Sunday, April 5, 2026

ਅੰਮ੍ਰਿਤਸਰ ਦੀ ਲੜਾਈ ਪਵਿੱਤਰ ਸ਼ਹਿਰ ਦੇ ਚੰਗੇਰੇ ਭਵਿੱਖ ਦੀ ਚੋਣ ਲੜਾਈ – ਸੁਖਬੀਰ ਸਿੰਘ ਬਾਦਲ

ਕੈਪਟਨ ਅਮਰਿੰਦਰ ਸਿੰਘ ਤਾਂ ਅਰੁਣ ਜੇਤਲੀ ਦੇ ਨੇੜੇ ਤੇੜੇ ਵੀ ਨਹੀਂ

PPN110427
ਅੰਮ੍ਰਿਤਸਰ, 11 ਅਪ੍ਰੈਲ ( ਪੰਜਾਬ ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੇ ਅੱਜ ਹਿਕਾ ਕਿ ਅੰਮ੍ਰਿਤਸਰ ਦੀ ਲੜਾਈ ਪਵਿੱਤਰ ਨਗਰੀ ਦੇ ਚੰਗੇਰੇ ਭਵਿੱਖ ਦੀ ਚੋਣ ਲੜਾਈ ਹੈ ਅਤੇ ਸਿਰਫ ਭਾਜਪਾ ਉਮੀਦਵਾਰ ਅਰੁਣ ਜੇਤਲੀ ਵਿਚ ਹੀ ਸ਼ਹਿਰ ਦੇ ਵਿਕਾਸ ਨੂੰ ਅਗਲੇ ਪੜਾਅ ‘ਤੇ ਲਿਜਾਣ ਦੀ ਸਮਰਥਾ ਹੈ।ਅੰਮ੍ਰਿਤਸਰ ਦੱਖਣੀ ਵਿਚ ਇੰਦਰਬੀਰ ਬੁਲਾਰੀਆ ਵੱਲੋਂ ਆਯੋਜਿਤ ਸਵਰਨਕਾਰ ਭਾਈਚਾਰਾ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਭਾਜਪਾ ਦੇ ਉਮੀਦਵਾਰ ਅਰੁਣ ਜੇਤਲੀ ਨਾਲ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਦਾ ਕੋਈ ਮੁਕਾਬਲਾ ਨਹੀਂ ਹੈ। ਇਕ ਪਾਸੇ ਤਾਂ ਕੈਪਟਨ ਅਮਰਿੰਦਰ ਸਿੰਘ ਜਿਹਨਾਂ ਨੇ ਚੋਣ ਲੜਨ ਲਈ ਮਜਬੂਰ ਕੀਤੇ ਜਾਣ ਤੋਂ ਪਹਿਲਾਂ ਜਨਤਕ ਤੌਰ ‘ਤੇ ਐਲਾਨ ਕੀਤਾ ਸੀ ਕਿ ਜੇਕਰ ਉਹ ਅੰਮ੍ਰਿਤਸਰ ਤੋਂ ਲੜਦੇ ਹਨ ਤਾਂ ਇਹ ਅੰਮ੍ਰਿਤਸਰ ਦੇ ਲੋਕਾਂ ਨਾਲ ਨਿਆਂ ਨਹੀਂ ਹੋਵੇਗਾ। ਦੂਜੇ ਪਾਸੇ ਜੇਤਲੀ ਸਾਹਿਬ ਹਨ ਜੋ ਐਨ ਡੀ ਏ ਸਰਕਾਰ ਬਣਨ ‘ਤੇ ਮਹੱਤਵਪੂਰਨ ਮੰਤਰਾਲਾ ਹਾਸਲ ਕਰਨਗੇ ਅਤੇ ਅੰਮ੍ਰਿਤਸਰ ਦੇ ਵਿਕਾਸ ਦੇ ਰਾਹ ਵਿਚ ਰੁਕਾਵਟਾਂ ਨੂੰ ਦੂਰ ਕਰਨ ਦੇ ਸਮਰਥ ਹੋਣਗੇ।
ਸ੍ਰੀ ਬਾਦਲ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਅੰਤਰ ਰਾਸ਼ਟਰੀ ਉਡਾਣਾਂ ਮੁੜ ਸ਼ੁਰੂ ਕਰਨ ਦੀ ਫੌਰੀ ਜ਼ਰੂਰਤ ਹੈ।  ਉਹਨਾਂ ਕਿਹਾ ਕਿ ਸਾਨੂੰ ਪਾਕਿਸਤਾਨ ਨਾਲ ਕੀਤੇ ਜਾ ਰਹੇ ਵਪਾਰ ਦੀਆਂ ਵਸਤਾਂ ਵਧਾਉਣ ਦੀ ਵੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਇਹ ਅਜਿਹੇ ਮਾਮਲੇ ਹਨ ਜੋ ਸਿਰਫ ਇਕ ਕੇਂਦਰੀ ਮੰਤਰੀ ਹੀ ਹੱਲ ਕਰ ਸਕਦਾ ਹੈ ਅਤੇ ਅਮਰਿੰਦਰ ਸਿੰਘ ਨੂੰ ਵੋਟ ਦੇਣੀ ਤਾਂ ਆਪਣੀ ਵੋਟ ਖਰਾਬ ਕਰਨ ਵਾਲੀ ਗੱਲ ਹੈ ਕਿਉਂਕਿ ਕੇਂਦਰ ਵਿਖੇ ਮੁੜ ਕਾਂਗਰਸ ਦੇ ਸੱਤਾ ਵਿਚ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ।

PPN110428
ਅੰਮ੍ਰਿਤਸਰ ਵਿਚ ਕੀਤੇ ਗਏ ਕੰਮਾਂ ਦਾ ਜ਼ਿਕਰ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਉਹ ਬੜੇ ਯੋਜਨਾਬੰਦ ਢੰਗ ਨਾਲ ਸਾਰੇ ਵਿਕਾਸ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਸਿੱਟੀ ਬਸ ਸੇਵਾ ਸਫਲਤਾਪੂਰਵਕ ਚਲ ਰਹੀ ਹੈ। ਸ਼ਹਿਰ ਵਿਚ ਬਣੇ ਫਲਾਈ ਓਵਰ ਤੇ ਪੁੱਲ ਸਭ ਨੂੰ ਨਜ਼ਰ ਆ ਰਹੇ ਹਨ। ਅੰਤਰ ਰਾਸ਼ਟਰੀ ਪੈਟਰਨ ‘ਤੇ  ਮੈਟਰੋ ਬੱਸ ਸੇਵਾ ਦੋ ਸਾਲਾਂ ਵਿਚ ਸ਼ੁਰੂ ਹੋ ਜਾਵੇਗੀ।  ਉਹਨਾਂ ਕਿਹਾ ਕਿ ਇਹ ਤਾਂ ਹਾਲੇ ਸ਼ੁਰੂਆਤ ਹੈ। ਅਸੀਂ ਵਿਸ਼ੇਸ਼ ਪੈਕੇਜ ਦੀ ਬਦੌਲਤ ਅੱਠ ਤੋਂ ਦੱਸ ਫਲਾਈ ਓਵਰ ਤੇ  ਸਰਹੱਦੀ ਖੇਤਰ ਦੇ ਉਦਯੋਗੀਕਰਨ ਲਈ ਜੇਤਲੀ ਸਾਹਿਬ ਵੱਲ ਵੇਖ ਰਹੇ ਹਾਂ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੋਲ ਸ਼ਹਿਰ ਨੂੰ ਦੇਣ ਲਈ ਕੁਝ ਨਹੀਂ ਹੈ। ਉਹਨਾਂ ਕਿਹਾ ਕਿ ਉਹ ਤਾਂ ਸਿਰਫ ਪ੍ਰਚਾਰ ਲਈ ਇਕੇ ਆਏ ਹਨ ਅਤੇ ਮੁੜ ਨਜ਼ਰ ਨਹੀਂ ਆਉਣਗੇ। ਉਹਨਾਂ ਕਿਹਾ ਕਿ ਉਹਨਾਂ ਦੀ ਸ਼ਹਿਰ  ਪ੍ਰਤੀ ਵਚਨਬੱਧਤਾ ਇਥੋਂ ਵੀ ਪਤਾ ਲੱ ਗਜਾਂਦੀ ਹੈ ਕਿ ਉਹ ਪਾਰਟੀ ਵੱਲੋਂ ਟਿਕਟ ਪ੍ਰਦਾਨ ਕੀਤੇ ਜਾਣ ਤੋਂ ੧੦ ਦਿਨਾਂ ਬਾਅਦ ਤੱਕ ਸ਼ਹਿਰ ਵਿਚ ਨਹੀਂ ਵੜੇ ਸਨ। ਹੁਣ ਵੀ ਉਹਨਾਂ ਦਾ ਵਿਵਹਾਰ ਹੰਕਾਰੀ ਰਾਜੇ ਵਾਲਾ ਹੈ ਜੋ ਚਾਹੁੰਦੇ ਹਨ ਕਿ ਜਨਤਾ ਉਸਨੂੰ ਝੁਕ ਕੇ ਸਲਾਮ ਕਰੇ ਨਾ ਕਿ ਉਹ ਜਨਤਾ ਅੱਗੇ ਝੁਕਣ। ਉਹਨਾਂ ਕਿਹਾ ਕਿ ਲੋਕ ਹੁਣ ਅਜਿਹੇ ਹੰਕਾਰੀ ਸੁਭਾਅ ਨੂੰ ਬਰਦਾਸ਼ਤ ਨਹੀਂ ਕਰਦੇ ਅਤੇ ਉਹ ਇਸ ਅਪਮਾਨ ਲਈ ਉਹਨਾਂ ਨੂੰ ਬਣਦੀ ਸਜ਼ਾ ਦੇਣਗੇ। ਉਹਨਾਂ ਕਿਹਾ ਕਿ ਜੇਤਲੀ ਸਾਹਿਬ ਇਥੇ ਹਮੇਸ਼ਾ ਰਹਿਣਗੇ ਤੇ ਅੰਮ੍ਰਿਤਸਰ ਦੇ ਸੁਨਹਿਰੀ ਭਵਿੱਖ ‘ਚ ਆਪਣਾ ਯੋਗਦਾਨ ਪਾਉਣਗੇ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply