
ਅੰਮ੍ਰਿਤਸਰ, 30 ਜੂਨ (ਚਰਨਜੀਤ ਸਿੰਘ ਛੀਨਾ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਲ ਇੰਡੀਆ ਸਰਵਿਸਜ਼ ਪ੍ਰੀ-ਐਗਜ਼ਾਮੀਨੇਸ਼ਨਜ਼ ਟ੍ਰੇਨਿੰਗ ਸੈਟਂਰ ਅਤੇ ਸੈਟਂਰ ਆਫ ਪ੍ਰੈਪਰੇਸ਼ਨ ਫਾਰ ਕੰਪੀਟੇਟਿਵ ਐਗਜ਼ਾਮੀਨੇਸ਼ਨਜ਼ ਦੇ 9 ਵਿਦਿਆਰਥੀਆਂ ਨੇ ਯੂ.ਜੀ.ਸੀ. ਨੈੱਟ ਦਸੰਬਰ 2014 ਵਿਚ ਸਫ਼ਲਤਾ ਹਾਸਲ ਕੀਤੀ ਹੈ।
ਕੇਂਦਰ ਦੇ ਡਾਇਰੈਕਟਰ, ਪ੍ਰੋਫੈਸਰ ਸੁਧਾ ਜਤਿੰਦਰ ਨੇ ਦੱਸਿਆ ਕਿ ਵੱਖ-ਵੱਖ ਵਿਸ਼ਿਆਂ ਵਿਚ ਪਾਸ ਹੋਣ ਵਾਲੇ ਵਿਦਿਆਰਥੀਆਂ ਵਿਚ ਪੰਜਾਬੀ ਵਿਸ਼ੇ ਦੇ ਜਸਵੀਰ ਸਿੰਘ, ਮਨੋਵਿਗਿਆਨ ਦੇ ਸੁਖਦੇਵ ਸਿੰਘ, ਕਾਨੂੰਨ ਦੇ ਅਜਮੇਰ ਸਿੰਘ, ਇਕਨਾਮਿਕਸ ਦੇ ਰਤਨ ਲਕਸ਼ਮੀ, ਸੋਸ਼ਿਆਲੋਜੀ ਦੇ ਬਿਮਲਾ ਕੁਮਾਰੀ ਗੁਰੰਗ, ਮਨੋਵਿਗਿਆਨ ਦੇ ਹਰਜੋਤ ਕੌਰ, ਪੰਜਾਬੀ ਦੇ ਰਾਜਵੀਰ ਕੌਰ ਤੇ ਮਾਹਲ ਸਿੰਘ ਅਤੇ ਰਾਜਨੀਤੀ ਵਿਗਿਆਨ ਦੇ ਦਿਪਾਂਸੂ ਸ਼ਰਮਾ ਸ਼ਾਮਿਲ ਹਨ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕੇਂਦਰ ਦੀ ਵਿਦਿਆਰਥਣ ਮੋਨਿਕਾ ਮੋਨੂੰ ਨੇ ਗਰੈਜੂਏਟ ਐਪਟੀਟਿਊਡ ਟੈਸਟ ਇਨ ਇੰਜੀਨਿਅਰਿੰਗ ਪ੍ਰੀਖਿਆ ਪਾਸ ਕਰ ਲਈ ਹੈ। ਇਸ ਵਿਦਿਆਰਥਣ ਨੇ ਇਸ ਵਿਭਾਗ ਵਿਖੇ ਯੂ.ਜੀ.ਸੀ. ਕੋਰਸ ਕੀਤਾ ਹੈ ਅਤੇ ਉਸ ਦਾ ਇਹ ਕਹਿਣਾ ਹੈ ਕਿ ਉਸ ਨੇ ਇਸ ਕੋਰਸ ਦੀ ਮਦਦ ਨਾਲ ਇਹ ਪ੍ਰੀਖਿਆ ਪਾਸ ਕੀਤੀ ਹੈ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media