ਮਸ਼ਹੁਰ ਕਬੱਡੀ ਖਿਡਾਰੀ ਸਵ: ਜੋਗਿੰਦਰ ਸਿੰਘ ਭਿੱਡਾ ਦਾ ਪੋਤਰਾ ਬਣੇਗਾ ਐਰੋਸਪੇਸ ਇੰਨਜੀਨੀਅਰ
ਬਟਾਲਾ, 25 ਜੂਨ (ਨਰਿੰਦਰ ਬਰਨਾਲ) – ਬੀਤੇ ਦਿਨੀ ਜਾਂਇੰਟ ਐਂਟਰੈਂਸ ਪ੍ਰੀਖਿਆ (ਐਡਵਾਂਸ) 2015 ਦੇ ਨਤੀਜੇ ਵਿੱਚ ਵਿਦਿਆਰਥੀ ਅੰਜਨਰੂਪ ਸਿੰਘ ਸਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਕੋਟਲਾ ਨਵਾਬ (ਬਟਾਲਾ) ਨੇ 1905ਵਾਂ ਰੈਂਕ ਪ੍ਰਾਪਤ ਕਰਕੇ ਪਿੰਡ ਕੋਟਲਾ ਨਵਾਬ ਹੀ ਨਹੀ ਸਗੋਂ ਤਹਿਸੀਲ ਬਟਾਲਾ ਦਾ ਨਾਮ ਰੌਸਨ ਕੀਤਾ ਹੈ। ਜਿਕਰਯੋਗ ਹੈ ਕਿ ਦਾਦੀ ਮਨਜੀਤ ਕੌਰ ਤੇ ਦਾਦਾ ਜੋਗਿੰਦਰ ਸਿੰਘ ਭਿੱਡਾ ਦਾ ਪੋਤਾ ਹੈ, ਜਿਹੜਾ ਕਿ ਐਰੋਸਪੇਸ ਮਕੈਨੀਕਲ ਇੰਜੀਅਰਰਿੰਗ ਵਿੱਚ ਟ੍ਰੇਨਿੰਗ ਕਰਕੇ ਆਪਣੇ ਇਲਾਕੇ ਦਾ ਨਾਮ ਰੌਸਨ ਕਰੇਗਾ।ਹਰਭਜਨ ਸਿੰਘ ਸੇਖੋ ਪ੍ਰਿੰਸੀਪਲ ਗੁਰੂ ਨਾਨਕ ਕਾਲਜੀਏਟ ਸਕੂਲ ਬਟਾਲਾ ਵੱਲੋਂ ਵਿਦਿਆਰਥੀ ਦਾ ਮੂੰਹ ਮਿੱਠਾ ਕਰਵਾ ਕਿ ਵਧਾਂਈ ਦਿਤੀ ਗਈ।
Punjab Post Daily Online Newspaper & Print Media