Friday, August 1, 2025
Breaking News

ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੀ ਮੀਟਿੰਗ

PPN100410
ਫਾਜਿਲਕਾ , 10 ਅਪ੍ਰੈਲ (ਵਿਨੀਤ ਅਰੋੜਾ): ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੀ ਮੀਟਿੰਗ ਵਿਪਨ ਨਾਮਧਾਰੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ‘ਚ ਫ਼ਾਜ਼ਿਲਕਾ ਜ਼ਿਲੇ ਤੋਂ ਇਲਾਵਾ ਫ਼ਿਰੋਜਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਦੀ ਜਥੇਬੰਦੀ ਨਾਲ ਸੰਬਧਿਤ ਅਹੁਦੇਦਾਰਾਂ ਨੇ ਹਿੱਸਾ ਲਿਆ। ਮੀਟਿੰਗ ‘ਚ ਰੁਜ਼ਗਾਰ ਪ੍ਰਾਪਤੀ ਸੰਘਰਸ਼ ਦੀ ਆੜ ‘ਚ ਕੁਝ ਲੋਕ ਜੋ ਸਿਆਸੀ ਅਖਾੜੇ ਚਲਾ ਰਹੇ ਹਨ, ਦੀ ਘੋਰ ਸ਼ਬਦਾਂ ‘ਚ ਨਿੰਦਾ ਕੀਤੀ ਗਈ। ਉਨਾਂ ਕਿਹਾ ਕਿ ਰੁਜ਼ਗਾਰ ਪ੍ਰਾਪਤੀ ਸੰਘਰਸ਼ ‘ਚ ਸੰਘਰਸ਼ਸ਼ੀਲ ਲੋਕਾਂ ਦੀ ਪਛਾਣ ਨੂੰ ਸਰਕਾਰ ਤੇ ਲੋਕਾਂ ਨੂੰ ਗੁਮਰਾਹ ਕਰਕੇ ਆਮ ਆਦਮੀ ਪਾਰਟੀ ਨਾਲ ਵਰਕਰਾਂ ਦੇ ਰੂਪ ‘ਚ ਜੋੜਿਆ ਜਾ ਰਿਹਾ ਹੈ। ਮੀਟਿੰਗ ‘ਚ ਵਿਪਨ ਨਾਮਧਾਰੀ ਤੇ ਮੌਜੂਦ ਅਹੁਦੇਦਾਰਾਂ ਨੇ ਕਿਹਾ ਕਿ ਉਨਾਂ ਦਾ ਕਿਸੇ ਵੀ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਤੇ ਪਾਰਟੀ ਨਾਲ ਕਿਸੇ ਤਰਾਂ ਦਾ ਕੋਈ ਸਬੰਧ ਨਹੀ ਹੈ। ਮੀਟਿੰਗ ‘ਚ ਸੁਰਿੰਦਰ ਸਿੰਘ ਫ਼ਾਜ਼ਿਲਕਾ, ਚਰਨ ਸਿੰਘ ਫ਼ਾਜ਼ਿਲਕਾ, ਚੰਦਰਭਾਨ ਸਿੰਘ ਫ਼ਾਜ਼ਿਲਕਾ, ਦਰਸ਼ਨ ਸਿੰਘ ਪੱਕਾ ਚਿਸ਼ਤੀ, ਅਸ਼ੋਕ ਕੁਮਾਰ, ਨੀਰਜ ਕੁਮਾਰ ਅਬੋਹਰ, ਮਨਜੀਤ ਸਿੰਘ ਜਲਾਲਾਬਾਦ, ਲਖਬੀਰ ਸਿੰਘ ਬਠਿੰਡਾ, ਜਸਕਰਨ ਸਿੰਘ ਮੁਕਤਸਰ, ਇਕਬਾਲ ਸਿੰਘ ਜਲਾਲਾਬਾਦ, ਅਸ਼ੀਸ਼ ਕੁਮਾਰ ਫ਼ਾਜ਼ਿਲਕਾ, ਚੰਦਭਾਨ ਸੋਢੀ ਫ਼ਿਰੋਜਪੁਰ ਆਦਿ ਹਾਜ਼ਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply