Sunday, October 4, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 34 ਵਿਦਿਆਰਥੀਆਂ ਦੀ ਐਕਸਿਸ ਬੈਂਕ ਵੱਲੋ ਚੋਣ

Gndu1
ਅੰਮ੍ਰਿਤਸਰ, 12 ਜੂਨ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 34 ਵਿਦਿਆਰਥੀਆਂ ਨੂੰ ਐਕਸਿਸ ਬੈਂਕ ਗਰੁਪ ਵੱਲੋ ਕੈਂਪਸ ਪਲੇਸ਼ਮੈਂਟ ਰਾਹੀਂ ਸਲਾਨਾ 3.17 ਲੱਖ ਦੇ ਪੈਂਕਜ ਤੇ ਨੌਕਰੀਆਂ ਲਈ ਚੁਣ ਲਿਆ ਗਿਆ ਹੈ।ਇਹ ਵਿਦਿਆਰਥੀ ਆਪਣੀ ਰਸਮੀ ਪੜਾਈ ਖਤਮ ਹੋਣ ਉਪਰੰਤ ਜੂਨ ਦੇ ਤੀਸਰੇ ਹਫਤੇ ਤੋ ਆਪਣੀ ਨੌਕਰੀ ਤੇ ਚਲੇ ਜਾਣਗੇ।ਇਨ੍ਹਾਂ ਵਿਦਿਆਰਥੀਆਂ ਦੀ ਚੋਣ ਆਨ ਲਾਈਨ ਟੈਸਟ ਅਤੇ ਐਚ.ਆਰ. ਇੰਟਰਵਿਊ ਦੇ ਅਧਾਰ ਤੇ ਹੋਈ ਚੁਣੇ ਗਏ ਵਿਦਿਆਰਥੀਆਂ ਵਿਚ 28 ਐਮ.ਬੀ.ਏ, ਅਤੇ 6 ਐਮ.ਕਾਮ ਵਿਸ਼ਿਆ ਨਾਲ ਸਬੰਧਤ ਵਿਦਿਆਰਥੀ ਹਨ।
ਇਥੇ ਇਹ ਵਰਨਣਯੋਗ ਹੈ ਕਿ ਐਕਸਿਸ ਬੈਂਕ ਭਾਰਤ ਦੀ ਨਿੱਜੀ ਖੇਤਰ ਵਿਚ ਤੀਜੀ ਵੱਡੀ ਬੈਂਕ ਹੈ ਜਿਹੜੀ ਕਿ ਵੱਡੀਆਂ ਤੇ ਮਧਿਅਮ ਦਰਜੇ ਦੀਆਂ ਕਾਰਪੋਰੇਟ ਕੰਪਨੀਆਂ, ਐਮ.ਐਸ.ਐਮ.ਈ,ਖੇਤੀਬਾੜੀ ਅਤੇ ਰੀਟੇਲ ਵਪਾਰੀਆਂ ਨੂੰ ਵਿਤੀ ਸੇਵਾਵਾਂ ਮੁਹੱਈਆ ਕਰਦੀ ਹੈ।
ਵਿਭਾਗ ਦੇ ਸਹਾਇਕ ਪਲੇਸਮੈਂਟ ਅਫਸਰ ਇੰਜੀ. ਅਮਿਤ ਚੋਪੜਾ ਅਨੁਸਾਰ ਯੂਨੀਵਰਸਿਟੀ ਵਿਖੇ ਹੁਣ ਤੱਕ ਬਹੁਤ ਸਾਰੀਆਂ ਮਲਟੀਨੈਸ਼ਨਲ ਅਤੇ ਰਾਸ਼ਟਰੀ ਪੱਧਰ ਦੀਆਂ ਮਸ਼ਹੂਰ ਕੰਪਨੀਆਂ ਨੇ ਪਲੇਸ਼ਮੈਂਟ ਰਾਹੀਂ ਵਿਦਿਆਰਥੀਆਂ ਦੀ ਚੋਣ ਕੀਤੀ ਹੈ ਅਤੇ ਰੁਜ਼ਗਾਰ ਮੁਹੱਈਆ ਕੀਤਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਉਚ ਪਾਏ ਦੇ ਅਕਾਦਮਿਕ ਮਾਪਦੰਡ, ਮਿਆਰੀ ਬੁਨਿਆਦੀ ਢਾਂਚਾ ਅਤੇ ਸਿਖਿਆ ਪ੍ਰਣਾਲੀ ਵਿਚ ਲਿਆਂਦੇ ਸੁਧਾਰਾ ਸਦਕਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਮੰਗ ਨਾ ਸਿਰਫ਼ ਭਾਰਤ ਬਲਕਿ ਵਿਦੇਸ਼ਾਂ ਵਿਚ ਵੀ ਵਧ ਗਈ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply