
ਖਾਲੜਾ, 7 ਜੂਨ (ਰਣਬੀਰ ਸਿੰਘ ਗੋਲਣ / ਲਖਵਿੰਦਰ ਗੋਲਣ) – ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਏ ਗਏ ਘੱਲੂਘਾਰਾ ਦਿਵਸ ਮੌਕੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਅਤੇ ਜੂਨ ’84 ਦੇ ਹੋਰ ਸ਼ਹੀਦਾਂ ਦੀ ਯਾਦ ਵਿੱਚ ਹੋਈ ਅਰਦਾਸ ਵਿੱਚ ਸ਼ਾਮਲ ਹੋਣ ਲਈ ਭਿੱਖੀਵਿੰਡ ਦੀ ਸਤਿਕਾਰ ਕਮੇਟੀ ਅਤੇ ਨਾਲ ਲੱਗਦੇ ਪਿੰਡਾਂ ਵਿੱਚੋਂ ਸਿੱਖ ਜਥੇਬੰਦੀਆਂ ਦੇ ਨੌਜਵਾਨ ਸੈਂਕੜਿਆਂ ਦੀ ਗਿਣਤੀ ਵਿੱਚ ਪਹੁੰਚੇ।ਇੰਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਤਿਕਾਰ ਕਮੇਟੀ ਦੇ ਭਾਈ ਰਣਜੀਤ ਸਿੰਘ ਖਾਲਸਾ ਉਧੋਕੇ ਨੇ ਕਿਹਾ ਕਿ ਇਸ ਸਮਾਗਮ ਦੌਰਾਨ ਹੱਥਾਂ ਵਿੱਚ ਕਿਰਪਾਨਾਂ ਫੜੀ ਕਈ ਸਿੱਖ ਨੌਜਵਾਨ ਖਾਲਿਸਤਾਨ ਤੇ ਭਿੰਡਰਾਂਵਾਲਾ ਜਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ।ਉਨਾਂ ਦੱਸਿਆ ਕਿ ਹੈਰਾਨੀਜ਼ਨਕ ਗੱਲ ਇਹ ਸੀ ਕਿ ਨਾਅਰੇ ਲਗਾਉਣ ਵਾਲਿਆਂ ਵਿੱਚੋਂ ਕੁੱਝ ਨੌਜਵਾਨਾਂ ਮੋਨੇ ਵੀ ਸਨ, ਜਿੰਨਾਂ ਦੀ ਉਮਰ ਤਕਰੀਬਨ 14-20 ਸਾਲ ਸੀ।ਭਾਈ ਉਧੋਕੇ ਨੇ ਕਿਹਾ ਕਿ ਉਨਾਂ ਦੇ ਨਾਲ ਗਏ ਸਿੰਘਾਂ ਵਿੱਚ ਚਾਨਣ ਸਿੰਘ ਦਰਾਜਕੇ, ਗੁਰਸਾਹਿਬ ਸਿੰਘ ਮਾੜੀ ਮੇਘਾ, ਸੁਖਚੈਨ ਸਿੰਘ ਮਾੜੀ ਗੋੜ ਸਿੰਘ, ਮਨਪ੍ਰੀਤ ਸਿੰਘ ਮਾੜੀ ਗੋੜ ਸਿੰਘ, ਗੁਰਦੇਵ ਸਿੰਘ ਭਿੱਖੀਵਿੰਡ, ਮਾਣਾ ਸਿੰਘ, ਕਵਲਜੀਤ ਸਿੰਘ, ਬੂਟਾ ਸਿੰਘ, ਦਲਜੀਤ ਸਿੰਘ, ਪਿੰਦਰਪਾਲ ਸਿੰਘ ਮਿੰਟਾ ਵੀ ਸ਼ਾਮਲ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media