Tuesday, March 24, 2026

ਅਣਪਛਾਤਿਆਂ ਵਲੋਂ ਘਰ ਅੰਦਰ ਦਾਖਲ ਹੋ ਕੇ ਬਜੁੱਰਗ ਔਰਤ ਦੀ ਹੱਤਿਆ

PPN0606201523
ਛੇਹਰਟਾ, 6 ਜੂਨ (ਪ.ਪ) – ਥਾਣਾ ਕੰਟੌਨਮੈਂਟ ਅਧੀਨ ਆਉਂਦੀ ਚੌਂਕੀ ਕਬੀਰ ਪਾਰਕ ਦੇ ਇਲਾਕਾ ਮੌਹਨੀ ਪਾਰਕ ਵਿਖੇ ਇਕ ਬਜੁੱਰਗ ਔਰਤ ਦੀ ਹੱਤਿਆ ਹੌਣ ਦਾ ਖਬਰ ਪ੍ਰਾਪਤ ਹੌਇਆ ਹੈ।ਚੌਂਕੀ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਸਵੇਰੇ ਕਰੀਬ 9.00 ਵਜੇ ਇਤਲਾਹ ਮਿਲੀ ਸੀ ਕਿ ਮੌਹਨੀ ਪਾਰਕ ਵਿਖੇ ਇਕ ਬਜੁਰਗ ਔਰਤ ਦੀ ਕਿਸੇ ਨੇ ਹੱਤਿਆਂ ਕਰ ਦਿੱਤੀ ਹੈ।ਉਹ ਮੌਕੇ ਤੇ ਪੁੱਜੇ ਤਾਂ ਮ੍ਰਿਤਕਾ ਔਰਤ ਦੀ ਲਾਸ਼ ਬੈਡ ਤੇ ਪਈ ਹੌਈ ਸੀ।ਘਰ ਵਿਚੌਂ ਕਿਸੇ ਤਰਾਂ ਦੀ ਕੌਈ ਚੌਰੀ ਨਹੀ ਹੌਈ ਹੈ ਤੇ ਸਾਰਾ ਸਮਾਨ ਸਹੀ ਸੀ। ਜਾਂਚ ਦੌਰਾਨ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਮ੍ਰਿਤਕਾ ਔਰਤ ਦਾ ਪਤੀ ਕਈ ਸਾਲ ਪਹਿਲਾਂ ਗੁੱਜਰ ਚੁੱਕਾ ਹੈ ਤੇ ਉਸ ਦੀ ਆਪਣੀ ਕੌਈ ਔਲਾਦ ਨਹੀ ਹੈ ਅਤੇ ਉਸ ਨੇ ਆਪਣੀ ਭੈਣ ਦਾ ਲੜਕਾ ਗੌਦ ਲਿਆ ਹੌਇਆ ਹੈ, ਜੌ ਕਿ ਇਸ ਸਮੇਂ ਵਿਦੇਸ਼ ਵਿਚ ਹੈ ਤੇ ਇਹ ਮ੍ਰਿਤਕ ਬਜੁੱਰਗ ਔਰਤ ਘਰ ਵਿਚ ਇੱਕਲੀ ਹੀ ਰਹਿੰਦੀ ਸੀ।ਏਸੀਪੀ ਪੱਛਮੀ ਦੀਪਕ ਹਿਲੌਰੀ, ਥਾਣਾ ਛੇਹਰਟਾ ਦੇ ਐਸਐਚਓ ਅਰੁਣ ਸ਼ਰਮਾ, ਥਾਣਾ ਮੁੱਖੀ ਤੇ ਆਈਪੀਐਸ ਅਧਿਕਾਰੀ ਸੁਰਿੰਦਰ ਲਾਂਬਾ ਮੌਕੇ ਤੇ ਪੁੱਜੇ ਤੇ ਲਾਸ਼ ਨੂੰ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਚੌਂਕੀ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾਵਾਂ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਵਿਅਕਤੀਆਂ ਖਿਲਾਫ ਹੱਤਿਆਂ ਦਾ ਮਾਮਲਾ ਦਰਜ ਕਰ ਲਿਆ ਹੈ ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply