ਫਾਜਿਲਕਾ , 10 ਅਪ੍ਰੈਲ (ਵਿਨੀਤ ਅਰੋੜਾ)- ਕੈਬਿਨਟ ਮੰਤਰੀ ਚੌ. ਸੁਰਜੀਤ ਕੁਮਾਰ ਜਿਆਣੀ ਅਤੇ ਭਾਜਯੂਮੋ ਪ੍ਰਦੇਸ਼ ਪ੍ਰਧਾਨ ਮੋਹਿਤ ਗੁਪਤਾ ਦੇ ਦਿਸ਼ਾਨਿਰਦੇਸ਼ਾਂ ‘ਤੇ ਇੱਥੇ ਜਿਲਾ ਫਾਜਿਲਕਾ ਦੇ ਭਾਜਯੂਮੋ ਜਿਲਾ ਪ੍ਰਧਾਨ ਵਿਨੋਦ ਜਾਂਗਿੜ ਦੀ ਅਗਵਾਈ ਵਿੱਚ ਸ਼ਾਮ ਲਾਲ, ਜਨਰਲ ਸਕੱਤਰ ਸਿੰਕਦਰ ਕਪੂਰ, ਕਪਿਲ ਖੇਹਰਾ ਉਪ-ਪ੍ਰਧਾਨ, ਮਨੀਸ਼ ਛਾਬੜਾ, ਸੁਰਿੰਦਰ ਜੈਰਥ ਨੋਨਾ, ਸਾਜਨ ਮੋਂਗਾ, ਪ੍ਰਦੀਪ ਗੋਦਾਰਾ, ਸਰਬਜੀਤ ਸਿੰਘ, ਸਾਹਿਲ, ਅਮਨ ਅਰੋੜਾ ਨੇ ਗੁਰੂ ਦੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਅਕਾਲੀ-ਭਾਜਪਾ ਉਮੀਦਵਾਰ ਅਰੁਣ ਜੇਤਲੀ ਦੇ ਪੱਖ ਵਿੱਚ ਚੋਣ ਪ੍ਰਚਾਰ ਕੀਤਾ।ਜਾਂਗਿੜ ਨੇ ਦੱਸਿਆ ਕਿ ਇਸ ਦੌਰਾਨ ਉਨਾਂ ਨੇ ਡਾ. ਨਵਜੋਤ ਕੌਰ ਸਿੱਧੂ ਦੇ ਵਾਰਡ ਵਿੱਚ ਜਾ ਕਰ ਘਰ-ਘਰ ਵੋਟਾਂ ਮੰਗੀਆਂ।ਉਨਾਂ ਨੇ ਦੱਸਿਆ ਕਿ ਅਮ੍ਰਿਤਸਰ ਵਿੱਚ ਅਕਾਲੀ-ਭਾਜਪਾ ਦੀ ਜੋਰਦਾਰ ਲਹਿਰ ਹੈ ਅਤੇ ਉੱਥੇ ਅਰੁਣ ਜੇਤਲੀ ਭਾਰੀ ਮਤਾਂ ਨਾਲ ਜੇਤੂ ਹੋਣਗੇ ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …