ਪੱਟੀ, 11 ਜੁਲਾਈ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਪੈਨਸ਼ਨਰਜ ਐਸੋਸੀਏਸ਼ਨ ਪਾਵਰ ਕਾਰਪੋਰੋਸ਼ਨ ਮੰਡਲ ਪੱਟੀ ਦੀ ਮੀਟਿੰਗ ਮੰਡਲ ਪ੍ਰਧਾਨ ਅਜੀਤ ਸਿੰਘ ਦੀ ਪ੍ਰਧਾਨਗੀ ਹੇਠ ਜਥੇਬੰਦੀ ਦੇ ਦਫਤਰ ਵਿਖੇ ਹੋਈ।ਜਿਸ ਵਿੱਚ ਵੱਡੀ ਗਿਣਤੀ ਅੰਦਰ ਪੈਨਸ਼ਨਰਜ ਨੇ ਸਮੂਲੀਅਤ ਕੀਤੀ ਮੀਟਿੰਗ ਵਿੱਚ ਪੈਨਸ਼ਨਰਜ ਨੂੰ ਆ ਰਹੀਆ ਮੁਸ਼ਕਲਾ-ਮੁਸੀਬਤਾ ਸਬੰਧੀ ਵਿਚਾਰ ਵਿਟਾਦਰਾ ਕੀਤਾ ਗਿਆ। ਮੰਡਲ ਪੱਟੀ ਅਧੀਨ ਪੈਨਸ਼ਨਰਜ ਦੇ ਲੰਬੇ ਸਮੇ ਤੋ ਲਮਕੇ ਪਏ ਕੰਮਾ ਖਾਸ ਕਰਕੇ ਪੇ-ਬੈਡ ਦਾ ਏਮੰਅਰ ਅਤੇ ਅਲੈ.ਟੀ ਸੀ ਦੀ ਮਿਲਦੀ ਸਹੂਲਤ ਅਪਣੇ ਪੱਧਰ ਤੋ ਰੋਕੀ ਰੱਖਣ ਦੀ ਜੋਰਦਾਰ ਨਿਦਿਆ ਕਰਦਿਆ ਕਿਹਾ ਕਿ ਪਾਵਰ ਕਾਰਪੋਰੇਸਨ ਦੀ ਮੈਨਜਮੈਟ ਵੱਲੋ ਜਾਰੀ ਕੀਤੀਆ ਸੁਖ ਸਹੂਲਤਾ ਵੀ ਮੰਡਲ ਪੱਟੀ ਦੇ ਸਬੰਧਤ ਕਰਮਚਾਰੀ –ਅਧਿਕਾਰੀ ਬਨਾਉਣ ਨੂੰ ਤਿਆਰ ਨਹੀ।ਇਹ ਵਿਚਾਰ ਮੀਟਿੰਗ ਨੂੰ ਸੋਬਧਨ ਕਰਦਿਆ ਮੰਡਲ ਪੱਟੀ ਦੇ ਸੱਕਤਰ ਰਸ਼ਪਾਲ ਸਿੰਘ, ਮੀਤ ਪ੍ਰਧਾਨ ਉਮ ਪ੍ਰਕਾਸ਼ ਧਵਨ, ਹਰਭਜਨ ਸਿੰਘ ਪੱਟੀ, ਮੁਖਤਿਆਰ ਸਿੰਘ ਸਹੀਦ, ਹਰਬੰਸ ਲਤਲ, ਹਰਭਜਨ ਸਿੰਘ ਸੰਧੂ, ਕਰਨੈਲ ਸਿੰਘ ਜੇ.ਈ, ਗੁਰਚਰਨ ਸਿੰਘ ਲਾਲੀ, ਰਘਬੀਰ ਸਿੰਘ ਕੰਡਿਆਲਾ ਆਦਿ ਆਗੂਆ ਨੇ ਕਹੇ। ਆਗੂਆ ਨੇ ਦੱਸਿਆ ਕਿ ਪੈਨਸਨਰਾ ਦੀਆ ਮੰਗਾ ਸਬੰਧੀ ਸੁਬਾਈ ਲੀਡਰਸਿਪ ਬੁਹਤ ਸੁਚੇਤ ਹੈ ਅਤੇ ਬਿਜਲੀ ਵਿਭਾਗ ਨਾਲ ਮੀਟਿੰਗ ਲੈ ਕੇ ਕਰਮਚਾਰੀਆ ਪੈਨਸਨਰਾ ਤੇ ਫੈਮਿਲੀ ਪੈਨਸਨਰਾ ਕੈਸਲੈਸ ਇਲਾਜ ਸਕਮਿ ਲਾਗੂ ਕਰਵਾਈ ਗਈ ਹੈ।ਇਸ ਸਕਮਿ ਅਧੀਨ ਇਲਾਜ ਲਈ ਪੈਕਜ ਮੁਤਾਬਕ ਸੁਪਰ ਸਪੈਸਲਿਟੀ ਹਸਪਾਤਲ ਵਿੱਚ ਵਿਸ਼ੇਸ ਇਲਾਜ ਲਈ ੧੨ ਦਿਨ, ਵੱਡੇ ਉਪਰੇਸ਼ਨ ਲਈ ੨੭ ਦਿਨ, ਆਮ ਹਾਲਤ ਚ ਬੱਚਾ ਹੋਣ ਤੇ ੩ ਦਿਨ ਅਤੇ ਛੋਟੇ ਉਪਰੇਸ਼ਨ ਤੇ ਉ.ਪੀ.ਡੀ ਲਈ ਇੱਕ ਦਿਨ ਇਲਾਜ ਲਈ ਦਾਖਲ ਹੋ ਸਕੇਗਾ।
ਆਗੂਆਂ ਨੇ ਬਿਜਲੀ ਚੋਰੀ ਰੋਕਣ ਦੇ ਨਾਮ ਹੇਠ ਸਥਾਨਿਕ ਸ਼ਾਹਿਰ ਅੰਦਰ ਘਰੇਲੂ ਮੀਟਰ ਘਰਾਂ ਤੋ ਬਾਹਰ ਕੱਢੇ ਜਾ ਰਹੇ ਹਨ, ਪਰ ਠੇਕੇਦਾਰ ਅਤੇ ਉਹਨਾਂ ਦੇ ਕਰਿੰਦਿਆਂ ਵਲੋ ਵਿਭਾਗ ਦੇ ਨਿਯਮਾਂ ਨੂੰ ਛਿੱਕੇ ਟੱਗ ਕੇ ਘਰਾਂ ਦੇ ਨਜਦੀਕ ਪੋਲਾਂ ਉਪਰ ਥ੍ਰੀ ਫੇਸ ਕੇਬਲਾਂ ਵਿੱਚ ਜੋੜ ਰੱਖ ਕੇ, ਕਈ ਥਾਵਾਂ ਉਪਰ ਮੀਟਰ ਘਰਾਂ ਅੰਦਰ ਰਹਿਣ ਅਤੇ ਕਈ ਕੰਮ ਅਧੂਰੇ ਛੱਡ ਕੇ ਬਿਜਲੀ ਚੋਰੀ ਕਰਵਾਉਣ ‘ਚ ਰੁੱਝੇ ਹੋਏ ਹਨ।ਆਗੂਆਂ ਨੇ ਮੈਨਜਮੈਟ ਤੋਂ ਮੰਗ ਕੀਤੀ ਕਿ ਠੇਕੇਦਾਰ-ਕਰਿੰਦਿਆਂ ਵਲੋ ਕੀਤੀਆਂ ਜਾ ਰਹੀਆਂ ਬੇਨਿਯਮੀਆਂ ਨੂੰ ਤਰੁੰਤ ਰੋਕਿਆ ਜਾਵੇ।ਸੇਵਾ ਮੁਕਤ ਕਾਮਿਆਂ ਨੂੰ ਬਿਜਲੀ ਯੂਨਿਟਾਂ ‘ਚ ਰਿਆਇਤ ਦਿੱਤੀ ਜਾਵੇ।ਮੀਟਿੰਗ ‘ਚ ਮੰਡਲ ਪੱਟੀ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪਂੈਨਸ਼ਨਰਾਂ ਦੀਆ ਮੰਗਾਂ ਵੱਲ ਤਰੁੰਤ ਧਿਆਨ ਦੇ ਕੇ ਨਿਪਟਾਰਾ ਨਾ ਕੀਤਾ ਤਾ ਜਥੇਬੰਦੀ ਸੰਘਰਸ਼ ਵਿੰਡਣ ਲਈ ਜਬੂਰ ਹੋਵੇਗੀ।ਇਸ ਮੌਕੇ ਹੋਰਨਾ ਤੋ ਇਲਾਵਾ ਅਵਤਾਰ ਸਿੰਘ ਸਰਹਾਲੀ, ਧਰਮ ਸਿੰਘ ਜੰਡੋਕੇ, ਉਪਦੇਸ ਕੁਮਾਰ, ਮਲਕੀਤ ਸਿੰਘ, ਹਰਭਜਨ ਸਿੰਘ, ਨੱਥਾ ਸਿੰਘ, ਦਲਬੀਰ ਸਿੰਘ, ਗੁਰਚਰਨ ਸਿੰਘ, ਇੰਦਰ ਸਿੰਘ ਕਸ਼ਮੀਰ ਸਿੰਘ ਅਤੇ ਮੁਖਤਾਰ ਸਿੰਘ ਆਦਿ ਮੋਜੂਦ ਸਨ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …