
ਅੰਮ੍ਰਿਤਸਰ, 20 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) ਆਲੂੁਬੁਖਾਰੇ ਦੀ ਖੇਤੀ ਪਹਾੜੀ ਇਲਾਕਿਆਂ ਵਿਚ ਸਭ ਤੋ ਵਧਿਆ ਹੁੰਦੀ ਹੈ, ਪਰ ਸਥਾਨਕ ਗਲੋਬਲ ਇੰਸਟੀਚਿਊਟ ਦੇ ਡੀਨ ਖੇਤੀਬਾੜੀ ਤੇ ਵਿਗਿਆਨਿਕ ਡਾ. ਜੇ.ਐਸ. ਬੱਲ ਨੇ ਇਕ ਨਵੇ ਕਿਸਮ ਦੇ ਆਲੂਬੁਖਾਰੇ ਦਾ ਆਵਿਸ਼ਕਾਰ ਕੀਤਾ ਜੋ ਪਹਾੜੀ ਕਿਸਮ ਦੀ ਤੁਲਨਾ ਵਿਚ ਨਾ ਸਿਰਫ ਵਧਿਆ ਹੈ ਸਗੋਂ ਮੈਦਾਨੀ ਇਲਾਕਿਆਂ ਵਿਚ ਇਸ ਦੀ ਉਪਜ਼ ਪਹਾੜੀ ਇਲਾਕਿਆਂ ਦੇ ਆਲੂਬੁਖਾਰੇ ਤੋ ਕਿਤੇ ਵੱਧ ਤੇ ਚੰਗੀ ਹੈ। ਇਸ ਨਵੀ ਕਿਸਮ ਦੇ ਆਲੂਬੁਖਾਰੇ ਦੀ ਖੇਤੀ ਦੇ ਨਤੀਜੇ ਪੰਜਾਬ ਅਤੇ ਹੋਰ ਮੈਦਾਨੀ ਇਲਾਕਿਆਂ ਵਿਚ ਵਧਿਆ ਪਾ ਜਾ ਰਹੇ ਹਨ।
ਸਥਾਨਕ ਭਾਰਤ-ਪਾਕ ਬਾਰਡਰ ਦੇ ਨੇੜੇੇ ਅਟਾਰੀ ਸਰਹੱਦੀ ਇਲਾਕੇ ਸਥਿਤ ਸਰਕਾਰੀ ਫਲ ਦੇ ਬਗੀਚਿਆਂ ਵਿਚ ਇਸ ਨਵੀ ਕਿਸਮ ਦੇ ਆਲੂਬੁਖਾਰੇ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ। ਇਨ੍ਹਾਂ ਸਫਲ ਨਤੀਜਿਆਂ ਤੋ ਪ੍ਰਭਾਵਿਤ ਹੋ ਕੇ ਇਟਲੀ ਦੀ ”ਬੋਲੋਗਨਾ ਯੂਨੀਵਰਸਟੀ” ਨੇ ਡਾ. ਬੱਲ ਨੂੰ ਆਪਣੇ ਨਵੇ ਆਵਿਸ਼ਕਾਰ ”ਆਲੂਬੁਖਾਰਾ ਅੰਮ੍ਰਿਤਸਰੀ” ਦੀ ਪੇਸ਼ਕਸ਼ ਕਰਨ ਲਈ ਵਿਸ਼ਵ ਸੇਮੀਨਾਰ ਵਿਚ ਸੱਦਾ ਦਿਤਾ। ਇਸ ਨਾਮਵਰ ਸੇਮੀਨਾਰ ਵਿਚ 200 ਤੋ ਵੱਧ ਸੰਸਾਰ ਭਰ ਤੋ ਵਿਗਿਆਨਿਕ ਹਿੱਸਾ ਲੈਣਗੇਂ।
ਡਾ. ਜੇ.ਐਸ.ਬੱਲ, ਜੂਨ ਮਹੀਨੇ ਦੇ ਅੰਤ ਵਿਚ, ਬੋੋਲੋਗਨਾ ਯੂਨੀਵਰਸਟੀ ਵਿਖੇ ਆਯੋਜਿਤ ਹੋਣ ਵਾਲੇ ”ਫਲ ਬਰੀਡਿੰਗ ਅਤੇ ਜੇਨੇਟਿਕਸ ਤੇ ਚੌਦਵੇਂ ਇਯੋਕਾਰਪਿਯਾ ਸੰਗੋਸ਼ਠੀ” ਵਿਚ ਇਸ ਨਵੀਨ ਆਲੂਬੁਖਾਰੇ ਨੂੰ ਤਿਆਰ ਕਰਨ ਬਾਰੇ ਇਕ ਪੇਪਰ ਪੇਸ਼ ਕਰਣਗੇ।
ਗਲੋਬਲ ਇੰਸਟੀਚਿਊਟ ਦੇ ਵਾਇਸ ਚੇਅਰਮੈਨ, ਡਾ. ਆਕਾਸ਼ਦੀਪ ਸਿੰਘ, ਵਿਗਿਆਨਿਕ ਡਾ. ਬੱਲ ਨੂੰ ਮਾਨਨੀਯ ਵਿਦੇਸ਼ੀ ਯੂਨੀਵਰਸਟੀ ਤੋ ਸੱਦੇ ਤੇ ਵਧਾਈ ਦਿੰਦੇ ਹੋਏ ਆਸ਼ਾ ਪ੍ਰਕਟ ਕੀਤੀ ਕਿ ਉਨ੍ਹਾਂ ਦੇ ਇਸ ਤਜਰਬੇ ਨਾਲ ਸੰਸਥਾ ਦੇ ਖੇਤੀ ਵਿਭਾਗ ਦੇ ਵਿਦਿਆਰਥੀਆਂ ਨੂੰ ਬਹੁਤ ਫਾਇਦਾ ਹੋਵੇਗਾ। ਡਾ. ਆਕਾਸ਼ਦੀਪ ਨੇ ਦੱਸਿਆ ਕਿ ” ਬੋਲੋਗਨਾ ਯੂਨੀਵਰਸਟੀ 1088 ਏ.ਡੀ. ਵਿਚ ਸਥਾਪਿਤ ਕੀਤੀ ਗਈ ਅਤੇ ਇਸ ਯੂਰੋਪ ਦੀ ਸਭ ਤੋ ਪੁਰਾਣੀ ਯੂਨੀਵਰਸਟੀਆਂ ਵਿਚੋ ਇਕ ਹੈ। ਇਹ ਯੂਨੀਵਰਸਟੀ ਇਟਾਲੀ ਦੀ ਯੂਨੀਵਰਸਟੀਆਂ ਵਿਚੋ ਪੰਜਵੀਂ ਵਾਰ ਸਿੱਖਿਆ ਇਨਾਮ ਤੋ ਸਮਾਨਿਤ ਹੋਈ ਹੈ।”
ਡਾ. ਬੱਲ ਇਸ ਨਵੀਂ ਕਿਸਮ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਆਲੂਬੁਖਾਰਾ ਜਿਸ ਦਾ ਨਾਂ ‘ਆਲੂਬੁਖਾਰਾ ਅੰਮ੍ਰਿਤਸਰੀ’ ਰੱਖਿਆ ਗਿਆ ਦਾ ਆਵਿਸ਼ਕਾਰ ਸਾਲ 2002 ਵਿਚ ਕੀਤਾ ਗਿਆ। ਜਿਸ ਦੇ ਨਤੀਜੇ ਤਕਰੀਬਨ 13 ਸਾਲਾਂ ਬਾਅਦ ਦਿੱਸੇੇ। ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਂਚਲ, ਉਤਰ ਪ੍ਰਦੇਸ਼ ਦੇ ਕੁਝ ਪਹਾੜੀਆਂ ਵਿਚ ਆਲੂਬੁਖਾਰੇ ਦੀ ਖੇਤੀ ਬਹੁਤ ਜ਼ੋਰ ਸ਼ੋਰ ਨਾਲ ਹੁੰਦੀ ਹੈ। ਪਰ ਇਹ ਨਵੀਂ ਕਿਸਮ ਦੇ ਆਲੂਬੁਖਾਰੇ ਨੇ ਪਹਾੜੀ ਕਿਸਮ ਨੂੰ ਵੀ ਪਛਾੜ ਦਿਤਾ ਹੈ। ਡਾ. ਬੱਲ ਨੇ ਕਿਹਾ, ”ਇਹ ਆਲੂਬੁਖਾਰੇ ਖੱਟੇਪਨ ਤੋ ਮੁਕਤ ਹਨ। ਇਹ ਆਲੂਬੁਖਾਰਾ ਦੇਸੀ ਕਿਸਮ ਦੇ ਮੁਕਾਬਲੇ ਗੁਠਲੀ ਦੇ ਆਲੇ ਦੁਆਲੇ ਵੀ ਖਟੇਪਨ ਤੋ ਮੁਕਤ ਹਨ ਅਤੇ ਮਿਠਾਸ ਇਸ ਵਿਚ ਜਿਆਦਾ ਪਾਈ ਜਾਂਦੀ ਹੈ ਜਿਥੇ ਪਹਾੜੀ ਆਲੂਬੁਖਾਰੇ ਵਿਚ ਗੁਠਲੀ ਦੇ ਚਾਰੋ ਪਾਸੇ ਖਟਾਸ ਅਨੁਭਵ ਹੁੰਦੀ ਹੈ । ਇਸ ਆਲੂਬੁਖਾਰੇ ਲਈ ਪਹਾੜੀ ਇਲਾਕਿਆਂ ਦੀ ਸਥਿਤੀਆਂ ਦੀ ਵੀ ਜਰੂਰਤ ਨਹੀ ਅਤੇ ਪੰਜਾਬ, ਹਰਿਆਣਾ ਅਤੇ ਹੋਰ ਮੈਦਾਨੀ ਇਲਾਕਿਆਂ ਦੀ ਮਿੱਟੀ, ਪਾਣੀ, ਤਾਪਮਾਨ ਅਤੇ ਜਲਵਾਯੂ ਵਿਚ ਸਭ ਤੋ ਉਪਯੁਕਤ ਹੈ। ਇਸ ਤੋ ਇਲਾਵਾ ਇਸ ਫਲ ਦਾ ਦੇਸੀ ਫਲ ਤੋ ‘ਜਲਦੀ ਪਕਣ’ ਦਾ ਇਕ ਵੱਡਾ ਫਾਇਦਾ ਹੈ। ਪਹਾੜੀ ਕਿਸਮ ਦੀ ਸਮਾਂ ਜੂਨ ਦੇ ਤੀਸਰੇ ਹਫਤੇ ਵਿਚ ਪਕਣ ਦਾ ਹੈ ਜਦਕਿ ਮੈਦਾਨੀ ਨਵੀ ਕਿਸਮ ਤਕਰੀਬਨ ਮੱਧ ਮਈ ਮਹੀਨੇ ਵਿਚ ਹੀ ਬਾਜਾਰ ਵਿਚ ਕੱਬਜਾ ਜਮਾਉਣ ਵਿਚ ਸਫਲ ਹੁੰਦਾ ਹੈ।
ਜਲਦੀ ਪਕਣ ਦਾ ਇਕ ਫਾਇਦਾ ਹੋਣ ਦੇ ਨਾਲ ਨਾਲ ਮੈਦਾਨੀ ਇਲਾਕਿਆਂ ਦੀ ਪੈਦਾਵਰ ਪਹਾੜੀ ਕਿਸਮ ਦੀ ਤੁਲਨਾ ਵਿਚ ਨਾ ਸਿਰਫ ਮਜਬੂਤ ਹੈ ਸਗੋਂ ਲੰਬੇ ਸਮੇ ਤੱਕ ਚਲਦੀ ਹੈ। ਜਿਥੇ ਪਹਾੜੀ ਕਿਸਮ ਕਮਰੇ ਦੇ ਤਾਪਮਾਨ ਵਿਚ 3-4 ਦਿਨਾਂ ਤੋ ਜਿਆਦਾ ਨਹੀ ਚਲਦੀ ਉਥੇ ਆਲੂਬੁਖਾਰਾ ਅੰਮ੍ਰਿਤਸਰੀ 7-8 ਦਿਨਾਂ ਤੋ ਜਿਆਦਾ ਠੀਕ ਰਹਿੰਦਾ ਹੈ। ਇਸ ਦਾ ਮਤਲੱਬ ਹੈ ਕਿ ਮੈਦਾਨੀ ਫਲ ਲੰਬੇ ਸਮੇ ਤਕ ਲਦਾਨ ਕੀਤਾ ਜਾ ਸਕਦਾ ਹੈ ਅਤੇ ਰਾਸ਼ਟਰੀਯ ਅਤੇ ਅੰਤਰ ਰਾਸ਼ਟਰੀਯ ਬਾਜ਼ਾਰ ਤੇ ਕੱਬਜਾ ਕਰਨ ਲਈ ਸਖਸ਼ਮ ਹੈ। ਵਰਣਨਯੋਗ ਹੈ ਕਿ, ਯੂਰੋਪ ਅਤੇ ਅਮਰੀਕਾ ਵਿਚ ਪੈਦਾ ਹੋਣ ਵਾਲਾ ਆਲੂਬੁਖਾਰਾ ਵੀ ਇਸ ਭਾਰਤੀਯ ਆਲੂਬੁਖਾਰੇ ਦੇ ਮੁਕਾਬਲੇ ਇਕ ਮਹੀਨੇ ਬਾਅਦ ਬਾਜਾਰਾਂ ਵਿਚ ਉਤਰਦਾ ਹੈ ਜਿਸ ਕਾਰਣ ਅੰਤਰਾਸ਼ਟਰੀਯ ਬਾਜਾਰਾਂ ਵਿਚ ਵੀ ਇਹ ਪਹਿਲੇ ਪਹੁੰਚਣ ਦੀ ਤਾਕਤ ਰਖਦਾ ਹੈ। ਦੁਨਿਆ ਭਰ ਤੋ ਆਏ ਬਾਗਵਾਨੀ ਵਿਗਆਨਿਕ ਇਸ ਸੇਮੀਨਾਰ ਵਿਚ ਨਵੇ ਅਤੇ ਸਫਲ ਤਰੀਕੇ ਸਿੱਖਣਗੇ।
Punjab Post Daily Online Newspaper & Print Media