
ਬਟਾਲਾ, 12 ਜੂਨ (ਨਰਿੰਦਰ ਸਿੰਘ ਬਰਨਾਲ) – ਬਟਾਲਾ ਸਬ ਡਵੀਜਨ ਵਿੱਚ ਨਵੇਂ ਆਏ ਐਸ ਡੀ ਐਮ ਸ੍ਰੀ ਸਕੱਤਰ ਸਿੰਘ ਬੱਲ ਦਾ ਉਹਨਾ ਦੇ ਦਫਤਰ ਵਿਖੇ ਬਟਾਲਾ ਤਹਿਸੀਲ ਨਾਲ ਸਬੰਧਿਤ ਅਧਿਆਪਕਾਂ ਨੇ ਵਿਸ਼ੇਸ਼ ਮੁਲਾਕਤ ਕੀਤੀ ਤੇ ਉਹਨਾ ਨੂੰ ਜੀ ਆਇਆਂ ਕਿਹਾ। ਸ੍ਰੀ ਬੱਲ ਵੱਲੋ ਅਧਿਆਪਕਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਬਟਾਲਾ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਵਿਚਾਦਿਆਂ ਪੂਰਿਆਂ ਕੀਤਾ ਜਾਵੇਗਾ।ਬਟਾਲਾ ਦੀ ਸੀਵਰੇਜ਼ ਵਿਵਸਥਾ ਤੇ ਸੜਕੀ ਆਵਾਜਾਈ ਕਾਰਨ ਹੁੰਦੇ ਨਿੱਤ ਦਿਹਾੜੇ ਐਕਸੀਡੈਂਟਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਸਮਾਜ ਭਲਾਈ ਕੰਮਾ ਵਿੱਚ ਹਰ ਸਮੇ ਲੋਕ ਭਲਾਈ ਵਾਸਤੇ ਤਤਪਰ ਰਹਿਣ ਵਾਸਤੇ ਰਹਿਣ ਵਾਸਤੇ ਸ੍ਰੀ ਸਕੱਤਰ ਸਿੰਘ ਨੇ ਭਰੋਸਾ ਦਿਵਾਇਆ।ਅਧਿਆਪਨ ਕਾਰਜਾਂ ਵਿੱਚ ਪਾਏ ਯੋਗਦਾਨ ਸਬੰਧੀ ਕਿਹਾ ਕਿ ਇਸ ਕਿੱਤੇ ਨੂੰ ਪਵਿੱਤਰ ਮੰਨਦੇ ਹਨ ਕਿਉ ਕਿ ਇੱਕ ਅਧਿਆਪਕ ਸਮਾਜ ਦਾ ਨਿਰਮਾਤਾ ਹੁੰਦਾ ਹੈ। ਐਸ ਡੀ ਐਮ ਦਾ ਧਨਵਾਦ ਕਰਨ ਆਂਏ ਵਫਦ ਵਿੱਚ ਸ੍ਰੀ ਕੀਮਤੀ ਲਾਲ, ਸ੍ਰੀ ਜਤਿੰਦਰ ਸਿੰਘ ਕੰਗ ਲੈਕਚਰਾਰ ਧੁੱਪਸੜੀ, ਚਰਨਪ੍ਰੀਤ ਸਿੰਘ ਬਾਜਵਾ ਜੌਹਲ ਨੰਗਲ, ਰਜਿੰਦਰ ਸਿੰਘ, ਸ. ਮਰੜ, ਗੁਰਿੰਦਰ ਸਿੰਘ ਰੰਧਾਵਾ ਫਜਲਾਬਾਦ , ਨਿਰਮਲ ਸਿੰਘ ਆਦਿ ਅਧਿਆਪਕ ਆਗੂ ਸਾਮਿਲ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media