Sunday, October 11, 2026

 ਬਰਸਾਤੀ ਪਾਣੀ ਦੇ ਨਿਕਾਸੀ ਨਾਲਿਆਂ ‘ਚ ਵਰਤੇ ਘਟੀਆ ਮਟੀਰੀਅਲ ਦੀ ਉਚ ਪੱਧਰੀ ਜਾਂਚ ਹੋਵੇ- ਹੀਰਾ

PPN0806201515
ਖਾਲੜਾ, 8 ਜੂਨ (ਰਣਬੀਰ ਗੋਲਣ, ਲਖਵਿੰਦਰ ਗੋਲਣ) ਆਲ ਇੰਡੀਆ ਐਂਟੀ ਕਰੱਪਸ਼ਨ ਮੋਰਚਾ ਪੰਜਾਬ ਦੇ ਮੁੱਖ ਸਲਾਹਕਾਰ ਪਰਮਿੰਦਰ ਸਿੰਘ ਹੀਰਾ ਨੇ ਕਿਹਾ ਕਿ ਖਾਲੜਾ ਬਜ਼ਾਰ ਵਿੱਚ ਬਣੇ ਬਰਸਾਤੀ ਪਾਣੀ ਦੇ ਨਿਕਾਸੀ ਨਾਲੇ ‘ਚ ਵਰਤੇ ਗਏੇ ਘਟੀਆ ਮਟੀਰੀਅਲ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ।ਅੱਜ ਵਾਪਰੀ ਘਟਨਾ ਦਾ ਹਵਾਲਾ ਦਿੰਦਿਆਂ ਉਨਾਂ ਕਿਹਾ ਕਿ ਬਜ਼ਾਰ ਤੋਂ ਖਾਲੜਾ ਵੱਲ ਜਾਂਦੇ ਮੇਨ ਨਾਲੇ ਉਪਰ ਦੀ ਜਦ ਰੇਤ ਨਾਲ ਲੱਦਿਆ ਟਰਾਲਾ ਲੰਘਣ ਲੱਗਾ ਤਾਂ ਪੁੱਲੀ ਦੇ ਦੋਨੋ ਪਾਸਿਉਂ ਟਰੈਕਟਰ ਟਰਾਲਾ ਨਾਲੇ ਵਿੱਚ ਧੱਸ ਗਿਆ।ਪਰ ਖੁਸ਼ਕਿਸਮਤੀ ਨੂੰ ਵੱਡਾ ਹਾਦਸਾ ਹੋਣੋ ਟਲ ਗਿਆ।ਮੁੱਖ ਸਲਾਹਕਾਰ ਨੇ ਕਿਹਾ ਕਿ ਇਹ ਮਾਮਲਾ ਆਲ ਇੰਡੀਆ ਐਂਟੀ ਕਰੱਪਸ਼ਨ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਮਹੰਤ ਰਮੇਸ਼ਾ ਨੰਦ ਸਰਸਵਤੀ ਅਤੇ ਅਜੇ ਕੁਮਾਰ ਚੀਨੂੰ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਘਟੀਆ ਮਟੀਰੀਅਲ ਦੀ ਜਾਂਚ ਕਿਸੇ ਉਚ ਅਧਿਕਾਰੀਆਂ ਤੋਂ ਕਰਵਾਉਣ ਲਈ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਦਿੱਤਾ ਜਾਵੇਗਾ।ਉਨਾਂ ਕਿਹਾ ਕਿ ਮਾਮਲੇ ਦੀ ਤਹਿ ਤੱਕ ਜਾਣ ਲਈ ਆਰ.ਟੀ.ਆਈ. ਰਾਹੀਂ ਸਾਰਾ ਸੱਚ ਸਾਹਮਣੇ ਲਿਆਂਦਾ ਜਾਵੇਗਾ।ਇਸ ਮੌਕੇ ਬਾਬਾ ਸਤਨਾਮ ਸਿੰਘ ਖਾਲੜਾ, ਗੁਰਭਾਲ ਸਿੰਘ ਸੇਠੀ, ਵਿਕਟਰ ਮਸੀਹ, ਮੰਨਾ ਅਤੇ ਸੋਢੀ ਆਦਿ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply