Wednesday, July 15, 2026

 ਡਿਜ਼ੀਟਲ ਹਫਤਾ ਵਿਦਿਆਰਥੀ ਵਰਗ ਵਾਸਤੇ ਵਰਦਾਨ ਸਾਬਤ ਹੋਵੇਗਾ- ਪ੍ਰਿੰਸੀਪਲ ਚਾਹਲ

ਸਰਕਾਰੀ ਸੀਨੀਅਰ ਸਕਂੈਡਰੀ ਸਕੂਲ ਧੁੱਪਸੜੀ ਵਿਖੇ ਮਨਾਇਆ ਡਿਜ਼ੀਟਲ ਹਫਤਾ

PPN0907201501
ਬਟਾਲਾ, 9 ਜੂਲਾਈ (ਨਰਿੰਦਰ ਬਰਨਾਲ) – ਪੰਜਾਬ ਭਰ ਦੇ ਸਕੂਲਾਂ ਵਿੱਚ ਡਿਜ਼ੀਟਲ ਵੀਕ ਦੀ ਮਹਾਨਤਾ ਨੂੰ ਮੁੱਖ ਰੱਖਦਿਆਂ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧੁਪਸੜੀ (ਗੁਰਦਾਸਪੁਰ) ਵਿਖੇ ਕੰਪਿਊਟਰ ਅਧਿਆਪਕਾਂ ਦੀ ਮਦਦ ਨਾਲ ਵਿਦਿਆਰਥੀਆਂ ਨੂੰ ਕੰਪਿਊਟਰ ਦੀ ਜਾਣਕਾਰੀ ਤੇ ਵੱਖ ਵੱਖ ਪ੍ਰੋਜੈਕਟਾਂ ਬਾਰੇ ਵਿਸ਼ਥਾਰ ਪੂਰਵਕ ਜਾਣਕਾਰੀ ਦਿਤੀ ਗਈ। ਡਿਜੀਟਲ ਵੀਕ ਪ੍ਰੋਗਰਾਮ ਤਹਿਤ ਹਾਜ਼ਰ ਸਮੂਹ ਅਧਿਕਾਰੀਆਂ ਨੂੰ ਸਕ੍ਰੀਨ ਰਾਹੀਂ ਜੀਵਾਣੂ ਪ੍ਰਮਾਣ ਪੈਨਸ਼ਨਾਂ ਦੇ ਡਿਜੀਟਲ ਲਾਈਫ , ਵਿਦਿਆਰਥੀਆ ਅਤੇ ਸੰਸਥਾਵਾਂ ਦੇ ਰਾਸ਼ਟਰੀ ਵਜ਼ੀਫ਼ਾ ਪੋਰਟਲ। ਆਨਲਾਈਨ ਸਿਹਤ ਸੇਵਾਵਾਂ ਲਈ ਰਜਿਸਟ੍ਰੇਸ਼ਨ ਫਰੇਮ ਵਰਕ, ਡਿਜੀਟਲ ਇੰਡੀਆ ਪ੍ਰੋਗਰਾਮ, ਈ ਬਿਸਤਾ ਵਿਦਿਆਰਥੀਆਂ ਦੀ ਸਹੂਲਤ ਲਈ ਈ ਬਿਸਤਾ, ਸਬੰਧੀ ਅਤੇ ਸੁਵਿਧਾ ਕੇਦਰਾਂ, ਗ੍ਰਾਮ ਸੁਵਿਧਾ ਕੇਦਰਾਂ, ਈ ਜ਼ਿਲ੍ਹਾ ਪ੍ਰੋਜੈਕਟ ਸਬੰਧੀ ਵਿਸਥਾਰ ਸਾਹਿਤ ਜਾਣੂ ਕਰਵਾਇਆ ਗਿਆ। ਇਸੇ ਮੁਹਿੰਮ ਤਹਿਤ ਕੰਨਿਆ ਸਕੂਲ ਵਿਖੇ ਵਿਦਿਆਰਥੀਆਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ। ਸਕੂਲ ਪ੍ਰਿੰਸੀਪਲ ਸੀz ਹਰਦੀਪ ਸਿੰਘ ਚਾਹਲ ਨੇ ਇਸ ਡਿਜੀਟਲ ਪ੍ਰੋਗਰਾਮ ਸਬੰਧੀ ਵਿਚਾਰ ਪੇਸ਼ ਕਰਦਿਆਂ ਕਿਹਾ ਇਸ ਪ੍ਰਜੈਕਟ ਨਾਲ ਭਾਰਤ ਵਿੱਚ ਕੰਪਿਊਟਰ ਦੀ ਜਾਣਕਾਰੀ ਨੂੰ ਘਰ ਘਰ ਤੱਕ ਪਹੁੰਚਾਊਣ ਦੀ ਕੋਸ਼ਿਸ ਕੀਤੀ ਜਾ ਰਹੀ। ਸਕੂਲੀ ਪ੍ਰਬੰਧ ਵੀ ਬਹੁਤ ਸਹਾਈ ਹੋ ਰਿਹਾ ਹੈ। ਇਸ ਵਾਸਤੇ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਇਸ ਦੀ ਵੱਧ ਤੋ ਵੱਧ ਜਾਣਕਾਰੀ ਪ੍ਰਾਪਤ ਕਰਨ ਤੇ ਲਾਭ ਪ੍ਰਾਪਤ ਕਰਨ।
ਇਸ ਮੌਕੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਦੇ ਸੀਨੀਅਰ ਲੈਕਚਰਾਰ ਸਤਿੰਦਰ ਕੌਰ ਕਾਹਲੋ ਅੰਗਰੇਜੀ, ਬਲਰਾਜ ਸਿੰਘ ਬਾਜਵਾ, ਕੰਸ ਰਾਜ, ਰਜਿੰਦਰ ਸਰਮਾ, ਬਲਵਿੰਦਰ ਸਿੰਘ , ਸੰਦੀਪ ਕੁਮਾਰ, ਅੰਮ੍ਰਿਤਪਾਲ ਸਿੰਘ ਆਦਿ ਸਟਾਫ ਮੈਂਬਰ ਰਾਜ਼ਰ ਸਨ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …

Leave a Reply