Tuesday, March 24, 2026

ਨਹਿਰੀ ਸੂਏ ਦਾ ਕਿਨਾਰਾ ਟੁੱਟਾ, 80 ਏਕੜ ਝੋਨੇ ਸਮੇਤ ਹੋਰ ਫਸਲਾਂ ਖਰਾਬ

ਕਿਸਾਨਾਂ ਨਹਿਰੀ ਅਤੇ ਡਰੇਨ ਵਿਭਾਗ ਵਿਰੁੱਧ ਕੀਤੀ ਨਾਅਰੇਬਾਜ਼ੀ, ਮੁਆਵਜ਼ੇ ਦੀ ਮੰਗ

PPN2506201513ਜੰਡਿਆਲਾ ਗੁਰੂ, 26 ਜੂਨ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) ਨਹਿਰੀ ਵਿਭਾਗ ਅਤੇ ਡਰੇਨ ਵਿਭਾਗ ਦੀ ਅਣਗਹਿਲੀ ਕਾਰਨ ਆਏ ਦਿਨ ਕਿਸਾਨਾਂ ਨੂੰ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜਦਕਿ ਵਿਭਾਗ ਵੱਲੋਂ ਨਿਕਾਸੀ ਨਾਲਿਆ ਅਤੇ ਪਾਣੀ ਦੇ ਸੂਇਆ ਦੀ ਸਫਾਈ ਵੱਲ ਕੋਈ ਧਿਆਨ ਨਹੀ ਦਿੱਤਾ ਗਿਆ।ਜਿਸ ਕਾਰਨ ਥੋੜੀ ਜਿਹੀ ਬਾਰਿਸ਼ ਹੋਣ ਕਾਰਨ ਪਿੰਡ ਚੋਗਾਵਾਂ ਸਾਧਪੁਰ ਦੇ ਨਜ਼ਦੀਕੀ ਪੈਂਦੇ ਨਹਿਰੀ ਸੂਏ ਦਾ ਕਿਨਾਰਾ ਟੁੱਟਣ ਕਾਰਨ ਕਿਸਾਨਾਂ ਦਾ 80 ਏਕੜ ਦੇ ਕਰੀਬ ਝੋਨਾ ਅਤੇ ਹੋਰ ਫਸਲਾਂ ਖਰਾਬ ਹੋ ਗਈਆਂ।
ਇਸ ਮੋਕੇ ਪੀੜਤ ਕਿਸਾਨ ਨੰਬਰਦਾਰ ਗੁਰਸ਼ਰਨਜੀਤ ਸਿੰਘ, ਪ੍ਰਤਾਪ ਸਿੰਘ, ਅਮਰੀਕ ਸਿੰਘ, ਵਰਿੰਦਰ ਸਿੰਘ, ਗੁਰਸੇਵਕ ਸਿੰਘ ਬਾਠ, ਹਰਦੇਵ ਸਿੰਘ, ਰਣਜੀਤ ਸਿੰਘ ਰਾਣਾ, ਹਰਭਜਨ ਸਿੰਘ, ਮਹਿੰਦਰ ਸਿੰਘ, ਗੁਰਦੇਵ ਸਿੰਘ, ਗੁਰਪਾਲ ਸਿੰਘ, ਬੱਲੀ, ਗੁਰਦਿਆਲ ਸਿੰਘ, ਹੰਤਪਾਲ ਸਿੰਘ, ਪੰਚ ਹਰਪਾਲ ਸਿੰਘ, ਜੋਗਾ ਸਿੰਘ, ਪੰਜਾਬ ਸਿੰਘ, ਜਸਪਾਲ ਸਿੰਘ ਆਦਿ ਕਿਸਾਨਾਂ ਨੇ ਪ੍ਰਸ਼ਾਸਨ ਅਤੇ ਨਹਿਰੀ ਵਿਭਾਗ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੋਕੇ ਕਿਸਾਨਾ ਨੇ ਦੱਸਿਆ ਕਿ ਨਹਿਰੀ ਸੂਆ ਕਈ ਜਗ੍ਹਾ ਤੋਂ ਟੁੱਟਣ ਕਾਰਨ ਕਿਸਾਨਾਂ ਨੂੰ ਮੁਸ਼ਕਲਾ ਆ ਰਹੀਆ ਸਨ ਜਿਸ ਲਈ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰ ਸੂਚਿਤ ਵੀ ਕਰ ਚੁੱਕੇ ਹਾਂ।ਪਰ ਵਿਭਾਗ ਵੱਲੋਂ ਇਸ ਵੱਲ ਕੋਈ ਧਿਆਨ ਨਹੀ ਦਿੱਤਾ।ਜਿਸ ਕਾਰਨ ਅੱਜ ਸੋਏ ਦਾ ਕਿਨਾਰਾ ਟੁੱਟਣ ਕਾਰਨ ਫਸਲਾਂ ਖਰਾਬ ਹੋ ਗਈਆਂ।ਇਸ ਸਬੰਧੀ ਕਿਸਾਨਾ ਨੇ ਦੁਖੀ ਮਨ ਨਾਲ ਦੱਸਿਆ ਕਿ ਸੂਆ ਟੁੱਟਣ ਦਾ ਮੋਕਾ ਵੇਖਣ ਲਈ ਕੋਈ ਅਧਿਕਾਰੀ ਨਹੀ ਪਹੁੰਚਿਆ ਅਤੇ ਨਾ ਹੀ ਕੋਈ ਢੁਕਵਾਂ ਪ੍ਰਬੰਧ ਕੀਤਾ ਗਿਆ।

ਕੀ ਕਹਿੰਦੇ ਨੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ:

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨਾਲ ਸੰਂਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਉਹ ਤੁਰੰਤ ਅਧਿਕਾਰੀਆ ਨੂੰ ਨਿਰਦੇਸ਼ ਦੇ ਰਹੇ ਹਨ ਅਤੇ ਕਿਸਾਨਾ ਨੂੰ ਮੁਸ਼ਕਲ ਦਾ ਹੱਲ ਜਲਦੀ ਕੀਤਾ ਜਾਵੇਗਾ ਅਤੇ ਉਨ੍ਹਾ ਕਿਹਾ ਕਿ ਤੁਸੀ ਨਹਿਰੀ ਵਿਭਾਗ ਦੇ ਅਧਿਕਾਰੀਆ ਨਾਲ ਗੱਲ ਕਰੋ ਮੈਂ ਹੁਣ ਉਨ੍ਹਾ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ।

ਕੀ ਕਹਿੰਦੇ ਨੇ ਨਹਿਰੀ ਵਿਭਾਗ ਦੇ ਅਧਿਕਾਰੀ:

ਇਸ ਸਬੰਧੀ ਜਦ ਪੱਤਰਕਾਰਾ ਨੇ ਨਹਿਰੀ ਵਿਭਾਗ ਦੇ ਅਧਿਕਾਰੀਆ ਨਾਲ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਤਾਂ ਕਿਸੇ ਵੀ ਅਧਿਕਾਰੀ ਨੇ ਫੋਨ ਨਹੀ ਚੁੱਕਿਆ।ਪਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਘੁਰਕੀ ਤੋਂ ਖੁਦ ਅਧਿਕਾਰੀਆ ਨੇ ਪੱਤਰਕਾਰਾ ਨਾਲ ਸੰਪਰਕ ਕਰਨੇ ਸੁਰੂ ਕਰ ਦਿੱਤੇ ਅਤੇ ਦੱਸਿਆ ਕਿ ਸਾਡੇ ਕੋਲੋ ਫੰਡਾਂ ਦੀ ਘਾਟ ਕਾਰਨ ਨਹਿਰੀ ਸੂਏ ਦੀ ਸਫਾਈ ਨਹੀ ਹੋ ਸਕੀ। ਜਿਸ ਕਾਰਨ ਕਿਸਾਨਾ ਦੀ ਫਸਲ ਖਰਾਬ ਹੋਈ ਹੈ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply