
ਸੰਦੌੜ, 11 ਜੁਲਾਈ (ਹਰਮਿੰਦਰ ਸਿੰਘ ਭੱਟ) – ਨੇੜਲੇ ਪਿੰਡ ਧਲੇਰ ਕਲਾਂ ਵਿਖੇ ਲਾਲ ਸਿੰਘ ਬੋਪਾਰਾਏ ਅਤੇ ਸਰਕਲ ਪ੍ਰਧਾਨ ਤਰਲੋਚਨ ਸਿੰਘ ਧਲੇਰ ਕਲਾਂ ਦੀ ਅਗਵਾਈ ਹੇਠ ਰੋਜਾ ਇਫਤਾਰੀ ਪਾਰਟੀ ਆਯੋਜਿਤ ਕੀਤੀ ਗਈ। ਜਿਸ ਵਿਚ 45 ਮੁਸਲਿਮ ਪਰਿਵਾਰਾਂ ਨੂੰ ਮਠਿਆਈਆਂ ਨੂੰ ਵੰਡ ਕੇ ਖੁਸੀਆਂ ਸਾਂਝੀਆਂ ਕੀਤੀਆਂ ਗਈਆਂ।ਸਰਕਲ ਪ੍ਰਧਾਨ ਤਰਲੋਚਨ ਸਿੰਘ ਧਲੇਰ ਅਤੇ ਜਥੇਦਾਰ ਲਾਲ ਸਿੰਘ ਬੋਪਾਰਾਏ ਨੇ ਕਿਹਾ ਕਿ ਹਲਕਾ ਮਾਲੇਰਕੋਟਲਾ ਅੰਦਰ ਆਪਸੀ ਸਾਂਝ ਦੀ ਰਵਾਇਤ ਸਦੀਆਂ ਤੋਂ ਚੱਲੀ ਆ ਰਹੀ ਹੈ ਅਤੇ ਇਥੇ ਲੋਕ ਹਮੇਸਾ ਮਿਲਵਰਤਣ ਦੇ ਨਾਲ ਰਹਿੰਦੇ ਹਨ।ਇਸ ਮੌਕੇ ਸਰਪੰਚ ਪਰਮਪਾਲ ਸਿੰਘ ਧਲੇਰ, ਪ੍ਰੈਸ ਕਲੱਬ ਦੇ ਪ੍ਰਧਾਨ ਮੁਕੰਦ ਸਿੰਘ ਚੀਮਾ, ਪੰਚ ਮੱਘਰ ਸਿੰਘ, ਸੌਕੀ ਖਾਂ, ਸਫੀ ਮੁਹੰਮਦ, ਇਕਬਾਲ ਮੁਹੰਮਦ, ਸਾਨੀ ਖਾਂ, ਦਿਲਵਾਰ ਖਾਂ, ਰਾਜੂ ਖਾਂ ਪੰਚ ਸੇਰ ਸਿੰਘ, ਪੰਚ ਬਾਰੂ ਖਾਂ, ਜਮਾਲਦੀਨ, ਸ਼ੇਰ ਮੁਹੰਮਦ, ਕਾਲਾ ਖਾਂ, ਅਤੇ ਰੁਲਦੂ ਖਾਂ ਆਦਿ ਹਾਜਰ ਸਨ।
Punjab Post Daily Online Newspaper & Print Media