
ਅੰਮ੍ਰਿਤਸਰ, 6 ਜੂਨ (ਗੁਰਪ੍ਰੀਤ ਸਿੰਘ) – ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇ: ਅਵਤਾਰ ਸਿੰਘ ਨੇ ਕਿਹਾ ਹੈ ਕਿ ਮੈਕਡੋਨਲਡ ਕੰਪਨੀ ਵੱਲੋਂ ਇਟਲੀ ਵਿਖੇ ਅੰਤਰੁਰਾਸ਼ਟਰੀ ਐਕਸਪੋ ਮੇਲੇ ਤਹਿਤ ਖਾਣਾ ਪਰੋਸਣ ਵਾਲੀ ਟਰੇ ਵਿੱਚ ਰੱਖੇ ਵਾਲੇ ਪੋਸਟਰ ਤੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਲਗਾ ਕੇ ਬ’ਜਰ ਗਲਤੀ ਕੀਤੀ ਸੀ ਜਿਸ ਦਾ ਸ਼ੋ੍ਰਮਣੀ ਕਮੇਟੀ ਵੱਲੋਂ ਸਖ਼ਤ ਨੋਟਿਸ ਲੈਂਦਿਆਂ ਮੈਕਡੋਨਲਡ ਕੰਪਨੀ ਨੂੰ ਤੁਰੰਤ ਪੈਂਫਲਿਟ ਤੋਂ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਹਟਾਉਣ ਤੇ ਇਸ ਬ’ਜਰ ਗਲਤੀ ਦੀ ਤੁਰੰਤ ਮੁਆਫ਼ੀ ਮੰਗਣ ਲਈ ਕਿਹਾ ਸੀ।ਜਿਸ ‘ਤੇ ਮੈਕਡੋਨਲਡ ਕੰਪਨੀ ਨੇ ਪੈਂਫਲਿਟ ਉ’ਪਰ ਸਵਿੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਪਣ ਕਰਕੇ ਸਿੱਖ ਭਾਵਨਾਵਾਂ ਨੂੰ ਪੁੱਜੀ ਠੇਸ ਤੇ ਅਫਸੋਸ ਪ੍ਰਗਟ ਕਰਦਿਆਂ ਮੁਆਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਅਜਿਹਾ ਕਰਨ ਦੀ ਹਰਗਿਜ਼ ਇਜ਼ਾਜਤ ਨਹੀਂ ਦਿੱਤੀ ਜਾਵੇਗੀ, ਜਿਸ ਨਾਲ ਸਿ’ਖ ਭਾਵਨਾਵਾਂ ਦਾ ਖਿਲਵਾੜ ਤੇ ਧਾਰਮਿਕ ਅਸਥਾਨਾਂ ਦਾ ਨਿਰਾਦਰ ਹੁੰਦਾ ਹੋਵੇ।
Punjab Post Daily Online Newspaper & Print Media