਰਪੁਰ ਕਲੌਨੀ ਸੜਕ ‘ਤੇ ਪੀ.ਸੀ. ਪਾਉਣ ਲਈ 13.14 ਲੱਖ ਰੁਪਏ, ਵਾਰਡ ਨੰ:14 ਰਾਮਸ਼ਰਨਮ ਕਲੌਨੀ ਦੀ ਗਲੀ ਨੰ:1, 2, 3, 4 ਅਤੇ ਨਾਲ ਲਗਦੀ ਗਲੀ ‘ਤੇ ਪੀ.ਸੀ. ਪਾਉਣ ਉੱਪਰ 60.72 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਾਰਡ ਨੰ:2 ਦੀ ਗਲੀ ਵਿੱਚ 3.35 ਲੱਖ ਰੁਪਏ, ਵਾਰਡ ਨੰ:3 ਦੀ ਗਲੀ ‘ਤੇ 1.02 ਲੱਖ ਰੁਪਏ, ਵਾਰਡ ਨੰ:5 ਦੀਆਂ ਗਲੀਆਂ ‘ਤੇ 19.09 ਲੱਖ ਰੁਪਏ, ਵਾਰਡ ਨੰ: 15 ਦੀਆਂ 11 ਗਲੀਆਂ ‘ਤੇ 130.99 ਲੱਖ ਰੁਪਏ ਅਤੇ ਵਾਰਡ ਨੰ: 3 ਦੀ ਗਲੀ ‘ਤੇ 4.4 ਲੱਖ ਰੁਪਏ ਖਰਚ ਕਰਕੇ ਇੰਟਰਲੋਕਿੰਗ ਟਾਇਲਾਂ ਲਗਾਉਣ ਦਾ ਕੰਮ ਜੰਗੀ ਪੱਧਰ ‘ਤੇ ਚਲ ਰਿਹਾ ਹੈ ਅਤੇ ਬਹੁਤੀਆਂ ਗਲੀਆਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਰਹਿੰਦੀਆਂ ਗਲੀਆਂ ਦਾ ਕੰਮ ਜਲਦੀ ਮੁਕੰਮਲ ਕਰ ਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਮੀਰਪੁਰ ਕਲੌਨੀ ਦੀ ਸੜਕ ਜੋ ਸੀਵਰੇਜ ਪੈਣ ਕਾਰਨ ਖਰਾਬ ਹੋ ਗਈ ਸੀ, ਉਸ ਉੱਪਰ 7.75 ਲੱਖ ਰੁਪਏ ਖਰਚ ਕਰਕੇ ਪੀ.ਸੀ. ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਵਾਰਡ ਨੰ: 25 ਦੀਆਂ ਗਲੀਆਂ ‘ਤੇ 26.85 ਲੱਖ ਰੁਪਏ, ਵਾਰਡ ਨੰ: 28 ਦੀਆਂ ਗਲੀਆਂ ‘ਤੇ 72.63 ਲੱਖ ਰੁਪਏ, ਵਾਰਡ ਨੰ: 8 ਤੇ 9 ਦੀਆਂ ਗਲੀਆਂ ‘ਤੇ 53.95 ਲੱਖ ਰੁਪਏ, ਵਾਰਡ ਨੰ: 14 ਦੀਆਂ ਗਲੀਆਂ ‘ਤੇ 35.17 ਲੱਖ ਰੁਪਏ, ਵਾਰਡ ਨੰ: 19 ਦੀ ਗਲੀ ‘ਤੇ 22.70 ਲੱਖ ਰੁਪਏ ਅਤੇ ਮੁਹੱਲਾ ਅਰਜਨ, ਮੁਹੱਲਾ ਨਿਰੰਕਾਰੀ ਦੀਆਂ ਗਲੀਆਂ ‘ਤੇ 27.59 ਲੱਖ ਰੁਪਏ ਖਰਚ ਕਰਕੇ ਇੰਟਰਲੋਕਿੰਗ ਟਾਇਲਾਂ ਲਗਾਈਆਂ ਜਾ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਇੰਨ੍ਹਾਂ ਗਲੀਆਂ ਵਿੱਚ ਇੰਟਰਲੋਕਿੰਗ ਟਾਇਲਾਂ ਲਗਾਉਣ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ ਅਤੇ ਕੁਝ ਗਲੀਆਂ ਵਿੱਚ ਕੰਮ ਮੁਕੰਮਲ ਹੋ ਗਿਆ ਅਤੇ ਕੁਝ ਗਲੀਆਂ ਦਾ ਕੰਮ ਪ੍ਰਗਤੀ ਅਧੀਨ ਹੈ।ਉਨ੍ਹਾਂ ਦੱਸਿਆ ਕਿ ਪਠਾਨਕੋਟ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਸੁੰਦਰ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply