
ਫਾਜਿਲਕਾ , 10 ਅਪ੍ਰੈਲ (ਵਿਨੀਤ ਅਰੋੜਾ): ਜਿਲਾ ਸਿੱਖਿਆ ਅਧਿਕਾਰੀ ਸੰਦੀਪ ਧੂੜੀਆ ਦੇ ਆਦੇਸ਼ਾ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੇਂਡਰੀ ਸਕੂਲ ਵਿੱਚ ਰੋਡ ਸੇਫਟੀ ਐਕਟ ਦੇ ਤਹਿਤ ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ ਮੁਕਾਬਲੇ ਕਰਵਾਏ ਗਏ।ਮੁਕਾਬਲਿਆਂ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ।ਪ੍ਰੋਜੇਕਟ ਇਨਚਾਰਜ ਸਟੇਟ ਅਵਾਰਡੀ ਰਾਜਿੰਦਰ ਕੁਮਾਰ ਨੇ ਬਚਿਆਂ ਨੂੰ ਰੋਡ ਸੇਫਟੀ ਐਕਟ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ।ਪ੍ਰਿੰਸੀਪਲ ਜਗਦੀਸ਼ ਮਦਾਨ ਨੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਉੱਤੇ ਹਰਸ਼ ਜੁਨੇਜਾ, ਸੁਮਨ, ਅਨਿਲ ਗਗਨੇਜਾ, ਆਕਾਸ਼ਦੀਪ ਡੋਡਾ, ਰਾਧੇ ਵਰਮਾ, ਸੰਦੀਪ ਕਟਾਰਿਆ ਆਦਿ ਮੌਜੂਦ ਸਨ ।
Check Also
ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾਨਾਥ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ
ਅੰਮ੍ਰਿਤਸਰ, 25 ਅਕਤੂਬਰ (ਜਗਦੀਪ ਸਿੰਘ) – ਏਸ਼ੀਆਈ ਖੇਡਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਅਤੇ ਪੁਰਸ਼ …
Punjab Post Daily Online Newspaper & Print Media