Wednesday, March 18, 2026

ਸਤਿਗੁਰੂ ਕਬੀਰ ਵੈਲਫੇਅਰ ਸੁਸਾਇਟੀ ਨੇ ਮਨਾਇਆ ਭਗਤ ਕਬੀਰ ਜੀ ਦਾ ਜਨਮ ਉਤਸਵ

ਮੰਤਰੀ ਅਨਿਲ ਜੋਸ਼ੀ ਨੇ ਕੀਤਾ ਸੁਸਾਇਟੀ ਨੂੰ 3 ਲੱਖ ਰੁਪਏ ਗ੍ਰਾੰਟ ਦੇਣ ਦਾ ਐਲਾਨ

PPN0806201504

ਅੰਮ੍ਰਿਤਸਰ, 8 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਤਿਗੁਰੂ ਕਬੀਰ ਵੈਲਫੇਅਰ ਸੁਸਾਇਟੀ ਤੁੰਗ ਬਾਲਾ ਵਲੋਂ ਭਗਤ ਕਬੀਰ ਜੀ ਦਾ ਜਨਮ ਉਤਸਵ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ।ਵੱਡੀ ਸੰਖਿਆ ਚ ਸੰਗਤਾਂ ਨੇ ਸਮਾਗਮ ਚ ਹਾਜਰੀ ਭਰ ਕੇ ਸਤਿਗੁਰੂ ਕਬੀਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।ਸਮਾਗਮ ਦੋਰਾਨ ਸਥਾਨਕ ਸਰਕਾਰ, ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਸਮਾਗਮ ਦੋਰਾਨ ਹਾਜਰੀ ਭਰ ਕੇ ਭਗਤ ਕਬੀਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।ਇਸ ਮੋਕੇ ਤੇ ਸ਼੍ਰੀ ਅਨਿਲ ਜੋਸ਼ੀ ਨੇ ਕਿਹਾ ਕਿ ਸਾਨੂੰ ਸਾਰੀਆਂ ਨੂੰ ਭਗਤ ਕਬੀਰ ਜੀ ਦੇ ਦੱਸੇ ਹੋਏ ਮਾਰਗ ਤੇ ਚਲਨਾ ਚਾਹੀਦਾ ਹੈ।ਸ਼੍ਰੀ ਜੋਸ਼ੀ ਨੇ ਆਪਣੀ ਅਖਤਿਆਰੀ ਫੰਡ ਵਿਚੋ ਸਤਿਗੁਰੂ ਕਬੀਰ ਵੈਲਫੇਅਰ ਸੁਸਾਇਟੀ ਨੂੰ 3 ਲੱਖ ਰੁਪਏ ਦੇਣ ਦਾ ਐਲਾਨ ਕੀਤਾ।ਸੁਸਾਇਟੀ ਦੇ ਮੈਂਬਰਾਂ ਨੇ ਸ਼੍ਰੀ ਜੋਸ਼ੀ ਨੂੰ ਸੁਸਾਇਟੀ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ।
ਇਸ ਮੋਕੇ ਤੇ ਮਹੰਤ ਪਿਆਰਾ ਲਾਲ, ਸ਼੍ਰੀ ਅਨੰਤ ਰਾਮ, ਸ਼੍ਰੀ ਦੇਸ ਰਾਜ, ਸ਼੍ਰੀ ਅਜੀਤ ਭਗਤ, ਸ਼੍ਰੀਮਤੀ ਨੀਲਾਮ ਬਾਲਾ, ਡਾ. ਸੁਭਾਸ਼ ਪੱਪੂ, ਸ੍ਰ. ਆਰ. ਪੀ. ਮੈਨੀ, ਗੁਰਦਿਆਲ ਸਿੰਘ, ਬਲਦੇਵ ਸਿੰਘ, ਰੂਪ ਲਾਲ, ਹਰਮਿੰਦਰ ਸਿੰਘ, ਮਾਸਟਰ ਮੋਹਨ ਲਾਲ ਭਗਤ, ਤਰਸੇਮ ਲਾਲ ਜੀ, ਸੁਦਰਸ਼ਨ ਕੁਮਾਰ, ਰਮਨਪ੍ਰੀਤ ਸਿੰਘ ਗੋਰਾ ਆਦਿ ਹਾਜਰ ਸਨ ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply