ਅੰਮ੍ਰਿਤਸਰ, 7 ਜੂਨ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਸ੍ਰ. ਜਤਿੰਦਰ ਸਿੰਘ ਔਲਖ ਦੀਆਂ ਹਦਾਇਤਾਂ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਮੁੱਖ ਅਫਸਰ ਥਾਣਾ ਸਿਵਲ ਲਾਈਨ ਐਸ .ਆਈ ਨਿਸਾਨ ਸਿੰਘ ਇੰਚਾਰਜ ਚੌਕੀ ਰਣਜੀਤ ਐਵੀਨਿਊ ਨੂੰ ਉੇਸ ਵੇਲੇ ਭਾਰੀ ਸਫਲਤਾ ਮਿਲੀ ਮਜਦ ਮੁਕੱਦਮਾ ਨੰਬਰ 179 ਮਿਤੀ 6-6-15 ਜੁਰਮ 381,34 ਆਈ.ਪੀ ਐਸ ਥਾਣਾ ਸਿਵਲ ਲਾਈਨ ਜੋ ਮੁਦਈ ਰਾਜੇਸ ਕੁਮਾਰ ਵਾਸੀ ਅਜਾਦ ਨਗਰ ਪੁਤਲੀਘਰ ਮਾਲਕ ਡਿਜ਼ੀ ਵਰਲਡ (ਵਧਵਾ ਇੰਟਰਪ੍ਰਾਈਸਜ ਰਣਜੀਤ ਐਵੀਨਿਊ) ਵੱਲੋਂ ਦਰਜ ਕਰਵਾਇਆ ਸੀ ਕਿ ਉਹਨਾ ਦੇ ਗੋਦਾਮ ਵਿੱਚ ਚੋਰੀ ਹੋਈ ਹੈ ਜੋ ਉਹਨਾ ਦੇ ਨੌਕਰ ਨਿੱਤਨ ਕੁਮਾਰ ਪੁੱਤਰ ਸੋਮਨਾਥ ਵਾਸੀ 255ਫ਼9 ਰੇਲਵੇ ਕਾਲੋਨੀ ਨੇੜੇ ਕਬੀਰ ਪਾਰਕ ਅੰਮ੍ਰਿਤਸਰ ਵੱਲੋ ਕੀਤੀ ਲੱਗਦੀ ਹੈ।ਨਿਤਨ ਕੁਮਾਰ ਉਕਤ ਨੂੰ ਮਿਤੀ 6-6-15 ਨੂੰ ਕਾਬੂ ਕਰਕੇ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਚੋਰੀ ਹੋਇਆ ਸਮਾਨ 4 ਐਲ. ਈ. ਡੀ ਮਾਰਕਾ ਸੈਮਸੰਗ ਅਤੇ ਪੈਨਾਸੋਨਿਕ ਤੇ ਇੱਕ ਏ.ਸੀ ਬ੍ਰਾਮਦ ਕੀਤਾ ਗਿਆ।ਪੁੱਛਗਿੱਛ ਦੋਰਾਨ ਦੋਸ਼ੀ ਨੇ ਦੱਸਿਆ ਕਿ ਇਸ ਵਾਰਦਾਤ ਵਿੱਚ ਉਸ ਦਾ ਦੂਜਾ ਸਾਥੀ ਰਾਜਨ ਪੁੱਤਰ ਜਸਵੰਤ ਸਿੰਘ ਵਾਸੀ ਮਰਜੀ ਮੁਹੱਲਾ ਚਮਰੰਗ ਰੋਡ ਅੰਮ੍ਰਿਤਸਰ ਹੈ, ਜੋ ਫਰਾਰ ਹੈ।ਗ੍ਰਿਫਤਾਰ ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਅਤੇ ਪੁਲਿਸ ਰਿਮਾਂਡ ਹਾਸਲ ਕਰਕੇ ਫਰਾਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਗਲੀ ਤਫਤੀਸ਼ ਮੁੰਕਮਲ ਕੀਤੀ ਜਾਵੇਗੀ ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media